ਵੀਰਵਾਰ ਨੂੰ ਉੱਤਰ ਪ੍ਰਦੇਸ਼ ਦੇ 11 ਜ਼ਿਲ੍ਹਿਆਂ ਦੀਆਂ 58 ਸੀਟਾਂ ‘ਤੇ ਵੋਟਿੰਗ ਹੋ ਰਹੀ ਹੈ। ਪਹਿਲੇ ਪੜਾਅ ਦੀਆ ਯੂਪੀ ਚੋਣਾਂ ਦੌਰਾਨ ਕਈ ਜਗ੍ਹਾ ਤੇ ਈਵੀਐਮ ਵਿੱਚ ਖਰਾਬੀ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਅਖਿਲੇਸ਼ ਯਾਦਵ ਨੇ ਚੋਣ ਕਮਿਸ਼ਨ ਨੂੰ ਈਵੀਐਮ ਵਿੱਚ ਖਰਾਬੀ ਦੀਆਂ ਰਿਪੋਰਟਾਂ ‘ਤੇ ਤੁਰੰਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।

ਉਨ੍ਹਾਂ ਟਵੀਟ ਕੀਤਾ ਕਿ ਚੋਣ ਕਮਿਸ਼ਨ ਨੂੰ ਅਪੀਲ ਹੈ ਅਤੇ ਨਾਲ ਹੀ ਉਮੀਦ ਹੈ ਕਿ ਜਿੱਥੇ ਕਿਤੇ ਵੀ ਈਵੀਐਮ ਖਰਾਬ ਹੋਣ ਜਾਂ ਪੋਲਿੰਗ ਨੂੰ ਜਾਣਬੁੱਝ ਕੇ ਹੌਲੀ ਕਰਨ ਦੇ ਦੋਸ਼ ਲੱਗੇ ਹਨ, ਉਹ ਉਨ੍ਹਾਂ ਪੋਲਿੰਗ ਸਟੇਸ਼ਨਾਂ ‘ਤੇ ਤੁਰੰਤ ਬਣਦੀ ਕਾਰਵਾਈ ਕਰਨ। ਨਿਰਵਿਘਨ ਅਤੇ ਨਿਰਪੱਖ ਵੋਟਿੰਗ ਚੋਣ ਕਮਿਸ਼ਨ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ।”












