November 9, 2026, 7:16 pm
----------- Advertisement -----------
HomeNewsBreaking Newsਗੰਨੇ ਨੂੰ ਈਥਾਨੌਲ ਬਣਾਉਣ ਲਈ ਡਾਇਵਰਟ ਕਰਨ ਕਰਕੇ ਚੀਨੀ ਦੇ ਰੇਟ 45...

ਗੰਨੇ ਨੂੰ ਈਥਾਨੌਲ ਬਣਾਉਣ ਲਈ ਡਾਇਵਰਟ ਕਰਨ ਕਰਕੇ ਚੀਨੀ ਦੇ ਰੇਟ 45 ਤੋਂ ਵਧ ਕੇ 70 ਰੁਪਏ ਹੋ ਗਏ- ਕੇਜਰੀਵਾਲ

Published on

----------- Advertisement -----------

ਨਵੀਂ ਦਿੱਲੀ/ਗੋਆ, 24 ਅਗਸਤ 2026:ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਮੰਗਲਵਾਰ ਨੂੰ ਈ-20 ਪੈਟਰੋਲ ਦੇ ਖਿਲਾਫ ਦੂਜਾ ਟਾਊਨਹਾਲ ਗੋਆ ਵਿੱਚ ਕਰਨਗੇ। ਮੀਰਾਮਾਰ ਦੇ ਵਿਵਾਂਤਾ ਬੈਂਕੁਇਟ ਹਾਲ ਵਿੱਚ ਦੁਪਹਿਰ 3 ਵਜੇ ਹੋਣ ਵਾਲੇ ਟਾਊਨਹਾਲ ਵਿੱਚ ਵੱਡੀ ਗਿਣਤੀ ਵਿੱਚ ਈ-20 ਤੋਂ ਪ੍ਰਭਾਵਿਤ ਲੋਕਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਇਸ ਦੌਰਾਨ ਲੋਕ ਆਪਣੇ ਤਜ਼ਰਬੇ ਸਾਂਝੇ ਕਰਨਗੇ ਅਤੇ ਈ-20 ਦੇ ਖਿਲਾਫ ਆਪਣੀ ਆਵਾਜ਼ ਬੁਲੰਦ ਕਰਨਗੇ। ਨਾਲ ਹੀ, ਲੋਕ ਵਟਸਐਪ ਨੰਬਰ 7669803441 ‘ਤੇ ਮੈਸੇਜ ਭੇਜ ਕੇ ਵੀ ਆਪਣੀਆਂ ਸਮੱਸਿਆਵਾਂ ਦੱਸ ਸਕਦੇ ਹਨ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਗੰਨੇ ਨੂੰ ਈਥਾਨੌਲ ਬਣਾਉਣ ਲਈ ਡਾਇਵਰਟ ਕਰਨ ਕਰਕੇ ਚੀਨੀ ਦੇ ਰੇਟ 45 ਤੋਂ ਵਧ ਕੇ 70 ਰੁਪਏ ਹੋ ਗਏ। ਇੱਕ ਪਾਸੇ ਚੀਨੀ ਮਹਿੰਗੀ ਹੋ ਰਹੀ ਹੈ ਅਤੇ ਦੂਜੇ ਪਾਸੇ ਈ-20 ਨਾਲ ਲੋਕਾਂ ਦੀਆਂ ਗੱਡੀਆਂ ਖਰਾਬ ਹੋ ਰਹੀਆਂ ਹਨ। ਦੇਸ਼ ਵਿੱਚ ਪਹਿਲੀ ਅਜਿਹੀ ਸਰਕਾਰ ਆਈ ਹੈ, ਜੋ ਨਤੀਜਿਆਂ ਦਾ ਅੰਦਾਜ਼ਾ ਲਗਾਏ ਬਿਨਾਂ ਜਨਤਾ ‘ਤੇ ਆਪਣੇ ਫੈਸਲੇ ਥੋਪਦੀ ਹੈ।

