ਆਸ਼ਕ ਨੇ ਆਪਣੀ ਸਹੇਲੀ ਵੱਲੋਂ ਕਾਰ ‘ਤੇ 3400 Kiss ਕਰਵਾਈਆਂ ਤੇ ਜਦੋਂ ਪੁਲਿਸ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਮੁੰਡੇ ਦੀ ਰੀਲ ਵਾਸਤੇ ਸਾਰੀ ਖੁਮਾਰੀ ਉਤਾਰਦੇ ਹੋਏ ਉਸ ਕੋਲੋਂ ਪਹਿਲਾਂ ਤਾਂ ਲਿਪਸਟਿਕ ਦੇ ਨਿਸ਼ਾਨ ਸਾਫ ਕਰਵਾਏ ਤੇ ਫਿਰ 5500 ਰੁਪਏ ਦਾ ਚਾਲਾਨ ਕੱਟਿਆ।
ਗਵਾਲੀਅਰ ਤੋਂ ਇਹ ਮਾਮਲਾ ਸਾਹਮਣੇ ਆਇਆ ਹੈ ਜਿਥੇ ਆਦਿਤਿਆਤ ਸਿਕਰਵਾਰ ਨਾਂ ਦੇ ਇਕ ਨੌਜਵਾਨ ਨੇ ਆਪਣੀ ਗਰਲਫ੍ਰੈਂਡ ਤੋਂ ਕਾਰ ਦੀ ਪੂਰੀ ਬਾਡੀ ‘ਤੇ ਲਾਲ ਰੰਗ ਦੀ ਲਿਪਸਟਿਕ ਨਾਲ 3400 kiss ਕਰਵਾਈਆਂ ਤੇ ਜਦੋਂ ਨੌਜਵਾਨ ਕਾਰ ਲੈ ਕੇ ਸੜਕ ‘ਤੇ ਗਿਆ ਤਾਂ ਇਸ ਨਾਲ ਆਵਾਜਾਈ ਵਿਚ ਰੁਕਾਵਟ ਆਈ। ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦਿਆਂ ਹੀ ਪੁਲਿਸ ਨੇ ਤੁਰੰਤ ਐਕਸ਼ਨ ਲਿਆ ਤੇ ਕਾਰ ਨੂੰ ਜ਼ਬਤ ਕਰ ਲਿਆ।
ਪੁਲਿਸ ਨੇ ਜਾਣਕਾਰੀ ਦਿੰਦੇ ਦੱਸਿਆ ਕਿ 2 ਦਿਨ ਪਹਿਲਾਂ ਸੋਸ਼ਲ ਮੀਡੀਆ ‘ਤੇ ਇਕ ਰੀਲ ਵਾਇਰਲ ਹੋ ਰਹੀ ਸੀ ਜਿਸ ਵਿਚ ਇਕ ਮੁੰਡੇ ਵੱਲੋਂ ਆਪਣੀ ਸਹੇਲੀ ਤੋਂ ਕਾਰ ‘ਤੇ 3400 Kiss ਕਰਵਾਈਆਂ ਗਈਆਂ ਸਨ ਪਰ ਪੁਲਿਸ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਤੁਰੰਤ ਮਾਮਲੇ ਖਿਲਾਫ ਕਾਰਵਾਈ ਕੀਤੀ। ਉਨ੍ਹਾਂ ਨੇ ਪਹਿਲਾਂ ਤਾਂ ਮੁੰਡੇ ਤੋਂ ਖੁਦ ਆਪਣੇ ਹੱਥਾਂ ਨਾਲ ਕਾਰ ‘ਤੇ ਲੱਗੇ ਲਿਪਸਟਿਕ ਦੇ ਸਾਰੇ ਨਿਸ਼ਾਨ ਸਾਫ ਕਰਵਾਏ ਤੇ ਫਿਰ ਇਸ ਦੇ ਨਾਲ ਹੀ 5500 ਰੁਪਏ ਦਾ ਚਾਲਾਨ ਵੀ ਕੱਟਿਆ।












