August 10, 2026, 3:48 pm
----------- Advertisement -----------
HomeNewsBreaking Newsਚੋਰੀ ਦੇ ਡਰ ਤੋਂ ਖੇਤਾਂ ‘ਚ ਦੱਬੇ 5 ਲੱਖ, ਥਾਂ ਭੁੱਲ ਗਿਆ...

ਚੋਰੀ ਦੇ ਡਰ ਤੋਂ ਖੇਤਾਂ ‘ਚ ਦੱਬੇ 5 ਲੱਖ, ਥਾਂ ਭੁੱਲ ਗਿਆ ਕਿਸਾਨ, ਸਾਲ ਬਾਅਦ ਮਿਲੇ ਤਾਂ ਨੋਟਾਂ ਨੂੰ ਲੱਗੀ ਚੁੱਕੀ ਸੀ ਸਿਉਂਕ

Published on

----------- Advertisement -----------

ਘਟਨਾ ਪਜਪਦਰਾ ਖੇਤਰ ਦੇ ਨਵੇਈ ਪਿੰਡ ਵਿਚ ਵਾਪਰੀ ਹੈ। ਇਕ ਕਿਸਾਨ ਨੇ ਘਰ ਬਣਾਉਣ ਲਈ ਚੋਰੀ ਦੇ ਡਰ ਤੋਂ 5 ਲੱਖ ਰੁਪਿਆ ਆਪਣੇ ਹੀ ਖੇਤ ਵਿਚ ਦੱਬ ਦਿੱਤੇ ਪਰ ਬਾਅਦ ਵਿਚ ਉਹ ਭੁੱਲ ਜਾਂਦਾ ਹੈ ਕਿ 10 ਵਿੱਘੇ ਜ਼ਮੀਨ ਵਿਚ ਉਸ ਨੇ ਇਹ ਪੈਸੇ ਕਿਥੇ ਛੁਪਾਏ ਹਨ। ਫਿਰ ਬੀਜਾਈ ਦੇ ਕੰਮ ਦੌਰਾਨ ਜਦੋਂ ਉਸ ਨੂੰ ਪੈਸੇ ਲੱਭੇ ਪਰ ਉਦੋਂ ਤੱਕ ਸਿਉਂਕ ਨੇ ਪੈਸਿਆਂ ਨੂੰ ਖਾ ਲਿਆ। ਨੋਟ ਟੁਕੜਿਆਂ ਵਿਚ ਟੁੱਟ ਗਏ ਤੇ ਹੁਣ ਕਿਸਾਨ ਪੈਸਿਆਂ ਨੂੰ ਬਦਲਣ ਲਈ ਬੈਂਕ ਦੇ ਚੱਕਰ ਲਗਾ ਰਿਹਾ ਹੈ।

ਕਿਸਾਨ ਮੰਗੀ ਲਾਲ ਨੇ ਦੱਸਿਆ ਕਿ ਬੀਤੀ 7 ਅਗਸਤ ਨੂੰ ਉਸ ਨੂੰ ਫਸਲ ਬੀਜਦੇ ਸਮੇਂ ਪੈਸਿਆਂ ਨਾਲ ਭਰਿਆ ਹੋਇਆ ਬੈਗ ਮਿਲਿਆ ਜਿਸ ਵਿਚ ਸਿਰਫ 500 ਦੇ ਨੋਟ ਸਨ। ਉਸ ਨੇ ਚੋਰੀ ਦੇ ਡਰੋਂ ਜ਼ਮੀਨ ਦਾ ਇਕ ਟੁਕੜਾ ਵੇਚ ਕੇ 5 ਲੱਖ ਰੁਪਏ ਖੇਤਾਂ ਵਿਚ ਹੀ ਦੱਬ ਦਿੱਤੇ ਸਨ। ਪਤਨੀ ਨੇ ਟਿੱਪਣੀ ਕੀਤੀ ਕਿ ਜੇਕਰ ਉਸ ਨੇ ਮੈਨੂੰ ਪਹਿਲਾਂ ਦੱਸਿਆ ਹੁੰਦਾ ਤਾਂ ਇੰਨੀ ਵੱਡੀ ਰਕਮ ਬਰਬਾਦ ਨਹੀਂ ਹੋਣੀ ਸੀ। ਕਿਸਾਨ ਮੰਗੀ ਲਾਲ ਖਰਾਬ ਹੋਏ ਪੈਸੇ SBI ਦੀ ਬ੍ਰਾਂਚ ਵਿਚ ਲੈ ਗਿਆ ਪਰ ਬੈਂਕ ਨੇ ਉਨ੍ਹਾਂ ਦੀ ਮਾੜੀ ਹਾਲਤ ਕਰਕੇ ਬਦਲਣ ਤੋਂ ਇਨਕਾਰ ਕਰ ਦਿੱਤਾ। ਕਿਸਾਨ ਦਾ ਪਦਪੰਦਰਾ ਵਿਚ ਉਸ ਦਾ ਇਕ ਪਲਾਟ ਹੈ ਜਿਸ ਨੂੰ ਇਕ ਸਾਲ ਪਹਿਲਾਂ ਉਸ ਨੇ ਮਕਾਨ ਦੀ ਉਸਾਰੀ ਲਈ ਵੇਚ ਦਿੱਤਾ ਸੀ।

