August 10, 2026, 11:57 am
----------- Advertisement -----------
HomeNewsBreaking Newsਦੇਸ਼ ਵਿੱਚ ਸਭ ਤੋਂ ਵੱਧ ਅਨਿਆਂ ਆਦਿਵਾਸੀ ਸਮਾਜ ਨਾਲ ਹੋਇਆ, ਸਿਰਫ਼ ‘‘ਆਪ’’...

ਦੇਸ਼ ਵਿੱਚ ਸਭ ਤੋਂ ਵੱਧ ਅਨਿਆਂ ਆਦਿਵਾਸੀ ਸਮਾਜ ਨਾਲ ਹੋਇਆ, ਸਿਰਫ਼ ‘‘ਆਪ’’ ਲੜ ਰਹੀ ਹੈ ਆਦਿਵਾਸੀਆਂ ਦੇ ਹੱਕਾਂ ਦੀ ਲੜਾਈ- ਕੇਜਰੀਵਾਲ

Published on

----------- Advertisement -----------

ਨਵੀਂ ਦਿੱਲੀ 9 ਅਗਸਤ:ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਵਿਸ਼ਵ ਆਦਿਵਾਸੀ ਦਿਵਸ ‘ਤੇ ਦੇਸ਼ ਭਰ ਦੇ ਆਦਿਵਾਸੀ ਸਮਾਜ ਨੂੰ ਵਧਾਈ ਦਿੰਦਿਆਂ ਕਿਹਾ ਕਿ ਆਜ਼ਾਦ ਭਾਰਤ ਵਿੱਚ ਸਭ ਤੋਂ ਵੱਧ ਅਨਿਆਂ ਆਦਿਵਾਸੀ ਸਮਾਜ ਨਾਲ ਹੋਇਆ ਹੈ। ਦੂਜੀਆਂ ਸਾਰੀਆਂ ਪਾਰਟੀਆਂ ਨੇ ਆਦਿਵਾਸੀ ਸਮਾਜ ਦੇ ਜਲ, ਜੰਗਲ ਅਤੇ ਜ਼ਮੀਨ ‘ਤੇ ਡਾਕਾ ਮਾਰਿਆ ਅਤੇ ਉਨ੍ਹਾਂ ਤੋਂ ਖੋਹ ਕੇ ਵੱਡੀਆਂ-ਵੱਡੀਆਂ ਕੰਪਨੀਆਂ ਨੂੰ ਦੇ ਦਿੱਤਾ। ਸਿਰਫ਼ ਆਮ ਆਦਮੀ ਪਾਰਟੀ ਹੀ ਆਦਿਵਾਸੀ ਸਮਾਜ ਦੇ ਹੱਕਾਂ ਲਈ ਲੜ ਰਹੀ ਹੈ। ਅੱਜ ਆਦਿਵਾਸੀ ਨੇਤਾ ਚੈਤਰ ਵਸਾਵਾ ਇੱਕ ਝੂਠੇ ਕੇਸ ਵਿੱਚ ਜੇਲ੍ਹ ਵਿੱਚ ਹਨ, ਕਿਉਂਕਿ ਉਹ ਆਦਿਵਾਸੀ ਸਮਾਜ ਦੀ ਆਵਾਜ਼ ਉਠਾ ਰਹੇ ਸਨ। ਅਸੀਂ ਸਾਰੇ ਉਨ੍ਹਾਂ ਦੇ ਜਲਦ ਬਾਹਰ ਆਉਣ ਲਈ ਅਰਦਾਸ ਕਰਦੇ ਹਾਂ।