ਗੋਆ ਦੌਰੇ ‘ਤੇ ਆਏ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਨੂੰ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਈ-20 ਪੈਟਰੋਲ ਕਰਕੇ ਲੋਕਾਂ ਦੇ ਵਾਹਨਾਂ ਦੇ ਇੰਜਣ ਅਤੇ ਫਿਊਲ ਸਿਸਟਮ ਖਰਾਬ ਹੋ ਰਹੇ ਹਨ ਅਤੇ ਮਾਈਲੇਜ ਕਾਫੀ ਘੱਟ ਗਈ ਹੈ। ਲਗਭਗ 25 ਲੱਖ ਟਨ ਚੀਨੀ ਦੇ ਬਰਾਬਰ ਗੰਨੇ ਨੂੰ ਇਥੇਨੌਲ ਉਤਪਾਦਨ ਲਈ ਡਾਇਵਰਟ ਕਰ ਦਿੱਤਾ ਗਿਆ ਹੈ। ਇਸੇ ਕਰਕੇ ਪੂਰੇ ਦੇਸ਼ ਵਿੱਚ ਚੀਨੀ ਦੇ ਰੇਟ ਵਧ ਗਏ ਹਨ। 31 ਜੁਲਾਈ ਨੂੰ ਦੇਸ਼ ਵਿੱਚ ਚੀਨੀ 45 ਰੁਪਏ ਪ੍ਰਤੀ ਕਿੱਲੋ ਸੀ, ਪਰ ਹੁਣ ਇਹ 70 ਰੁਪਏ ਤੋਂ ਪਾਰ ਜਾ ਚੁੱਕੀ ਹੈ। ਇੱਕ ਮਹੀਨੇ ਦੇ ਅੰਦਰ ਚੀਨੀ ਦੇ ਰੇਟ 25 ਰੁਪਏ ਪ੍ਰਤੀ ਕਿੱਲੋ ਵਧ ਗਏ ਹਨ। ਇਹ ਦਿਖਾਉਂਦਾ ਹੈ ਕਿ ਮੋਦੀ ਸਰਕਾਰ ਬਿਲਕੁਲ ਅਨਪੜ੍ਹ ਲੋਕਾਂ ਦੀ ਸਰਕਾਰ ਹੈ।

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜਦੋਂ ਕੇਂਦਰ ਸਰਕਾਰ ਨੇ ਈਥਾਨੌਲ ਲਈ ਗੰਨਾ ਡਾਇਵਰਟ ਕਰਨਾ ਸ਼ੁਰੂ ਕੀਤਾ ਸੀ, ਤਾਂ ਇਹਨਾਂ ਦੇ ਮਾਹਿਰਾਂ ਨੂੰ ਘੱਟੋ-ਘੱਟ ਇਹ ਕੈਲਕੁਲੇਸ਼ਨ ਕਰਨੀ ਚਾਹੀਦੀ ਸੀ ਕਿ ਇਸ ਨਾਲ ਚੀਨੀ ਦੀ ਕਿੰਨੀ ਘਾਟ ਹੋਵੇਗੀ ਅਤੇ ਉਹ ਚੀਨੀ ਕਿੱਥੋਂ ਆਵੇਗੀ। ਹੁਣ ਚੀਨੀ ਮਹਿੰਗੀ ਹੋ ਗਈ ਹੈ ਅਤੇ ਮਿਲਾਵਟੀ ਪੈਟਰੋਲ ਕਰਕੇ ਵੀ ਲੋਕ ਦੁਖੀ ਹਨ। ਦੇਸ਼ ਦੀ ਕੋਈ ਵਿਦੇਸ਼ੀ ਮੁਦਰਾ ਨਹੀਂ ਬਚ ਰਹੀ। ਸਰਕਾਰ ਦਾ ਦਾਅਵਾ ਸੀ ਕਿ ਪੈਟਰੋਲ ਘੱਟ ਕਰਕੇ ਈਥਾਨੌਲ ਦੀ ਵਰਤੋਂ ਨਾਲ ਵਿਦੇਸ਼ੀ ਮੁਦਰਾ ਬਚੇਗੀ, ਪਰ ਹੁਣ ਉਸੇ ਵਿਦੇਸ਼ੀ ਮੁਦਰਾ ਨਾਲ ਅਸੀਂ ਲੋਕ ਚੀਨੀ ਅਤੇ ਮੱਕੀ ਇੰਪੋਰਟ ਕਰ ਰਹੇ ਹਾਂ। ਪੈਟਰੋਲ ਕਰਕੇ ਪੂਰਾ ਦੇਸ਼ ਦੁਖੀ ਹੈ ਅਤੇ ਚੀਨੀ ਵੀ ਮਹਿੰਗੀ ਹੋ ਗਈ ਹੈ। 75 ਸਾਲਾਂ ਵਿੱਚ ਅੱਜ ਤੱਕ ਅਜਿਹੀ ਬੇਵਕੂਫ਼ ਸਰਕਾਰ ਕਦੇ ਨਹੀਂ ਆਈ ਹੋਵੇਗੀ।