ਚੋਰੀ ਦੇ ਡਰੋਂ ਉਸ ਨੇ ਵਿਕਰੀ ਤੋਂ ਮਿਲੀ ਰਕਮ ਵਿਚੋਂ 5 ਲੱਖ ਰੁਪਏ ਇਕ ਥੈਲੇ ਵਿਚ ਪਾ ਦਿੱਤੇ ਤੇ ਇਸ ਤੋਂ ਬਾਅਦ ਜਦੋਂ ਉਹ ਪੈਸੇ ਲੈਣ ਗਿਆ ਤਾਂ ਉਸ ਨੂੰ ਥਾਂ ਹੀ ਭੁੱਲ ਗਈ। ਜਦੋਂ ਉਸ ਨੇ ਆਪਣੇ ਪੁੱਤਰਾਂ ਨੂੰ ਦੱਸਿਆ ਤਾਂ ਉਨ੍ਹਾਂ ਵੱਲੋਂ 10 ਵਿਘੇ ਖੇਤਾਂ ਦੇ ਵੱਖ-ਵੱਖ ਹਿੱਸਿਆਂ ਨੂੰ ਪੁੱਟਿਆ ਪਰ ਕਿਤੋਂ ਵੀ ਪੈਸੇ ਨਹੀਂ ਮਿਲੇ। ਇਸ ਮਗਰੋਂ ਬੀਜਾਈ ਦੌਰਾਨ ਪੈਸਿਆਂ ਨਾਲ ਭਰਿਆ ਬੈਗ ਮਿਲ ਗਿਆ ਪਰ ਉਦੋਂ ਤੱਕ ਦੇਰ ਹੋ ਚੁੱਕੀ ਸੀ ਤੇ ਸਾਰੇ ਨੋਟ ਖਰਾਬ ਹੋ ਚੁੱਕੇ ਸਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਸੰਗੀਤਕਾਰ A.R ਰਹਿਮਾਨ ਦੇ ਪੁੱਤਰ ਦਾ ਹੋਇਆ Accident

ਭਾਰਤੀ ਸਿਨੇਮਾ ਦੇ ਦਿੱਗਜ ਸੰਗੀਤਕਾਰ ਏ. ਆਰ. ਰਹਿਮਾਨ ਦੇ ਬੇਟੇ ਅਮੀਨ ਇੱਕ ਸੜਕ ਹਾਦਸੇ...

ਬਹਿਬਲ ਕਲਾਂ ਗੋਲੀ ਕਾਂਡ: ਪੰਜਾਬ ਪੁਲੀਸ ਨੇ ਬੰਦ ਲਿਫਾਫੇ ਵਿੱਚ ਸੌਂਪੀ ਸਟੇਟਸ ਰਿਪੋਰਟ

ਪੰਜਾਬ ਪੁਲੀਸ ਨੇ ਪਬਲਿਕ ਪ੍ਰੌਸੀਕਿਊਟਰ ਰਾਹੀਂ ਚੰਡੀਗੜ੍ਹ ਕੋਰਟ ਵਿੱਚ ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀ...

ਅਕਾਲੀ ਦਲ-ਭਾਜਪਾ ਗੱਠਜੋੜ ਬਾਰੇ ਨਾਇਬ ਸੈਣੀ ਦਾ ਵੱਡਾ ਬਿਆਨ, ਪੀਐਮ ਮੋਦੀ ਤੇ ਸੁਖਬੀਰ ਬਾਦਲ ਦੀ ਮੁਲਕਾਤ ਦਾ ਏਜੰਡਾ ਦੱਸਿਆ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਕਾਰ...

