ਬੁੱਧਵਾਰ ਨੂੰ ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਲਖਨਊ ਸਥਿਤ ਸੂਬਾ ਹੈੱਡਕੁਆਰਟਰ ਪੁਹੰਚੀ। ਇਥੇ ਪ੍ਰਿਅੰਕਾ ਗਾਂਧੀ ਨੇ ਉੱਤਰ ਪ੍ਰਦੇਸ਼ ਚੋਣਾਂ ਲਈ ਕਾਂਗਰਸ ਪਾਰਟੀ ਦਾ ਚੋਣ ਮਨੋਰਥ ਪੱਤਰ (ਮੈਨੀਫੈਸਟੋ) ਜਾਰੀ ਕੀਤਾ। ਇਸ ਤੋਂ ਪਹਿਲਾ ਭਾਜਪਾ ਅਤੇ ਸਪਾ ਵੀ ਉੱਤਰ ਪ੍ਰਦੇਸ਼ ਚੋਣਾਂ ਲਈ ਆਪਣੇ ਆਪਣੇ ਚੋਣ ਮਨੋਰਥ ਪੱਤਰ ਜਾਰੀ ਕਰ ਚੁੱਕੇ ਹਨ।
ਦਸ ਦਈਏ ਕਿ ਇਸ ਤੋਂ ਪਹਿਲਾਂ ਕਾਂਗਰਸ ਔਰਤਾਂ ਲਈ ‘ਸ਼ਕਤੀ ਵਿਧਾਨ’ ਅਤੇ ਨੌਜਵਾਨਾਂ ਲਈ ‘ਭਰਤੀ ਵਿਧਾਨ’ ਦਾ ਚੋਣ ਮਨੋਰਥ ਪੱਤਰ ਜਾਰੀ ਕਰ ਚੁੱਕੀ ਹੈ। ਕਾਂਗਰਸ ਦੇ ਉਨਤੀ ਵਿਧਾਨ ਮੈਨੀਫੈਸਟੋ ਵਿੱਚ ਕਈ ਵੱਡੇ ਐਲਾਨ ਕੀਤੇ ਗਏ ਹਨ। ਮੈਨੀਫੈਸਟੋ ਅਨੁਸਾਰ ਮ੍ਰਿਤਕ ਕੋਵਿਡ ਯੋਧਿਆਂ ਨੂੰ 50 ਲੱਖ ਦਾ ਮੁਆਵਜ਼ਾ ਮਿਲੇਗਾ। ਬਲਾਕ ਪੱਧਰ ‘ਤੇ ਇੰਟਰਨੈੱਟ ਸੁਵਿਧਾ ਵਾਲੀਆਂ ਲਾਇਬ੍ਰੇਰੀਆਂ ਬਣਾਈਆਂ ਜਾਣਗੀਆਂ। 10ਵੀਂ ਤੇ 12ਵੀਂ ਪਾਸ ਧੀਆਂ ਨੂੰ ਸਮਾਰਟ ਫ਼ੋਨ, ਸਕੂਟੀ ਮਿਲੇਗਾ। ਪਿੰਡਾਂ ਦੇ ਛੱਪੜਾਂ ਸਮੇਤ ਜਲ ਭੰਡਾਰਾਂ ਦੀ ਮੈਪਿੰਗ ਅਤੇ ਰਜਿਸਟ੍ਰੇਸ਼ਨ ਹੋਵੇਗੀ ਸਕੂਲਾਂ ਵਿੱਚ ਮਿਡ-ਡੇ-ਮੀਲ ਬਣਾਉਣ ਵਾਲੇ ਰਸੋਈਏ ਨੂੰ 5000 ਰੁਪਏ ਮਾਣ ਭੱਤਾ ਦਿੱਤਾ ਜਾਵੇਗਾ।
----------- Advertisement -----------
ਯੂ.ਪੀ ਵਿਧਾਨ ਸਭਾ ਚੋਣਾਂ: ਕਾਂਗਰਸ ਨੇ ਜਾਰੀ ਕੀਤਾ ‘ਉੱਨਤੀ ਵਿਧਾਨ’ ਮੈਨੀਫੈਸਟੋ
Published on
----------- Advertisement -----------
----------- Advertisement -----------












