July 31, 2026, 12:29 pm
----------- Advertisement -----------
HomeNewsBreaking Newsਲਵ ਮੈਰਿਜ ਕਰਵਾਉਣ ਤੋਂ ਬਾਅਦ ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਘਰਵਾਲੇ...

ਲਵ ਮੈਰਿਜ ਕਰਵਾਉਣ ਤੋਂ ਬਾਅਦ ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਘਰਵਾਲੇ ਨੂੰ ਮਾਰਿਆ, 12 ਫੁੱਟ ਡੂੰਘੇ ਟੋਏ ਵਿਚ ਦੱਬੀ ਲਾਸ਼

Published on

----------- Advertisement -----------

ਗੁਜਰਾਤ ਦੇ ਰਾਜਕੋਟ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਇੱਕ ਔਰਤ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਜ਼ਹਿਰ ਦੇ ਕੇ ਆਪਣੇ ਪਤੀ ਦਾ ਕਤਲ ਕਰ ਦਿੱਤਾ। ਇਸ ਤੋਂ ਬਾਅਦ ਉਸ ਨੇ  ਲਾਸ਼ ਨੂੰ 12 ਫੁੱਟ ਡੂੰਘੇ ਟੋਏ ਵਿਚ ਦਫ਼ਨਾ ਦਿੱਤਾ। ਦੋ ਸਾਲਾਂ ਤੱਕ ਕਿਸੇ ਨੂੰ ਵੀ ਇਸ ਬਾਰੇ ਸ਼ੱਕ ਨਹੀਂ ਹੋਇਆ। ਪਤਨੀ ਸਾਰਿਆਂ ਨੂੰ ਇਹੀ ਕਹਿੰਦੀ ਰਹੀ ਕਿ ਉਸ ਦਾ ਪਤੀ ਕੰਮ ਲਈ ਆਸਟ੍ਰੇਲੀਆ ਗਿਆ ਹੈ। ਹਾਲਾਂਕਿ, ਜਦੋਂ ਦੋ ਸਾਲਾਂ ਬਾਅਦ ਇਹ ਮਾਮਲਾ ਸਾਹਮਣੇ ਆਇਆ ਤਾਂ ਸਾਰੇ ਹੈਰਾਨ ਰਹਿ ਗਏ। ਪੁਲਿਸ ਨੇ ਜਿਗਨੇਸ਼ ਦੀ ਪਤਨੀ ਪ੍ਰਿਥਵੀ, ਉਸ ਦੇ ਪ੍ਰੇਮੀ ਨਿਲੇਸ਼ ਕਛਾਟੀਆ ਅਤੇ ਉਸ ਦੇ ਸਾਥੀ ਬਲਵੀਰ ਵਰਮਾ ਵਿਰੁੱਧ ਕਤਲ, ਸਬੂਤ ਨਸ਼ਟ ਕਰਨ ਅਤੇ ਹੋਰ ਦੋਸ਼ਾਂ ਤਹਿਤ ਐਫ.ਆਈ.ਆਰ. (FIR) ਦਰਜ ਕੀਤੀ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ।

ਪੁਲਿਸ ਨੇ ਦੱਸਿਆ ਕਿ ਜਿਗਨੇਸ਼ ਮਾਵਡੀਆ ਨੇ ਪ੍ਰਿਥਵੀ ਨਾਲ ਪ੍ਰੇਮ ਵਿਆਹ ਕਰਵਾਇਆ ਸੀ। ਉਸ ਦਾ ਪਰਿਵਾਰ ਇਸ ਵਿਆਹ ਤੋਂ ਨਾਰਾਜ਼ ਸੀ, ਜਿਸ ਕਾਰਨ ਉਹ ਘਰ ਛੱਡ ਕੇ ਪਤਨੀ ਨਾਲ ਵੱਖਰਾ ਰਹਿਣ ਲੱਗ ਪਿਆ ਸੀ। ਪਰਿਵਾਰ ਦੀ ਮਰਜ਼ੀ ਦੇ ਵਿਰੁੱਧ ਵਿਆਹ ਕਰਵਾਉਣ ਕਾਰਨ ਉਸ ਦੇ ਪਰਿਵਾਰ ਅਤੇ ਰਿਸ਼ਤੇਦਾਰਾਂ ਨੇ ਉਸ ਨਾਲੋਂ ਸਾਰੇ ਸੰਬੰਧ ਤੋੜ ਲਏ ਸਨ। ਹਾਲਾਂਕਿ, ਉਸ ਦਾ ਚਚੇਰਾ ਭਰਾ ਚੋਰੀ ਛਿਪੇ ਆਪਣੇ ਜਿਗਨੇਸ਼ ਨਾਲ ਗੱਲ ਕਰਦਾ ਰਹਿੰਦਾ ਸੀ।
ਪਰ ਜਦੋਂ ਜਿਗਨੇਸ਼ ਨੇ ਲੰਬੇ ਸਮੇਂ ਤੱਕ ਆਪਣੇ ਚਚੇਰੇ ਭਰਾ ਨਾਲ ਗੱਲ ਨਹੀਂ ਕੀਤੀ ਤਾਂ ਚਚੇਰੇ ਭਰਾ ਨੂੰ ਸ਼ੱਕ ਹੋਇਆ ਉਸ ਨੇ ਭਾਬੀ ਪ੍ਰਿਥਵੀ ਤੋਂ ਪੁੱਛਿਆ। ਪ੍ਰਿਥਵੀ ਨੇ ਉਸ ਨੂੰ ਦੱਸਿਆ ਕਿ ਜਿਗਨੇਸ਼ ਆਸਟ੍ਰੇਲੀਆ ਚਲਾ ਗਿਆ ਹੈ ਅਤੇ ਦਾਅਵਾ ਕੀਤਾ ਕਿ ਉਸ ਕੋਲ ਜਿਗਨੇਸ਼ ਦਾ ਨੰਬਰ ਨਹੀਂ ਹੈ। ਚਚੇਰੇ ਭਰਾ ਨੇ ਕਾਫ਼ੀ ਮੇਂ ਤੱਕ ਜਿਗਨੇਸ਼ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਕੁਝ ਪਤਾ ਨਹੀਂ ਲੱਗ ਸਕਿਆ ਤੇ ਕਰਦੇ ਕਰਦੇ ਇਸ ਗੱਲ ਨੂੰ 2 ਸਾਲ ਹੋ ਗਏ।

ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਜਿਗਨੇਸ਼ ਦੇ ਇਕ ਚਚੇਰੇ ਭਰਾ ਜਿਸ ਨੇ ਆਸਟਰੇਲੀਆ ਜਾਣਾ ਸੀ ਤੇ ਉਸ ਨੇ  ਆਪਣੀ ਭਾਬੀ ਪ੍ਰਿਥਵੀ ਤੋਂ ਭਰਾ ਦਾ ਸੰਪਰਕ ਨੰਬਰ ਮੰਗਿਆ ਤਾਂ ਜੋ ਉਹ ਆਸਟਰੇਲੀਆ ਵਿਚ ਉਸ ਨੂੰ ਮਿਲ ਸਕੇ। ਪ੍ਰਿਥਵੀ ਨੇ ਉਸ ਨੂੰ ਦੱਸਿਆ ਕਿ ਉਸ ਕੋਲ ਜਿਗਨੇਸ਼ ਦਾ ਕੋਈ ਨੰਬਰ ਜਾਂ ਪਤਾ ਨਹੀਂ ਹੈ। ਇਸ ਗੱਲ ਨੇ ਚਚੇਰੇ ਭਰਾ ਦੇ ਮਨ ਵਿੱਚ ਸ਼ੱਕ ਪੈਦਾ ਕਰ ਦਿੱਤਾ। ਅੰਤ ਵਿੱਚ, ਕੋਈ ਹੋਰ ਚਾਰਾ ਨਾ ਹੋਣ ‘ਤੇ, ਪਰਿਵਾਰ ਨੇ 26 ਜੁਲਾਈ ਨੂੰ ਪੁਲਿਸ ਨਾਲ ਸੰਪਰਕ ਕੀਤਾ ਅਤੇ ਜਿਗਨੇਸ਼ ਦੇ ਲਾਪਤਾ ਹੋਣ ਬਾਰੇ ਸ਼ਿਕਾਇਤ ਦਰਜ ਕਰਵਾਈ। ਜਿਗਨੇਸ਼ ਦੇ ਭਰਾ ਨੇ ‘ਸਿਟੀ ਬੀ’ ਡਿਵੀਜ਼ਨ ਪੁਲਿਸ ਸਟੇਸ਼ਨ ਵਿੱਚ ਉਸ ਦੇ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਅਤੇ ਸ਼ੱਕ ਪ੍ਰਗਟਾਇਆ ਕਿ ਇਸ ਪਿੱਛੇ ਜਿਗਨੇਸ਼ ਦੀ ਪਤਨੀ ਦਾ ਹੱਥ ਹੋ ਸਕਦਾ। ਪੁਲਿਸ ਅਨੁਸਾਰ, ਪੁੱਛਗਿੱਛ ਦੌਰਾਨ ਪ੍ਰਿਥਵੀ ਨੇ ਕਥਿਤ ਤੌਰ ‘ਤੇ ਮੰਨਿਆ ਕਿ ਉਸ ਨੇ ਨਿਲੇਸ਼ ਕਛਾਟੀਆ ਅਤੇ ਬਲਵੀਰ ਵਰਮਾ ਨਾਲ ਮਿਲ ਕੇ ਜਿਗਨੇਸ਼ ਦੀ ਸ਼ਰਾਬ ਵਿੱਚ ਸਾਇਨਾਈਡ ਮਿਲਾ ਕੇ ਉਸ ਦਾ ਕਤਲ ਕੀਤਾ ਸੀ। ਇਸ ਤੋਂ ਬਾਅਦ, ਲਾਸ਼ ਨੂੰ ਦੇ ਫਰਸ਼ ਹੇਠ ਲਗਭਗ 12 ਫੁੱਟ ਡੂੰਘਾ ਦਫ਼ਨਾ ਦਿੱਤਾ ਗਿਆ ਸੀ। ਪੁਲਿਸ ਨੇ ਟੋਆ ਪੁੱਟ ਕੇ ਕੰਕਾਲ ਨੂੰ ਹੇਠੋਂ ਕੱਢਿਆ। 