ਪੁਲਿਸ ਹਿਰਾਸਤ ‘ਚ 20 ਸਾਲਾ ਕੁੜੀ ਨੇ ਲਿਆ ਫਾਹਾ, ਪਰਿਵਾਰ ਨੇ ਟਾਰਚਰ ਕਰਕੇ ਕਤਲ ਦੇ ਲਾਏ ਇਲਜ਼ਾਮ

ਤਰਨਤਾਰਨ ਦੇ ਭਿੱਖੀਵਿੰਡ ਥਾਣੇ ‘ਚ ਪੁਲਿਸ ਹਿਰਾਸਤ ਦੌਰਾਨ 20 ਸਾਲਾ ਰਾਜਬੀਰ ਕੌਰ ਦੀ ਮੌਤ...

‘ਮੈਨੂੰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਪਰ ਮੈਂ ਦ੍ਰਿੜ੍ਹ ਰਹਾਂਗਾ’ ਨਵੀਂ ਜਾਰੀ ਵੀਡੀਓ ‘ਚ ਬੋਲੇ ਰਾਜਾ ਵੜਿੰਗ

ਕਾਂਗਰਸ ਪ੍ਰਧਾਨ ਰਾਜਾ ਵੜਿੰਗ ਵੱਲੋਂ ਇਕ ਵੀਡੀਓ ਜਾਰੀ ਕੀਤੀ ਗਈ ਹੈ ਜਿਸ ਵਿਚ ਉਨ੍ਹਾਂ...

ਸਿਹਤ ਸੇਵਾ ਤਾਂ ਹੀ ਸਾਰਥਕ ਹੈ ਜਦੋਂ ਪੈਸਿਆਂ ਦੀ ਚਿੰਤਾ ਤੋਂ ਬਿਨਾਂ ਮਰੀਜ਼ ਨੂੰ ਸਮੇਂ ਸਿਰ ਇਲਾਜ ਮਿਲੇ: ਡਾ. ਬਲਬੀਰ ਸਿੰਘ

ਚੰਡੀਗੜ੍ਹ; 9 ਅਗਸਤ 2026:ਗੰਭੀਰ ਬੀਮਾਰੀ ਸਿਰਫ਼ ਮਰੀਜ਼ ਦੀ ਸਿਹਤ ਦੀ ਹੀ ਪਰਖ ਨਹੀਂ ਲੈਂਦੀ,...

ਫਿਟਨੈਸ ਅਤੇ ਸਰੀਰਕ ਗਤੀਵਿਧੀਆਂ ਹਰੇਕ ਦੀ ਜ਼ਿੰਦਗੀ ਦਾ ਅਨਿੱਖੜਵਾਂ ਅੰਗ ਬਣਨੀਆਂ ਚਾਹੀਦੀਆਂ ਹਨ: ਮਾਲਵਿੰਦਰ ਸਿੰਘ ਕੰਗ

ਮੋਹਾਲੀ 9 ਅਗਸਤ:ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੇ ਵੱਡੇ ਉਪਰਾਲੇ ਤਹਿਤ...

ਦੇਸ਼ ਵਿੱਚ ਸਭ ਤੋਂ ਵੱਧ ਅਨਿਆਂ ਆਦਿਵਾਸੀ ਸਮਾਜ ਨਾਲ ਹੋਇਆ, ਸਿਰਫ਼ ‘‘ਆਪ’’ ਲੜ ਰਹੀ ਹੈ ਆਦਿਵਾਸੀਆਂ ਦੇ ਹੱਕਾਂ ਦੀ ਲੜਾਈ- ਕੇਜਰੀਵਾਲ

ਨਵੀਂ ਦਿੱਲੀ 9 ਅਗਸਤ:ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਵਿਸ਼ਵ ਆਦਿਵਾਸੀ...

 ਆਪ ਬੂਥ ਪੱਧਰੀ ਸੰਗਠਨ ਰਾਹੀਂ ਭਗਵੰਤ ਮਾਨ ਸਰਕਾਰ ਦੇ 4.5 ਸਾਲਾਂ ਦੇ ਕੰਮਾਂ ਨੂੰ ਘਰ-ਘਰ ਪਹੁੰਚਾਏਗੀ

ਚੰਡੀਗੜ੍ਹ 9 ਅਗਸਤ:ਆਮ ਆਦਮੀ ਪਾਰਟੀ (ਆਪ) ਨੇ ਸੂਬੇ ਭਰ ਵਿੱਚ ਆਪਣੀਆਂ ਜਥੇਬੰਦਕ ਸਰਗਰਮੀਆਂ ਨੂੰ...