July 30, 2026, 3:31 pm
----------- Advertisement -----------
HomeNewsBreaking Newsਪਤੀ,ਪਤਨੀ ਦੋਵੇਂ ਕਮਾਉਂਦੇ ਹਨ ਤਾਂ ਮਿਲ ਕੇ ਚੁੱਕਣ ਘਰ ਤੇ ਬੱਚੇ ਦੀ...

ਪਤੀ,ਪਤਨੀ ਦੋਵੇਂ ਕਮਾਉਂਦੇ ਹਨ ਤਾਂ ਮਿਲ ਕੇ ਚੁੱਕਣ ਘਰ ਤੇ ਬੱਚੇ ਦੀ ਸਿੱਖਿਆ ਦਾ ਖਰਚ, ਹਾਈ ਕੋਰਟ ਨੇ ਸੁਣਾਇਆ ਅਹਿਮ ਫ਼ੈਸਲਾ

Published on

----------- Advertisement -----------

ਬਾਂਬੇ ਹਾਈ ਕੋਰਟ ਨੇ ਕਿਹਾ ਕਿ ਬਰਾਬਰੀ ਦਾ ਦਾਅਵਾ ਚੁਣੇ ਹੋਏ ਢੰਗ ਨਾਲ ਨਹੀਂ ਕੀਤਾ ਜਾ ਸਕਦਾ ਤੇ ਜੇ ਪਤੀ ਤੇ ਪਤਨੀ ਦੋਵੇਂ ਕਮਾਉਂਦੇ ਹਨ ਤਾਂ ਘਰ ਚਲਾਉਣ ਤੇ ਬੱਚੇ ਦੀ ਸਿੱਖਿਆ ਦਾ ਖਰਚਾ ਦੋਵਾਂ ਨੂੰ ਮਿਲ ਕੇ ਚੁੱਕਣਾ ਚਾਹੀਦਾ। ਅਦਾਲਤ ਨੇ ਇਹ ਟਿੱਪਣੀ ਵੱਖ ਰਹਿ ਰਹੀ ਪਤਨੀ ਤੇ ਨਾਬਾਲਗ ਬੇਟੇ ਲਈ ਤੈਅ ਮਹੀਨਾਵਾਰ ਭਰਨ-ਪੋਸ਼ਣ ਰਾਸ਼ੀ ਘੱਟ ਕਰਦੇ ਹੋਏ ਕੀਤੀ। ਜਸਟਿਸ ਐੱਮਐੱਮ ਸਾਥਯੇ ਦੀ ਸਿੰਗਲ ਬੈਂਚ ਨੇ ਪਿਛਲੇ ਹਫਤੇ ਦਿੱਤੇ ਹੁਕਮ ’ਚ ਪਰਿਵਾਰਕ ਅਦਾਲਤ ਦੇ ਜਨਵਰੀ 2025 ਦੇ ਉਸ ਹੁਕਮ ਨੂੰ ਰੱਦ ਕਰ ਦਿੱਤਾ, ਜਿਸ ’ਚ ਪਤੀ ਨੂੰ ਪਤਨੀ ਤੇ ਬੇਟੇ ਲਈ ਪ੍ਰਤੀ ਮਹੀਨਾ 50 ਹਜ਼ਾਰ ਰੁਪਏ ਭਰਨ-ਪੋਸ਼ਣ ਖਰਚਾ ਦੇਣ ਦਾ ਨਿਰਦੇਸ਼ ਦਿੱਤਾ ਗਿਆ ਸੀ। ਹਾਈ ਕੋਰਟ ਨੇ ਇਹ ਰਕਮ ਘਟਾ ਕੇ 25 ਹਜ਼ਾਰ ਰੁਪਏ ਪ੍ਰਤੀ ਮਹੀਨਾ ਕਰ ਦਿੱਤੀ। ਇਸ ਹੁਕਮ ਦੀ ਕਾਪੀ ਮੰਗਲਵਾਰ ਨੂੰ ਮੁਹੱਈਆ ਕਰਵਾਈ ਗਈ। ਅਦਾਲਤ ਨੇ ਕਿਹਾ ਕਿ ਪਤੀ ਮੁੰਬਈ ਦੇ ਅੰਧੇਰੀ ਸਥਿਤ ਉਸ ਮਕਾਨ ਦੀ ਈਐੱਮਆਈ ਭਰ ਰਿਹਾ ਹੈ, ਜਿਸ ’ਚ ਪਤਨੀ ਤੇ ਬੇਟਾ ਰਹਿ ਰਹੇ ਹਨ ਜਦਕਿ ਨਵੀ ਮੁੰਬਈ ਦੇ ਪਨਵੇਲ ਸਥਿਤ ਦੂਜੇ ਮਕਾਨ ਦੀ ਈਐੱਮਆਈ ਵੀ ਉਹੀ ਭਰ ਰਿਹਾ ਹੈ। ਉਹ ਖੁਦ ਬਿਹਾਰ ’ਚ ਰਹਿ ਰਿਹਾ ਹੈ। ਅਦਲਾਤ ਨੇ ਕਿਹਾ ਕਿ ਪਤਨੀ ਦੋਵਾਂ ਮਕਾਨਾਂ ਦੀ ਈਐੱਮਆਈ ’ਚ ਕੋਈ ਹਿੱਸਾ ਨਹੀਂ ਦੇ ਰਹੀ ਹੈ। ਪਤੀ ਨੇ ਉਸ ਨੂੰ ਬਿਹਾਰ ’ਚ ਉਸ ਦੇ ਨਾਲ ਰਹਿਣ ਜਾਂ ਇਕ ਮਕਾਨ ਵੇਚਣ ਦੀ ਅਪੀਲ ਕੀਤੀ ਸੀ ਤਾਂ ਕਿ ਉਹ ਕੁਝ ਆਰਥਿਕ ਬੋਝ ਘੱਟ ਕਰ ਸਕੇ ਪਰ ਪਤਨੀ ਨੇ ਇਸ ਤੋਂ ਇਨਕਾਰ ਕਰ ਦਿੱਤਾ। ਕੋਰਟ ਨੇ ਕਿਹਾ ਕਿ ਪਤੀ ਦੀ ਇਸ ਮੰਗ ’ਚ ਕੁਝ ਵੀ ਗਲਤ ਨਹੀਂ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਭਾਰੀ ਮੀਂਹ ਤੇ ਜ਼ਮੀਨ ਖਿਸਕਣ ਕਾਰਨ ਕੇਦਾਰਨਾਥ ਯਾਤਰਾ ਦਾ ਰਸਤਾ ਬੰਦ, ਗੌਰੀਕੁੰਡ ਤੋਂ ਅੱਗੇ ਪਹਾੜੀ ਦਾ ਹਿੱਸਾ ਡਿੱਗਿਆ

