ਬਿੰਨੂ ਢਿੱਲੋਂ ਇਸ ਸਮੇਂ ਦੁੱਖ ਦੀ ਘੜੀ ‘ਚ ਲੰਘ ਰਹੇ ਨੇ। ਉਨ੍ਹਾਂ ਦੀ ਮਾਤਾ ਸਰਦਾਰਨੀ ਨਰਿੰਦਰ ਕੌਰ ਅੱਜ ਅਕਾਲ ਚਲਾਣਾ ਕਰ ਗਏ ਹਨ। ਜਿਸ ਦੀ ਜਾਣਕਾਰੀ ਬਿੰਨੂ ਢਿੱਲੋਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟ ਪਾ ਕੇ ਦਿੱਤੀ ਹੈ। ਬੀਨੂੰ ਢਿੱਲੋਂ ਨੇ ਇਕ ਪੋਸਟ ਸਾਂਝੀ ਕੀਤੀ ਹੈ, ਜਿਸ ’ਚ ਉਨ੍ਹਾਂ ਦੇ ਮਾਤਾ ਜੀ ਦੇ ਦਿਹਾਂਤ ਬਾਰੇ ਦੱਸਿਆ ਗਿਆ ਹੈ। ਬੀਨੂੰ ਢਿੱਲੋਂ ਨੇ ਲਿਖਿਆ, ‘ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਸਾਡੇ ਪਿਆਰੇ ਮਾਤਾ ਜੀ ਸਰਦਾਰਨੀ ਨਰਿੰਦਰ ਕੌਰ ਜੀ ਹੁਣ ਸਾਡੇ ਵਿਚਾਲੇ ਨਹੀਂ ਰਹੇ।
ਉਨ੍ਹਾਂ ਦਾ ਅੰਤਿਮ ਸੰਸਕਾਰ ਰਾਮ ਬਾਗ, ਧੂਰੀ ਵਿਖੇ 10 ਫਰਵਰੀ, 2022 ਨੂੰ ਦੁਪਹਿਰ 2 ਵਜੇ ਹੋਵੇਗਾ।’ਬੀਨੂੰ ਨੇ ਇਸ ਦੀ ਕੈਪਸ਼ਨ ’ਚ ਲਿਖਿਆ, ‘ਲਵ ਯੂ ਮੰਮੀ ਜੀ।’ ਇਸ ਪੋਸਟ ’ਤੇ ਰਾਣਾ ਰਣਬੀਰ, ਕੁਲਰਾਜ ਰੰਧਾਵਾ, ਨੀਰੂ ਬਾਜਵਾ, ਨਰੇਸ਼ ਕਥੂਰੀਆ ਤੇ ਸਮੀਪ ਕੰਗ ਨੇ ਕੁਮੈਂਟ ਕਰਕੇ ਬੀਨੂੰ ਢਿੱਲੋਂ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਬੀਨੂੰ ਢਿੱਲੋਂ ਦੇ ਮਾਤਾ ਜੀ ਦਾ ਜਨਮ 1936 ਨੂੰ ਹੋਇਆ ਸੀ। ਉਹ 86 ਸਾਲਾਂ ਦੇ ਸਨ। ਇਸ ਦੁੱਖ ਦੀ ਘੜੀ ’ਚ ਬੀਨੂੰ ਢਿੱਲੋਂ ਦੇ ਪ੍ਰਸ਼ੰਸਕ ਵੀ ਉਨ੍ਹਾਂ ਨੂੰ ਹਮਦਰਦੀ ਦੇ ਰਹੇ ਹਨ।












