ਨਾਭਾ : – ਭਾਰਤੀ ਕਿਸਾਨ ਯੂਨੀਅਨ ਅਤੇ ਸੰਯੁਕਤ ਸੰਘਰਸ਼ ਪਾਰਟੀ ਦੇ ਆਗੂ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਅੰਬਾਨੀ-ਅਡਾਨੀ ਮਾਡਰਨ ਡਾਕੂ ਹਨ। ਚੰਬਲ ਦੇ ਲੁਟੇਰੇ ਤਲਵਾਰਾਂ ਤੇ ਹਥਿਆਰਾਂ ਦੇ ਜ਼ੋਰ ‘ਤੇ ਲੁੱਟਦੇ ਸਨ ਪਰ ਮਾਡਰਨ ਲੁਟੇਰੇ ਕਰੋਨਾ ਦੇ ਜ਼ੋਰ ‘ਤੇ ਲੁੱਟ ਰਹੇ ਹਨ। ਕਿਸੇ ਨੇ ਪੁੱਛਿਆ ਕਿ ਚੰਬਲ ਦੇ ਡਾਕੂ ਅਤੇ ਲੀਡਰ ਵਿੱਚ ਕੀ ਫਰਕ ਹੈ? ਜਵਾਬ ਮਿਲਿਆ ਕਿ ਚੰਬਲ ਦੇ ਲੁਟੇਰੇ ਦੇ ਪਿੱਛੇ ਪੁਲਿਸ ਹੈ ਅਤੇ ਲੀਡਰ ਦੇ ਅੱਗੇ ਪੁਲਿਸ ਹੈ।
ਉਹ ਛੋਟੇ ਡਾਕੂ ਹਨ ਅਤੇ ਲੀਡਰ ਵੱਡੇ ਡਾਕੂ ਹਨ। ਕੋਰੋਨਾ ‘ਚ ਅੰਬਾਨੀ ਤੇ ਅਡਾਨੀ ਦੀ ਦੌਲਤ ਵੱਧ ਗਈ । ਪਰ ਲੋਕ ਸੜਕਾਂ ‘ਤੇ ਮਰ ਗਏ। ਰਾਤ ਨੂੰ ਲਾਕਡਾਊਨ ਲਗਾਇਆ ਗਿਆ। ਦੋ ਸਾਲਾਂ ਵਿੱਚ ਅੰਬਾਨੀ ਤੇ ਅਡਾਨੀ ਦੀ ਆਮਦਨ ਢਾਈ ਗੁਣਾ ਵੱਧ ਗਈ। ਨੀਰਵ ਮੋਦੀ ਰਾਜ ਸਭਾ ਮੈਂਬਰ ਹੋਣ ਦੇ ਬਾਵਜੂਦ ਪੈਸੇ ਲੁੱਟ ਕੇ ਵਿਦੇਸ਼ ਭੱਜ ਗਿਆ। ਸਨਅਤਕਾਰਾਂ ਨੇ ਕਦੇ ਵੀ ਕਰਜ਼ੇ ਦੇ ਬੋਝ ਹੇਠ ਫਾਹਾ ਨਹੀਂ ਲਿਆ । ਦੇਸ਼ ਦੀ ਰੱਖਿਆ ਕਰੇ ਕੋਈ ਹੋਰ ਤੇ ਮਾਲ ਖਾਵੇ ਕੋਈ ਹੋਰ।
----------- Advertisement -----------
ਗੁਰਨਾਮ ਚੜੂਨੀ ਨੇ ਅੰਬਾਨੀ – ਅਡਾਨੀ ਨੂੰ ਕਿਹਾ ਮਾਡਰਨ ਡਾਕੂ
Published on
----------- Advertisement -----------
----------- Advertisement -----------