ਅਰਵਿੰਦ ਕੇਜਰੀਵਾਲ ਨੇ ਇੱਕ ਵੀਡੀਓ ਸੰਦੇਸ਼ ਜਾਰੀ ਕਰਕੇ ਆਦਿਵਾਸੀ ਸਮਾਜ ਦੇ ਲੋਕਾਂ ਨੂੰ ਕਿਹਾ ਕਿ ਪਿਛਲੇ 75 ਸਾਲਾਂ ਵਿੱਚ ਆਦਿਵਾਸੀ ਸਮਾਜ ਨਾਲ ਸਭ ਤੋਂ ਵੱਧ ਅਨਿਆਂ ਹੋਇਆ ਹੈ। 75 ਸਾਲਾਂ ਵਿੱਚ ਦੇਸ਼ ਨੇ ਤਰੱਕੀ ਕੀਤੀ, ਬਾਕੀ ਸਾਰੇ ਸਮਾਜਾਂ ਦੇ ਲੋਕਾਂ ਨੇ ਤਰੱਕੀ ਕੀਤੀ, ਪਰ ਆਦਿਵਾਸੀ ਸਮਾਜ ਪਿੱਛੇ ਰਹਿ ਗਿਆ। ਅਜਿਹਾ ਇਸ ਲਈ ਹੋਇਆ ਕਿਉਂਕਿ ਆਦਿਵਾਸੀ ਸਮਾਜ ਨੂੰ ਜਾਨਬੁੱਝ ਕੇ ਪਿੱਛੇ ਰੱਖਿਆ ਗਿਆ। ਉਨ੍ਹਾਂ ਦੇ ਜਿੰਨੇ ਵੀ ਸਰੋਤ ਸਨ, ਉਨ੍ਹਾਂ ‘ਤੇ ਡਾਕਾ ਮਾਰਿਆ ਗਿਆ। ਜਲ, ਜੰਗਲ ਅਤੇ ਜ਼ਮੀਨ ਆਦਿਵਾਸੀ ਸਮਾਜ ਦਾ ਜਨਮਸਿੱਧ ਅਧਿਕਾਰ ਹੈ, ਪਰ ਇਹ ਸਮਾਜ ਤੋਂ ਖੋਹ ਕੇ ਵੱਡੀਆਂ-ਵੱਡੀਆਂ ਕੰਪਨੀਆਂ ਨੂੰ ਦੇ ਦਿੱਤੇ ਗਏ ਕਿਉਂਕਿ ਬਾਕੀ ਪਾਰਟੀਆਂ ਦੇ ਨੇਤਾ ਚੋਰ ਅਤੇ ਭ੍ਰਿਸ਼ਟਾਚਾਰੀ ਸਨ।

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਤੁਹਾਡੇ ਹੱਕਾਂ ਲਈ ਲੜ ਰਹੀ ਹੈ ਅਤੇ ਇਸ ਲਈ ਕਿੰਨੀ ਹੀ ਵਾਰ ਸਾਡੇ ਨੇਤਾ ਜੇਲ੍ਹ ਗਏ ਹਨ। ਚੈਤਰ ਵਸਾਵਾ ਆਦਿਵਾਸੀ ਸਮਾਜ ਦਾ ਪੁੱਤਰ ਅਤੇ ਭਰਾ ਹੈ। ਉਹ ਆਦਿਵਾਸੀ ਸਮਾਜ ਨੂੰ ਹੱਕ ਦਿਵਾਉਣ ਲਈ ਨਾ ਜਾਣੇ ਕਿੰਨੀ ਵਾਰ ਜੇਲ੍ਹ ਗਏ ਹਨ। ਇਹ ਲੋਕ ਪੇਸਾ ਕਾਨੂੰਨ ਤਾਂ ਲੈ ਆਏ, ਪਰ ਉਸ ਨੂੰ ਲਾਗੂ ਨਹੀਂ ਕੀਤਾ। ਸਮਾਜ ਅਤੇ ਗ੍ਰਾਮ ਸਭਾ ਤੋਂ ਪੁੱਛੇ ਬਿਨਾਂ ਹੀ ਇਹ ਸਾਰੇ ਫੈਸਲੇ ਲੈ ਲੈਂਦੇ ਹਨ। ਅੱਜ ਚੈਤਰ ਵਸਾਵਾ ਜੇਲ੍ਹ ਵਿੱਚ ਹਨ ਕਿਉਂਕਿ ਉਹ ਆਦਿਵਾਸੀ ਸਮਾਜ ਲਈ ਲੜ ਰਹੇ ਹਨ। ਉਹ ਜਲਦੀ ਬਾਹਰ ਆਉਣ, ਇਸ ਲਈ ਅਰਦਾਸ ਕਰਨਾ।