----------- Advertisement -----------

ਸਬੰਧਿਤ ਹੋਰ ਖ਼ਬਰਾਂ

35 ਸਾਲਾਂ ਦੀ ਸਮਰਪਿਤ ਸੇਵਾਵਾਂ ਉਪਰੰਤ ਜੁਆਇੰਟ ਡਾਇਰੈਕਟਰ ਸ਼ਿਖਾ ਨੇਹਰਾ ਹੋਏ ਸੇਵਾਮੁਕਤ

ਚੰਡੀਗੜ੍ਹ (30 ਜੁਲਾਈ 2026)ਸੂਚਨਾ ਅਤੇ ਲੋਕ ਸੰਪਰਕ ਵਿਭਾਗ, ਪੰਜਾਬ ਦੀ ਜੁਆਇੰਟ ਡਾਇਰੈਕਟਰ ਸ਼ਿਖਾ ਨੇਹਰਾ...

ਕੈਨੇਡਾ ‘ਚ ਵਰਕ ਪਰਮਿਟ ਰੱਦ ਹੋਣ ‘ਤੇ ਭੜਕੇ ਪੰਜਾਬੀ ਵਿਦਿਆਰਥੀ, ਕੈਲਗਰੀ ‘ਚ ਧਰਨਾ ਤੇਜ਼; ਡਿਪੋਰਟੇਸ਼ਨ ਦਾ ਖ਼ਤਰਾ

ਕੈਨੇਡਾ ਵਿੱਚ ਪੋਸਟ-ਗ੍ਰੈਜੂਏਸ਼ਨ ਵਰਕ ਪਰਮਿਟ (PGWP) ਦੇ ਆਵੇਦਨ ਰੱਦ ਹੋਣ ਤੋਂ ਬਾਅਦ ਲਗਭਗ 1000...

ਜੰਤਰ-ਮੰਤਰ ‘ਤੇ ਪ੍ਰਦਰਸ਼ਨ ਦੌਰਾਨ PM ਮੋਦੀ ਨੂੰ ਗਾਲ੍ਹਾਂ ਕੱਢਣ ਵਾਲੀ ਕੁੜੀ ‘ਤੇ ਹੋਇਆ ਐਕਸ਼ਨ, ਨੋਇਡਾ ‘ਚ FIR

ਜੰਤਰ-ਮੰਤਰ ‘ਤੇ ਕਾਕਰੋਚ ਜਨਤਾ ਪਾਰਟੀ ਦੇ ਪ੍ਰਦਰਸ਼ਨ ਵਿਚ ਪੀਐੱਮ ਮੋਦੀ ਨੂੰ ਗਾਲ੍ਹਾਂ ਕੱਢਣ ਵਾਲੀ...

ਫਾਜ਼ਿਲਕਾ : ਤਲਾਕਸ਼ੁਦਾ ਪਤਨੀ ਨੂੰ ਘਰ ਸੱਦ ਕੇ ਪਤੀ ਨੇ ਪਤਨੀ ਦਾ ਕੀਤਾ ਕਤਲ, ਮੁਲਜ਼ਮ ਗ੍ਰਿਫਤਾਰ

ਫਾਜ਼ਿਲਕਾ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਪਤੀ ਨੇ ਆਪਣੀ...

FBI ਦੀ Most Wanted ਸੂਚੀ ‘ਚ ਸ਼ਾਮਿਲ ਪੰਜਾਬੀ ਮੁੰਡਾ, ਅਮਰੀਕਾ ਨੇ ਗੁਰਪ੍ਰੀਤ ਸਿੰਘ ਖਿਲਾਫ ਜਾਰੀ ਕੀਤਾ ਵਾਰੰਟ

FBI ਦੀ ਮੋਸਟਵਾਂਟਿਡ ਲਿਸਟ ‘ਚ ਪੰਜਾਬੀ ਮੁੰਡਾ ਸ਼ਾਮਿਲ ਹੋਇਆ ਹੈ। ਅਮਰੀਕਾ ਵੱਲੋਂ ਪੰਜਾ ਦੇ...

ਐਲਐਮਐਚਪੀ ਫੈਲੋ ਪੰਜਾਬ ਦੀ ਮਾਨਸਿਕ ਸਿਹਤ ਪ੍ਰਣਾਲੀ ਨੂੰ ਮਜ਼ਬੂਤ ਕਰ ਰਹੇ ਹਨ ਅਤੇ ਇਹ ਯਕੀਨੀ ਬਣਾ ਰਹੇ ਹਨ ਕਿ ਸੂਬੇ ਦੀ ਨਸ਼ਿਆਂ ਵਿਰੁੱਧ ਲੜਾਈ...

*ਚੰਡੀਗੜ੍ਹ, 30 ਜੁਲਾਈ 2026*:ਨਸ਼ਿਆਂ ਦੀ ਲਤ ਨਾਲ ਨਜਿੱਠਣ ਲਈ ਸਮੁੱਚੀ ਪਹੁੰਚ ਪ੍ਰਤੀ ਆਪਣੀ ਵਚਨਬੱਧਤਾ...

ਪੰਜਾਬ ਸਰਕਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਲਈ ਸਤਿਕਾਰਯੋਗ ਸ਼ਬਦ ‘ਬੀੜ’ ਨੂੰ ਸ਼ਾਮਲ ਕਰਨ ਲਈ ਐਕਟ ਵਿੱਚ ਸੋਧ ਕਰੇਗੀ 

*ਚੰਡੀਗੜ੍ਹ, 30 ਜੁਲਾਈ,2026*:ਆਮ ਆਦਮੀ ਪਾਰਟੀ (ਆਪ) ਦੇ ਮੈਂਬਰ ਪਾਰਲੀਮੈਂਟ ਮਾਲਵਿੰਦਰ ਸਿੰਘ ਕੰਗ ਨੇ ਸਪੱਸ਼ਟ...

ਜਲ ਸਰੋਤ ਮੰਤਰੀ ਤੇ ਵਿਧਾਇਕ ਵੱਲੋਂ ਪਿੰਡ ਬੂਟਾ ਸਿੰਘ ਵਾਲਾ ਤੇ ਬਾਦਸ਼ਾਹਪੁਰ ਵਿਖੇ ਸਿੰਚਾਈ ਪ੍ਰਾਜੈਕਟਾਂ ਦਾ ਉਦਘਾਟਨ

*ਚੰਡੀਗੜ੍ਹ/ਪਾਤੜਾਂ, 30 ਜੁਲਾਈ:*ਪੰਜਾਬ ਦੇ ਜਲ ਸਰੋਤ ਅਤੇ ਭੂਮੀ ਤੇ ਜਲ ਸੰਭਾਲ ਮੰਤਰੀ ਸ੍ਰੀ ਬਰਿੰਦਰ...

CM ਮਾਨ ਫਿਰੋਜ਼ਪੁਰ ‘ਚ ਲਹਿਰਾਉਣਗੇ ਝੰਡਾ, 15 ਅਗਸਤ ਨੂੰ ਲੈ ਕੇ ਮੁੱਖ ਮਹਿਮਾਨਾਂ ਦੀ ਲਿਸਟ ਜਾਰੀ

ਪੰਜਾਬ ਸਰਕਾਰ ਨੇ 15 ਅਗਸਤ ਯਾਨੀ ਆਜ਼ਾਦੀ ਦਿਹਾੜਾ 2026 ਦੇ ਜ਼ਿਲ੍ਹਾ ਅਤੇ ਰਾਜ ਪੱਧਰੀ...