ਭਾਰਤੀ ਸੰਗੀਤ ਆਈਕਨ ਦਿਲਜੀਤ ਦੋਸਾਂਝ ਦੇ ਆਸਟਰੇਲੀਆਈ ਦੌਰੇ ਦੌਰਾਨ ਨਸਲੀ ਦੁਰਵਿਵਹਾਰ ਦੀ ਇਕ ਲਹਿਰ ਦੇ ਸਖ਼ਤ ਜਵਾਬ ਵਿਚ, ਬਹੁ-ਸਭਿਆਚਾਰਕ ਮਾਮਲਿਆਂ ਦੇ ਸਹਾਇਕ ਮੰਤਰੀ ਜੂਲੀਅਨ ਹਿੱਲ (ਐਮਪੀ) ਨੇ ਜਨਤਕ ਤੌਰ ’ਤੇ ਪੁਸ਼ਟੀ ਕੀਤੀ ਹੈ ਕਿ ਆਸਟਰੇਲੀਆ ਵਿਚ ਸੈਲਾਨੀਆਂ ਅਤੇ ਵਿਦੇਸ਼ੀ ਕਲਾਕਾਰਾਂ ਵਿਰੁਧ ਨਸਲੀ ਵਿਤਕਰੇ ਲਈ ਕੋਈ ਥਾਂ ਨਹੀਂ ਹੈ।
ਮੰਤਰੀ ਹਿੱਲ ਨੇ ਕਿਹਾ ਕਿ ਦੋਸਾਂਝ ਜੋ ਔਰਾ ਟੂਰ-2025 ਲਈ ਆਸਟਰੇਲੀਆ ਆਏ ਹਨ ਨੂੰ ਨਸਲੀ ਵਿਤਕਰੇ ਦਾ ਸਾਹਮਣਾ ਕਰਨਾ ਪਿਆ। ਮੰਤਰੀ ਨੇ ਕਿਹਾ ਕਿ ਆਸਟ੍ਰੇਲੀਆ ਵਿਚ ਨਸਲੀ ਵਿਤਕਰੇ ਦੀ ਕੋਈ ਥਾਂ ਨਹੀਂ ਹੈ ਅਤੇ ਸਾਡੇ ਦੇਸ਼ ਵਿਚ ਆਉਣ ਵਾਲੇ ਸੈਲਾਨੀਆਂ ਦਾ ਸਵਾਗਤ ਕੀਤਾ ਜਾਣਾ ਚਾਹੀਦਾ ਹੈ ।
ਹਿੱਲ ਦੀਆਂ ਟਿੱਪਣੀਆਂ ਆਨਲਾਈਨ ਨਫ਼ਰਤ ਭਰੇ ਭਾਸ਼ਣ ਦੇ ਸੁਰੱਖਿਆ ਅਤੇ ਸਾਖ਼ ਪ੍ਰਭਾਵ ਬਾਰੇ ਵਧਦੀ ਚਿੰਤਾ ਦੇ ਵਿਚਕਾਰ ਆਈਆਂ ਹਨ, ਖ਼ਾਸ ਕਰ ਕੇ ਇਕ ਬਹੁ-ਸਭਿਆਚਾਰਕ ਸਮਾਜ ਵਿਚ ਜਿੱਥੇ ਵਿਦੇਸ਼ਾਂ ਤੋਂ ਆਉਣ ਵਾਲੇ ਕਲਾਕਾਰ ਸੱਭਿਆਚਾਰਕ ਕੂਟਨੀਤੀ ਅਤੇ ਵਪਾਰ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।