ਅਰਵਿੰਦ ਕੇਜਰੀਵਾਲ ਨੇ ਦੱਸਿਆ ਕਿ ਮੰਗਲਵਾਰ ਦੁਪਹਿਰ 3 ਵਜੇ ਗੋਆ ਦੇ ਇਸੇ ਹਾਲ ਵਿੱਚ ਅਸੀਂ ਲੋਕ ਈ-20 ਦੇ ਮੁੱਦੇ ‘ਤੇ ਇੱਕ ਟਾਊਨ ਹਾਲ ਕਰ ਰਹੇ ਹਾਂ। ਸਾਰੇ ਲੋਕ ਟਾਊਨ ਹਾਲ ਵਿੱਚ ਆਉਣ। ਜਨਤਾ ਦੀ ਆਵਾਜ਼ ਦੂਰ-ਦੂਰ ਤੱਕ ਜਾਵੇਗੀ। ਜਦੋਂ ਅਸੀਂ ਸਾਰੇ ਇੱਕ ਨਾਲ ਮਿਲ ਕੇ ਲੜਾਂਗੇ, ਉਦੋਂ ਹੀ ਇਹਨਾਂ ਲੋਕਾਂ ਨੂੰ ਸੁਣਨਾ ਪਵੇਗਾ। ਉਹਨਾਂ ਨੇ ਇੱਕ ਵਟਸਐਪ ਨੰਬਰ 7669803441 ਜਾਰੀ ਕਰਕੇ ਕਿਹਾ ਕਿ ਇਸ ਨੰਬਰ ‘ਤੇ ਮੈਸੇਜ ਕਰਕੇ ਲੋਕ ਆਪਣੀਆਂ ਸਮੱਸਿਆਵਾਂ ਦੱਸ ਸਕਦੇ ਹਨ। ਸਾਡੇ ਸਭ ਨੂੰ ਇੱਕ ਨਾਲ ਮਿਲ ਕੇ ਸਰਕਾਰ ਤੋਂ ਮੰਗ ਕਰਨੀ ਪਵੇਗੀ, ਕਿਉਂਕਿ ਮੋਦੀ ਸਰਕਾਰ ਉਦੋਂ ਹੀ ਸੁਣਦੀ ਹੈ ਜਦੋਂ ਸਾਰੇ ਲੋਕ ਇਕੱਠੇ ਹੋ ਕੇ ਮੰਗ ਕਰਦੇ ਹਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਪੰਜਾਬ ਵਿਧਾਨ ਸਭਾ ਚੋਣਾਂ ‘ਤੇ ਵੱਡੀ ਅਪਡੇਟ! ਜਨਵਰੀ ਦੀ ਸ਼ੁਰੂਆਤ ‘ਚ ਹੋ ਸਕਦੈ ਚੋਣਾਂ ਦਾ ਐਲਾਨ

2027 ਦੀਆਂ ਵਿਧਾਨ ਸਭਾ ਚੋਣਾਂ ਦੇ ਐਲਾਨ ਨੂੰ ਲੈ ਕੇ ਪੰਜਾਬ ਵਿੱਚ ਸਿਆਸੀ ਸਰਗਰਮੀਆਂ...

ਪਰਵਿੰਦਰ ਝੋਟਾ ਦੇ ਫੁੱਲ ਚੁੱਗ ਕੇ ਜੱਦੀ ਖੇਤਾਂ ‘ਚ ਦੱਬ ਕੇ ਉੱਤੇ ਲਾਇਆ ਬੂਟਾ, ਅੰਤਿਮ ਅਰਦਾਸ ਦੀ ਜਗ੍ਹਾ ਬਦਲੀ

ਮਾਨਸਾ ਦੇ ਨਸ਼ਾ ਵਿਰੋਧੀ ਕਾਰਕੁੰਨ ਪਰਵਿੰਦਰ ਸਿੰਘ ਝੋਟਾ ਦੀ ਯਾਦ ਨੂੰ ਜ਼ਿੰਦਾ ਰੱਖਣ ਲਈ...

ਦੀਵਾਲੀ ਦੀ ਰਾਤ ਚੱਲੀ ਆਤਿਸ਼ਬਾਜੀ ਕਾਰਣ 31 ਥਾਵਾਂ ਤੇ ਵਾਪਰੀਆਂ ਅੱਗ ਲੱਗਣ ਦੀਆਂ ਘਟਨਾਵਾਂ

ਦੀਵਾਲੀ ਦੀ ਰਾਤ ਨੂੰ ਚੱਲੀ ਆਤਿਸ਼ਬਾਜੀ ਕਾਰਣ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ 31 ਥਾਵਾਂ...