----------- Advertisement -----------

ਸਬੰਧਿਤ ਹੋਰ ਖ਼ਬਰਾਂ

‘ਮੈਨੂੰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਪਰ ਮੈਂ ਦ੍ਰਿੜ੍ਹ ਰਹਾਂਗਾ’ ਨਵੀਂ ਜਾਰੀ ਵੀਡੀਓ ‘ਚ ਬੋਲੇ ਰਾਜਾ ਵੜਿੰਗ

ਕਾਂਗਰਸ ਪ੍ਰਧਾਨ ਰਾਜਾ ਵੜਿੰਗ ਵੱਲੋਂ ਇਕ ਵੀਡੀਓ ਜਾਰੀ ਕੀਤੀ ਗਈ ਹੈ ਜਿਸ ਵਿਚ ਉਨ੍ਹਾਂ...

ਸਿਹਤ ਸੇਵਾ ਤਾਂ ਹੀ ਸਾਰਥਕ ਹੈ ਜਦੋਂ ਪੈਸਿਆਂ ਦੀ ਚਿੰਤਾ ਤੋਂ ਬਿਨਾਂ ਮਰੀਜ਼ ਨੂੰ ਸਮੇਂ ਸਿਰ ਇਲਾਜ ਮਿਲੇ: ਡਾ. ਬਲਬੀਰ ਸਿੰਘ

ਚੰਡੀਗੜ੍ਹ; 9 ਅਗਸਤ 2026:ਗੰਭੀਰ ਬੀਮਾਰੀ ਸਿਰਫ਼ ਮਰੀਜ਼ ਦੀ ਸਿਹਤ ਦੀ ਹੀ ਪਰਖ ਨਹੀਂ ਲੈਂਦੀ,...

ਫਿਟਨੈਸ ਅਤੇ ਸਰੀਰਕ ਗਤੀਵਿਧੀਆਂ ਹਰੇਕ ਦੀ ਜ਼ਿੰਦਗੀ ਦਾ ਅਨਿੱਖੜਵਾਂ ਅੰਗ ਬਣਨੀਆਂ ਚਾਹੀਦੀਆਂ ਹਨ: ਮਾਲਵਿੰਦਰ ਸਿੰਘ ਕੰਗ

ਮੋਹਾਲੀ 9 ਅਗਸਤ:ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੇ ਵੱਡੇ ਉਪਰਾਲੇ ਤਹਿਤ...

 ਆਪ ਬੂਥ ਪੱਧਰੀ ਸੰਗਠਨ ਰਾਹੀਂ ਭਗਵੰਤ ਮਾਨ ਸਰਕਾਰ ਦੇ 4.5 ਸਾਲਾਂ ਦੇ ਕੰਮਾਂ ਨੂੰ ਘਰ-ਘਰ ਪਹੁੰਚਾਏਗੀ

ਚੰਡੀਗੜ੍ਹ 9 ਅਗਸਤ:ਆਮ ਆਦਮੀ ਪਾਰਟੀ (ਆਪ) ਨੇ ਸੂਬੇ ਭਰ ਵਿੱਚ ਆਪਣੀਆਂ ਜਥੇਬੰਦਕ ਸਰਗਰਮੀਆਂ ਨੂੰ...