ਕੇਦਾਰਨਾਥ ਯਾਤਰਾ ਮਾਰਗ ‘ਤੇ ਲਗਾਤਾਰ ਹੋ ਰਹੀ ਮੋਹਲੇਧਾਰ ਬਾਰਿਸ਼ ਦੌਰਾਨ ਵੀਰਵਾਰ ਸਵੇਰੇ ਇੱਕ ਵੱਡਾ...

ਪੰਜਾਬ ਕਾਂਗਰਸ ਦੀ ਦਿੱਲੀ ‘ਚ ਹੋਈ ਸੀਕਰੇਟ ਮੀਟਿੰਗ, ਰਾਜਾ ਵੜਿੰਗ ਅਸਤੀਫ਼ਾ ਦੇਣ ਲਈ ਤਿਆਰ; ਗੁੱਟਬੰਦੀ ਹੋਈ ਤੇਜ਼

ਪੰਜਾਬ ਵਿੱਚ ਆਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਅੰਦਰਲੀ ਧੜੇਬੰਦੀ ਅਤੇ ਅੰਦਰੂਨੀ ਕਲੇਸ਼...

 ਜਗਮੀਤ ਸਿੰਘ ਨੂੰ ਡੈਸਟੀਨੇਸ਼ਨ ਕੈਨੇਡਾ ਦਾ ਮੁਖੀ ਲਾਉਣ ਦੀ ਤਿਆਰੀ

ਕੈਨੇਡਾ ਦੀ ਨਿਊ ਡੈਮੋਕਰੈਟਿਕ ਪਾਰਟੀ ਦੇ 2017 ਤੋਂ 2025 ਤੱਕ ਪ੍ਰਧਾਨ ਰਹੇ ਜਗਮੀਤ ਸਿੰਘ...

ਬੇਅਦਬੀ ਕਾਨੂੰਨ ਦੇ ਸੋਧੇ ਖਰੜੇ ‘ਤੇ ਜਥੇਦਾਰ ਬੋਲੇ – ‘ਗੁਰੂ ਗ੍ਰੰਥ ਸਾਹਿਬ ਤੇ ਕੋਈ ਕਾਨੂੰਨ ਨਹੀਂ ਬਣਾਇਆ ਜਾ ਸਕਦਾ’

ਜਗਤ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ, 2026 ਨੂੰ ਲੈ ਕੇ ਪੰਜਾਬ...

ਇਸ ਪਿੰਡ ਦੇ ਮੁੰਡਾ-ਕੁੜੀ ਆਪਸ ਵਿਚ ਨਹੀਂ ਕਰਵਾ ਸਕਣਗੇ ਵਿਆਹ, ਪੰਚਾਇਤ ਨੇ ਮਤਾ ਕੀਤਾ ਪਾਸ

ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਪਿੰਡ ਬੋਪਾਰਾਏ ਕਲਾਂ ਵਿਖੇ ਪਿੰਡ ਦੀਆਂ ਸਦੀਆਂ ਪੁਰਾਣੀਆਂ ਮਾਨਤਾਵਾਂ...

ਕੈਨੇਡਾ ਦੇ ਟੋਰਾਂਟੋ ਵਿੱਚ ਅੰਮ੍ਰਿਤਸਰ ਦੀ 26 ਸਾਲਾ ਲੜਕੀ ਦਾ ਗੋਲੀ ਮਾਰ ਕੇ ਕਤਲ, ਪੰਜਾਬੀ ਮੁੰਡੇ ਨੇ ਇਲਜ਼ਾਮ!

ਕੈਨੇਡਾ ਦੇ ਟੋਰਾਂਟੋ ਵਿੱਚ ਅੰਮ੍ਰਿਤਸਰ ਦੀ 26 ਸਾਲਾ ਨਵਨੀਤ ਕੌਰ ਦੀ ਦਿਨ-ਦਿਹਾੜੇ ਗੋਲੀ ਮਾਰ...

BS-3 ਗੱਡੀਆਂ ਦੇ ਬਦਲਣੇ ਪੈ ਸਕਦੇ ਹਨ ਰਬੜ ਦੇ ਪੁਰਜੇ, E20 ਪੈਟਰੋਲ ‘ਤੇ ਨਿਤਿਨ ਗਡਕਰੀ ਦਾ ਵੱਡਾ ਬਿਆਨ

ਕੇਂਦਰ ਸਰਕਾਰ ਨੇ ਪਹਿਲੀ ਵਾਰ ਮੰਨਿਆ ਕਿ E-20 ਪੈਟਰੋਲ ਇਸਤੇਮਾਲ ਕਰਨ ਨਾਲ ਗੱਡੀਆਂ ਨੂੰ...

ਵਾਲਮੀਕਿ ਸਮਾਜ ਵੱਲੋਂ ਅੱਜ ਪੰਜਾਬ ਬੰਦ ਦਾ ਸੱਦਾ; ਜਾਣੋ ਕੀ ਖੁੱਲ੍ਹੇਗਾ ਤੇ ਕੀ ਰਹੇਗਾ ਬੰਦ

ਬਰਨਾਲਾ ਵਿਖੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਸਫ਼ਾਈ ਕਰਮਚਾਰੀਆਂ ‘ਤੇ...

*40 ਲੱਖ ਔਰਤਾਂ ਇਕ ਅਗਸਤ ਨੂੰ ਪਹਿਲੀ ਵਾਰ ਸਨਮਾਨ ਰਾਸ਼ੀ ਪ੍ਰਾਪਤ ਕਰਨ ਲਈ ਰਜਿਸਟਰ...