ਦਲੇਰ ਮਹਿੰਦੀ ਨੇ ਉਤਰਾਖੰਡ ਵਿਵਾਦ ‘ਤੇ ਤੋੜੀ ਚੁੱਪੀ, ਕਿਹਾ- “ਸ਼ਬਦਾਂ ‘ਚ ਬਿਆਨ ਕਰਨਾ ਮੁਸ਼ਕਿਲ

ਗਾਇਕ ਦਲੇਰ ਮਹਿੰਦੀ ਨੇ ਉਤਰਾਖੰਡ ਦੇ ਮਾਂ ਕੁੰਜਾਪੁਰੀ ਟੂਰਿਜ਼ਮ ਅਤੇ ਵਿਕਾਸ ਮੇਲੇ ਵਿੱਚ ਆਪਣੇ...

ਭਿਆਨਕ ਹਾਦਸੇ ’ਚ ਇੱਕੋ ਪਰਿਵਾਰ ਦੇ 6 ਜੀਆਂ ਦੀ ਮੌਤ

ਪਾਣੀਪਤ-ਖਾਤਿਮਾ ਹਾਈਵੇਅ 'ਤੇ ਟੀਟਾਵੀ ਖੇਤਰ ਵਿੱਚ ਸੋਮਵਾਰ ਸਵੇਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਇੱਕ...

ਛੱਤੀਸਗੜ੍ਹ : ਦੀਵਾਲੀ ਮਨਾ ਕੇ ਪਿੰਡ ਵਾਪਸ ਪਰਤ ਰਹੇ ਪਰਿਵਾਰ ਦੀ ਨਦੀ ‘ਚ ਡਿੱਗੀ ਕਾਰ, ਪਤੀ-ਪਤਨੀ ਸਣੇ 2 ਬੱਚਿਆਂ ਦੀ ਮੌਤ

ਛੱਤੀਸਗੜ੍ਹ ਦੇ ਗਰੀਆਬੰਦ ਜ਼ਿਲ੍ਹੇ ਵਿੱਚ ਦੀਵਾਲੀ ਵਾਲੀ ਰਾਤ ਇੱਕ ਬਹੁਤ ਹੀ ਦਰਦਨਾਕ ਹਾਦਸਾ ਵਾਪਰਿਆ...

ਪਰਵਿੰਦਰ ਝੋਟੇ ਦੀ ਅੰਤਿਮ ਅਰਦਾਸ ਹੋਵੇਗੀ 15 ਨਵੰਬਰ ਨੂੰ, ਕੱਲ੍ਹ ਮਾਨਸਾ ‘ਚ ਹੋਇਆ ਸੀ ਅੰਤਿਮ ਸਸਕਾਰ

ਮਾਨਸਾ ਦੇ ਨਸ਼ਾ ਵਿਰੋਧੀ ਐਕਟੀਵਿਸਟ ਪਰਵਿੰਦਰ ਝੋਟੇ ਦੀ ਅੰਤਿਮ ਅਰਦਾਸ 15 ਨਵੰਬਰ ਨੂੰ ਹੋਵੇਗੀ।...

MP ਅੰਮ੍ਰਿਤਪਾਲ ਸਿੰਘ ਦੀ ਦਾਦੀ ਦਾ ਹੋਇਆ ਦਿਹਾਂਤ, 84 ਸਾਲ ਦੀ ਉਮਰ ‘ਚ ਲਏ ਆਖਰੀ ਸਾਹ

ਖਡੂਰ ਸਾਹਿਬ ਤੋਂ ਸਾਂਸਦ ਅੰਮ੍ਰਿਤਪਾਲ ਸਿੰਘ ਦੀ ਦਾਦੀ ਮਾਤਾ ਚਰਨ ਕੌਰ ਦਾ ਐਤਵਾਰ ਸ਼ਾਮ...

ਦੀਵਾਲੀ ਮਗਰੋਂ ਲੁਧਿਆਣਾ ਦੀ ਹਵਾ ਹੋਈ ਜ਼ਹਿਰੀਲੀ, AQI 300 ਪਾਰ; 3 ਦਿਨ ਧੁੰਦ ਦਾ ਅਲਰਟ

ਦੀਵਾਲੀ ਤੋਂ ਬਾਅਦ ਪੰਜਾਬ ਵਿਚ ਪ੍ਰਦੂਸ਼ਣ ਦਾ ਪੱਧਰ ਵਧ ਗਿਆ ਹੈ। ਲੁਧਿਆਣਾ ਤੇ ਮੰਡੀ...