ਸਰਕਾਰ 100 ਕਰੋੜ ਰੁਪਏ ਦੇ ਬਜਟ ਨਾਲ ਸ੍ਰੀ ਗੁਰੂ ਰਵਿਦਾਸ ਜੀ ਦਾ 650ਵਾਂ ਪ੍ਰਕਾਸ਼ ਪੁਰਬ ਪੂਰੇ ਸੂਬੇ ਵਿੱਚ ਬੜੀ ਧੂਮਧਾਮ ਨਾਲ ਮਨਾ ਰਹੀ ਹੈ-ਭਗਵੰਤ...

*ਕਰਤਾਰਪੁਰ (ਜਲੰਧਰ); 9 ਅਗਸਤ*:ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੀਆਂ ਸਦੀਵੀ ਸਿੱਖਿਆਵਾਂ ਅਤੇ ਇਲਾਹੀ ਸੰਦੇਸ਼...

ਖੇਤੀ ਕਾਨੂੰਨਾਂ ਦਾ ਸਮਰਥਨ ਕਰਨ ਤੋਂ ਬਾਅਦ ਹੁਣ ਸੁਖਬੀਰ ਬਾਦਲ ਭਾਜਪਾ ਦੇ ਬਿਲਾਂ ਨਾਲ ਸਹਿਮਤੀ ਪ੍ਰਗਟਾ ਰਹੇ ਹਨ: ਬਲਤੇਜ ਪੰਨੂ

ਚੰਡੀਗੜ੍ਹ 8 ਅਗਸਤ:ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਸ਼ਨੀਵਾਰ...

ਨਾ ਕੈਸ਼, ਨਾ ਫਰਮਾਇਸ਼: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 866 ਨੌਜਵਾਨਾਂ ਨੂੰ ਸੌਂਪੇ ਸਰਕਾਰੀ ਨੌਕਰੀਆਂ ਦੇ ਨਿਯੁਕਤੀ ਪੱਤਰ

ਮੋਹਾਲੀ (ਸਾਹਿਬਜ਼ਾਦਾ ਅਜੀਤ ਸਿੰਘ ਨਗਰ); 8 ਅਗਸਤ 2026:ਆਮ ਆਦਮੀ ਪਾਰਟੀ (ਆਪ) ਦੀ ਸਰਕਾਰ, ਪੰਜਾਬ...

ਪੰਜਾਬ ਪੁਲਿਸ ਨੇ ਸੰਗਠਿਤ ਅਪਰਾਧ ਦੇ ਪੂਰੇ ਨੈੱਟਵਰਕ ’ਤੇ ਕੀਤਾ ਵਾਰ; ‘ਗੈਂਗਸਟਰਾਂ ’ਤੇ ਵਾਰ’ ਤਹਿਤ 58,000 ਤੋਂ ਵੱਧ ਅਪਰਾਧੀਆਂ ਖ਼ਿਲਾਫ਼ ਕਾਰਵਾਈ

ਮੋਹਾਲੀ (ਐੱਸ.ਏ.ਐੱਸ. ਨਗਰ); 08 ਅਗਸਤ 2026:ਪੰਜਾਬ ਪੁਲਿਸ ਦਾ ਪ੍ਰਮੁੱਖ ਐਂਟੀ-ਗੈਂਗਸਟਰ ਅਭਿਆਨ ‘ਗੈਂਗਸਟਰਾਂ ’ਤੇ ਵਾਰ’...

ਮਸ਼ਹੂਰ ਅਦਾਕਾਰ ਆਸ਼ੂਤੋਸ਼ ਰਾਣਾ ਦੀ ਦਮਦਾਰ ਅਦਾਕਾਰੀ ਨੇ ‘ਹਮਾਰੇ ਰਾਮ’ ਨਾਟਕ ਨੂੰ ਹੋਰ ਵੀ ਸ਼ਾਨਦਾਰ ਬਣਾਇਆ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

*ਮੋਹਾਲੀ (ਸਾਹਿਬਜ਼ਾਦਾ ਅਜੀਤ ਸਿੰਘ ਨਗਰ), 8 ਅਗਸਤ 2026:*ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ...