August 26, 2026, 2:25 pm
----------- Advertisement -----------
HomeNewsBreaking Newsਸੰਵੇਦਨਸ਼ੀਲਤਾ, ਇਲਾਜ ਅਤੇ ਸਨਮਾਨਜਨਕ ਸਮਾਜਿਕ ਪੁਨਰ-ਸਮਾਵੇਸ਼ ਪੰਜਾਬ ਦੀ ਨੁਕਸਾਨ-ਨਿਊਨੀਕਰਨ ਪਹੁੰਚ ਦੇ ਕੇਂਦਰ...

ਸੰਵੇਦਨਸ਼ੀਲਤਾ, ਇਲਾਜ ਅਤੇ ਸਨਮਾਨਜਨਕ ਸਮਾਜਿਕ ਪੁਨਰ-ਸਮਾਵੇਸ਼ ਪੰਜਾਬ ਦੀ ਨੁਕਸਾਨ-ਨਿਊਨੀਕਰਨ ਪਹੁੰਚ ਦੇ ਕੇਂਦਰ ਵਿੱਚ: ਡਾ. ਬਲਬੀਰ ਸਿੰਘ

Published on

----------- Advertisement -----------

ਚੰਡੀਗੜ੍ਹ; 25 ਅਗਸਤ 2026:ਭਗਵੰਤ ਮਾਨ ਸਰਕਾਰ ਵੱਲੋਂ ਮੁਹੱਈਆ ਕਰਵਾਈਆਂ ਜਾ ਰਹੀਆਂ ਨੁਕਸਾਨ-ਨਿਊਨੀਕਰਨ ਸੇਵਾਵਾਂ ‘ਯੁੱਧ ਨਸ਼ਿਆਂ ਵਿਰੁੱਧ’ ਅਭਿਆਨ ਦਾ ਇੱਕ ਮਹੱਤਵਪੂਰਨ ਹਿੱਸਾ ਹਨ ਅਤੇ ਨਸ਼ਿਆਂ ਦੀ ਸਮੱਸਿਆ ਖ਼ਿਲਾਫ਼ ਸੂਬੇ ਦੀ ਲੜਾਈ ਵਿੱਚ ਇੱਕ ਅਹਿਮ ਥੰਮ੍ਹ ਵਜੋਂ ਉੱਭਰ ਰਹੀਆਂ ਹਨ।

ਸਬਸਟੈਂਸ ਯੂਜ਼ ਡਿਸਆਰਡਰ (SUD) ਤੋਂ ਪੀੜਤ ਲੋਕ ਸਿਹਤ ਵਿਭਾਗ ਵੱਲੋਂ ਚਲਾਏ ਜਾ ਰਹੇ 547 ਆਊਟਪੇਸ਼ੈਂਟ ਓਪਿਓਇਡ ਅਸਿਸਟਡ ਟ੍ਰੀਟਮੈਂਟ (OOAT) ਕੇਂਦਰਾਂ ਅਤੇ ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ਵੱਲੋਂ ਚਲਾਏ ਜਾ ਰਹੇ 47 ਓਪਿਓਇਡ ਸਬਸਟੀਟਿਊਸ਼ਨ ਥੈਰੇਪੀ (OST) ਕੇਂਦਰਾਂ ਦੇ ਨਾਲ-ਨਾਲ ਟਾਰਗੇਟਿਡ ਇੰਟਰਵੈਂਸ਼ਨ ਸੇਵਾਵਾਂ ਰਾਹੀਂ ਨੁਕਸਾਨ-ਨਿਊਨੀਕਰਨ ਸੇਵਾਵਾਂ ਦਾ ਲਾਭ ਲੈ ਸਕਦੇ ਹਨ।

ਵਿਸ਼ਵ ਸਿਹਤ ਸੰਗਠਨ (WHO) ਦੇ ਅਨੁਸਾਰ, ਨੁਕਸਾਨ-ਨਿਊਨੀਕਰਨ ਵਿੱਚ ਅਜਿਹੇ ਕਈ ਉਪਾਅ ਸ਼ਾਮਲ ਹਨ, ਜਿਨ੍ਹਾਂ ਦਾ ਉਦੇਸ਼ ਨਸ਼ੀਲੇ ਪਦਾਰਥਾਂ ਦੀ ਵਰਤੋਂ ਨਾਲ ਜੁੜੇ ਸਿਹਤ ਅਤੇ ਸਮਾਜਿਕ ਨੁਕਸਾਨਾਂ ਨੂੰ ਘਟਾਉਣਾ ਹੈ, ਜਿਸ ਵਿੱਚ ਐੱਚਆਈਵੀ ਦੀ ਲਾਗ ਵੀ ਸ਼ਾਮਲ ਹੈ। ਸਿਰਫ਼ ਨਸ਼ਿਆਂ ਦੀ ਵਰਤੋਂ ’ਤੇ ਧਿਆਨ ਕੇਂਦਰਿਤ ਕਰਨ ਦੀ ਬਜਾਏ, ਨੁਕਸਾਨ-ਨਿਊਨੀਕਰਨ ਪਹੁੰਚ ਇਸ ਨਾਲ ਜੁੜੇ ਵੱਖ-ਵੱਖ ਜ਼ੋਖ਼ਮ ਕਾਰਕਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਦੂਰ ਕਰਨ ਦਾ ਯਤਨ ਕਰਦੀ ਹੈ, ਤਾਂ ਜੋ ਸੰਭਾਵਿਤ ਨੁਕਸਾਨ ਨੂੰ ਘਟਾਇਆ ਜਾ ਸਕੇ। ਸਬੂਤਾਂ ਤੋਂ ਪਤਾ ਲੱਗਾ ਹੈ ਕਿ ਜਦੋਂ ਨੁਕਸਾਨ-ਨਿਊਨੀਕਰਨ ਉਪਾਅ ਲੋੜੀਂਦੇ ਪੱਧਰ ਅਤੇ ਵਿਆਪਕ ਕਵਰੇਜ ਨਾਲ ਲਾਗੂ ਕੀਤੇ ਜਾਂਦੇ ਹਨ, ਤਾਂ ਇਹ ਟੀਕੇ ਰਾਹੀਂ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਨ ਵਾਲੇ ਲੋਕਾਂ ਵਿੱਚ ਐੱਚਆਈਵੀ ਮਹਾਮਾਰੀ ਨੂੰ ਰੋਕਣ, ਇਸ ਦੀ ਰਫ਼ਤਾਰ ਨੂੰ ਘਟਾਉਣ ਅਤੇ ਇੱਥੋਂ ਤੱਕ ਕਿ ਇਸ ਨੂੰ ਖ਼ਤਮ ਕਰਨ ਵਿੱਚ ਵੀ ਮਦਦ ਕਰ ਸਕਦੇ ਹਨ। ਇਨ੍ਹਾਂ ਸੇਵਾਵਾਂ ਨਾਲ ਹੈਪੇਟਾਈਟਸ ਬੀ ਅਤੇ ਸੀ ਵਰਗੀਆਂ ਹੋਰ ਖ਼ੂਨ ਰਾਹੀਂ ਫੈਲਣ ਵਾਲੀਆਂ ਲਾਗਾਂ ਦੀ ਰੋਕਥਾਮ, ਓਵਰਡੋਜ਼ ਕਾਰਨ ਹੋਣ ਵਾਲੀਆਂ ਮੌਤਾਂ ਵਿੱਚ ਕਮੀ, ਅਪਰਾਧ ਦੀ ਪ੍ਰਵਿਰਤੀ ਨੂੰ ਘਟਾਉਣ ਅਤੇ ਸਮਾਜਿਕ ਬਹਿਸ਼ਕਾਰੀ ਨੂੰ ਦੂਰ ਕਰਨ ਵਿੱਚ ਵੀ ਮਦਦ ਮਿਲਦੀ ਹੈ।

ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਨੁਕਸਾਨ-ਨਿਊਨੀਕਰਨ ਨੂੰ ਨਸ਼ਿਆਂ ਦੀ ਸਮੱਸਿਆ ਪ੍ਰਤੀ ਸਰਕਾਰ ਦੀ ਵਿਆਪਕ ਰਣਨੀਤੀ ਦਾ ਇੱਕ ਅਹਿਮ ਹਿੱਸਾ ਦੱਸਿਆ ਹੈ। ਡਾ. ਬਲਬੀਰ ਸਿੰਘ ਨੇ ਕਿਹਾ, “ਸਾਨੂੰ ਪ੍ਰਭਾਵਿਤ ਲੋਕਾਂ ਪ੍ਰਤੀ ਸੰਵੇਦਨਸ਼ੀਲ ਪਹੁੰਚ ਅਪਣਾਉਣੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਇਲਾਜ ਦੇ ਨਾਲ-ਨਾਲ ਸਨਮਾਨਜਨਕ ਪੁਨਰ-ਸਮਾਵੇਸ਼ ਲਈ ਲੋੜੀਂਦੇ ਹੁਨਰ ਵੀ ਮੁਹੱਈਆ ਕਰਵਾਉਣੇ ਚਾਹੀਦੇ ਹਨ।” ਉਨ੍ਹਾਂ ਨੇ ਸਰਕਾਰ ਦੀ ਉਸ ਪਹੁੰਚ ਨੂੰ ਸਪੱਸ਼ਟ ਕੀਤਾ, ਜਿਸ ਤਹਿਤ ਪ੍ਰਭਾਵਿਤ ਲੋਕਾਂ ਨੂੰ ਕਲੰਕ ਕਾਰਨ ਇਲਾਜ ਤੋਂ ਹੋਰ ਦੂਰ ਜਾਣ ਦੇਣ ਦੀ ਬਜਾਏ ਉਨ੍ਹਾਂ ਨੂੰ ਸਮਾਜ ਦੀ ਮੁੱਖ ਧਾਰਾ ਵਿੱਚ ਵਾਪਸ ਲਿਆਉਣ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ।

ਸੂਬੇ ਵਿੱਚ ਸਭ ਤੋਂ ਵੱਡਾ ਨੁਕਸਾਨ-ਨਿਊਨੀਕਰਨ ਪ੍ਰੋਗਰਾਮ 500 ਤੋਂ ਵੱਧ OOAT ਕੇਂਦਰਾਂ ਰਾਹੀਂ ਲਾਗੂ ਕੀਤਾ ਜਾ ਰਿਹਾ ਹੈ, ਜਿੱਥੇ ਮਰੀਜ਼ ਸਰਕਾਰੀ ਮਨੋਚਿਕਿਤਸਕ ਵੱਲੋਂ ਜਾਰੀ ਕੀਤੇ ਨੁਸਖ਼ੇ ਦੇ ਆਧਾਰ ’ਤੇ ਸਲਾਹ-ਮਸ਼ਵਰੇ ਦੇ ਨਾਲ-ਨਾਲ ਓਪਿਓਇਡ ਵਰਤੋਂ ਸੰਬੰਧੀ ਵਿਗਾੜ ਦੇ ਇਲਾਜ ਅਤੇ ਗੰਭੀਰ ਜਾਂ ਲੰਬੇ ਸਮੇਂ ਦੇ ਦਰਦ ਦੇ ਪ੍ਰਬੰਧਨ ਲਈ ਵਰਤੀਆਂ ਜਾਣ ਵਾਲੀਆਂ ਦਵਾਈਆਂ ਪ੍ਰਾਪਤ ਕਰ ਸਕਦੇ ਹਨ। ਇਸ ਆਊਟਪੇਸ਼ੈਂਟ ਇਲਾਜ ਰਣਨੀਤੀ ਤਹਿਤ ਬਿਊਪ੍ਰੇਨੋਰਫਿਨ (BPN) ਜਾਂ ਬਿਊਪ੍ਰੇਨੋਰਫਿਨ ਅਤੇ ਨੈਲੋਕਸੋਨ ਦੇ ਸੁਮੇਲ ਵਾਲੀ ਦਵਾਈ ਦਿੱਤੀ ਜਾਂਦੀ ਹੈ। ਇਹ ਦਵਾਈ ਲਤ ਪੈਦਾ ਕਰਨ ਵਾਲੇ ਓਪਿਓਇਡ ਪਦਾਰਥਾਂ ਦੇ ਪ੍ਰਭਾਵ ਦੀ ਨਕਲ ਕਰਦੀ ਹੈ, ਪਰ ਲੰਬੇ ਸਮੇਂ ਤੱਕ ਵਰਤੋਂ ਲਈ ਵੀ ਤੁਲਨਾਤਮਕ ਤੌਰ ’ਤੇ ਵਧੇਰੇ ਸੁਰੱਖਿਅਤ ਹੈ।

ਮਰੀਜ਼ ਨਿਰਧਾਰਤ ਖੁਰਾਕ ਲੈਣ ਲਈ ਰੋਜ਼ਾਨਾ OOAT ਕੇਂਦਰ ਆਉਂਦੇ ਹਨ। ਨਿਰਧਾਰਤ ਮਾਪਦੰਡ ਪੂਰੇ ਕਰਨ ਵਾਲੇ ਮਰੀਜ਼ਾਂ ਨੂੰ ਕੁਝ ਨਿਰਧਾਰਤ ਦਿਨਾਂ ਲਈ ਘਰ ਲਿਜਾਣ ਵਾਸਤੇ ਦਵਾਈ ਦੀ ਖੁਰਾਕ ਵੀ ਦਿੱਤੀ ਜਾਂਦੀ ਹੈ। ਏਮਸ ਦਿੱਲੀ ਦੇ ਨੈਸ਼ਨਲ ਡਰੱਗ ਡਿਪੈਂਡੈਂਸ ਟ੍ਰੀਟਮੈਂਟ ਸੈਂਟਰ (NDDTC) ਦੇ ਪ੍ਰੋਫੈਸਰ ਡਾ. ਅਤੁਲ ਅੰਬੇਕਰ ਦੇ ਅਨੁਸਾਰ, “ਓਪਿਓਇਡ ਸਬਸਟੀਟਿਊਸ਼ਨ ਟ੍ਰੀਟਮੈਂਟ (OST) ਜਾਂ ਓਪਿਓਇਡ ਐਗੋਨਿਸਟ ਟ੍ਰੀਟਮੈਂਟ ਵਜੋਂ ਜਾਣਿਆ ਜਾਣ ਵਾਲਾ ਇਹ ਇਲਾਜ ਓਪਿਓਇਡ ਨਿਰਭਰਤਾ ਦੇ ਲੰਬੇ ਸਮੇਂ ਦੇ ਇਲਾਜ ਲਈ ਪਹਿਲੀ ਪਸੰਦ ਮੰਨਿਆ ਜਾਂਦਾ ਹੈ।”

ਇਲਾਜ ਦੀ ਪ੍ਰਕਿਰਤੀ ਬਾਰੇ ਦੱਸਦਿਆਂ ਡਾ. ਅਤੁਲ ਅੰਬੇਕਰ ਨੇ ਸਪੱਸ਼ਟ ਕੀਤਾ ਕਿ, “ਕਿਉਂਕਿ ਇਸ ਇਲਾਜ ਵਿੱਚ ਦਿੱਤੀ ਜਾਣ ਵਾਲੀ ਦਵਾਈ ਵੀ ਲਤ ਪੈਦਾ ਕਰਨ ਵਾਲੀ ਹੋ ਸਕਦੀ ਹੈ, ਇਸ ਲਈ ਅਕਸਰ ਇਹ ਗਲਤ ਧਾਰਨਾ ਬਣ ਜਾਂਦੀ ਹੈ ਕਿ ਇਸ ਵਿੱਚ ਇੱਕ ਨਸ਼ੇ ਦੀ ਥਾਂ ਦੂਜਾ ਨਸ਼ਾ ਲਿਆ ਜਾ ਰਿਹਾ ਹੈ। ਲੋਕਾਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਕਈ ਸਿਹਤ ਸਮੱਸਿਆਵਾਂ ਵਿੱਚ ਲੰਬੇ ਸਮੇਂ ਤੱਕ (ਕਈ ਸਾਲਾਂ ਤੱਕ ਅਤੇ ਸੰਭਵ ਤੌਰ ’ਤੇ ਜ਼ਿੰਦਗੀ ਭਰ) ਰੋਜ਼ਾਨਾ ਦਵਾਈ ਲੈਣੀ ਪੈ ਸਕਦੀ ਹੈ। ਸਿਰਫ਼ ਰੋਜ਼ਾਨਾ ਇੱਕ ਗੋਲੀ ਲੈਣ ਨਾਲ ਕੋਈ ਵਿਅਕਤੀ ‘ਨਸ਼ੇ ਦਾ ਆਦੀ’ ਨਹੀਂ ਬਣ ਜਾਂਦਾ।”

ਇਸ ਪ੍ਰੋਗਰਾਮ ਤਹਿਤ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਨ ਵਾਲੇ ਲੋਕਾਂ ਨੂੰ ਇਸ ਨਾਲ ਜੁੜੇ ਸਿਹਤ ਜੋਖ਼ਮਾਂ ਬਾਰੇ ਜਾਗਰੂਕ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਨੂੰ ਇਲਾਜ ਕਰਵਾਉਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ। ਜੋ ਲੋਕ ਅਜੇ ਵੀ ਟੀਕੇ ਰਾਹੀਂ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਦੇ ਹਨ, ਉਨ੍ਹਾਂ ਨੂੰ ਸਿਹਤ ਟੀਮਾਂ ਸੁਰੱਖਿਅਤ ਢੰਗ ਨਾਲ ਟੀਕਾ ਲਗਾਉਣ ਬਾਰੇ ਸਲਾਹ ਦਿੰਦੀਆਂ ਹਨ। ਇਸ ਵਿੱਚ ਕਿਸੇ ਹੋਰ ਵਿਅਕਤੀ ਵੱਲੋਂ ਵਰਤੀ ਜਾ ਚੁੱਕੀ ਸਰਿੰਜ ਨੂੰ ਦੁਬਾਰਾ ਨਾ ਵਰਤਣ ਅਤੇ ਐੱਚਆਈਵੀ ਤੇ ਹੈਪੇਟਾਈਟਸ ਵਰਗੀਆਂ ਲਾਗਾਂ ਦੇ ਖ਼ਤਰੇ ਨੂੰ ਘਟਾਉਣ ਵਾਲੀਆਂ ਸੁਰੱਖਿਅਤ ਟੀਕਾਕਰਨ ਪ੍ਰਕਿਰਿਆਵਾਂ ਅਪਣਾਉਣ ’ਤੇ ਜ਼ੋਰ ਦਿੱਤਾ ਜਾਂਦਾ ਹੈ।

ਸੂਬੇ ਨੇ ਇਲਾਜ ਦੇ ਵਿਕਲਪਾਂ ਦਾ ਵੀ ਵਿਸਥਾਰ ਕੀਤਾ ਹੈ, ਜਿਸ ਵਿੱਚ ਖ਼ਾਸ ਤੌਰ ’ਤੇ ਤਰਲ ਮੈਥਾਡੋਨ ਰਾਹੀਂ ਓਰਲ ਸਬਸਟੀਟਿਊਸ਼ਨ ਥੈਰੇਪੀ ਸ਼ਾਮਲ ਹੈ। ਬਿਊਪ੍ਰੇਨੋਰਫਿਨ ਦੇ ਵਿਕਲਪ ਵਜੋਂ ਛੇ ਸਮਰਪਿਤ ਮੈਥਾਡੋਨ ਕਲੀਨਿਕ ਹੁਣ ਫ਼ਰੀਦਕੋਟ, ਲੁਧਿਆਣਾ, ਪਟਿਆਲਾ, ਗੁਰਦਾਸਪੁਰ, ਮੋਹਾਲੀ ਅਤੇ ਜਲੰਧਰ ਵਿੱਚ ਚੱਲ ਰਹੇ ਹਨ। ਸੂਬਾ ਛੇ ਹੋਰ ਮੈਥਾਡੋਨ ਮੇਨਟੇਨੈਂਸ ਟ੍ਰੀਟਮੈਂਟ ਕੇਂਦਰ ਸਥਾਪਤ ਕਰ ਰਿਹਾ ਹੈ, ਜਿਸ ਨਾਲ ਅਜਿਹੇ ਸਮਰਪਿਤ ਕੇਂਦਰਾਂ ਦੀ ਕੁੱਲ ਗਿਣਤੀ 12 ਹੋ ਜਾਵੇਗੀ।

ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ, “ਵਿਸ਼ਵ ਸਿਹਤ ਸੰਗਠਨ (WHO) ਅਤੇ ਨੈਸ਼ਨਲ ਏਡਜ਼ ਕੰਟਰੋਲ ਆਰਗੇਨਾਈਜ਼ੇਸ਼ਨ (NACO) ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਲਾਗੂ ਕੀਤੀ ਜਾ ਰਹੀ ਮੈਥਾਡੋਨ ਮੇਨਟੇਨੈਂਸ ਥੈਰੇਪੀ ਲੰਬੇ ਸਮੇਂ ਤੋਂ ਓਪਿਓਇਡ ਨਿਰਭਰਤਾ ਨਾਲ ਜੂਝ ਰਹੇ ਲੋਕਾਂ ਲਈ ਇੱਕ ਪ੍ਰਭਾਵਸ਼ਾਲੀ ਇਲਾਜ ਵਿਕਲਪ ਮੁਹੱਈਆ ਕਰਵਾਉਂਦੀ ਹੈ। ਇਹ ਵਿਆਪਕ ਪਹੁੰਚ ਇਲਾਜ ਦੇ ਨਤੀਜਿਆਂ ਨੂੰ ਬਿਹਤਰ ਬਣਾਉਣ ਅਤੇ ਮਰੀਜ਼ਾਂ ਨੂੰ ਆਪਣੇ ਪਰਿਵਾਰ ਅਤੇ ਸਮਾਜ ਵਿੱਚ ਸਫ਼ਲਤਾਪੂਰਵਕ ਮੁੜ ਸ਼ਾਮਲ ਹੋਣ ਵਿੱਚ ਮਦਦ ਕਰੇਗੀ।”

----------- Advertisement -----------

ਸਬੰਧਿਤ ਹੋਰ ਖ਼ਬਰਾਂ

ਅਗਸਤ ‘ਚ H1N1 ਦੇ 70 ਮਾਮਲੇ, ਵਧਿਆ ਸਵਾਇਨ ਫਲੂ ਦਾ ਕਹਿਰ

Punjab ਵਿੱਚ Swine Flu ਦੇ 70 ਮਾਮਲੇ ਸਾਹਮਣੇ ਆਏ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ...

Nijjar Murder Case: ਪੰਨੂ ਨੇ ਵੀਡੀਓ ਜਾਰੀ ਕਰਕੇ ਗੋਲਡੀ ਬਰਾੜ ਤੇ ਬਿਸ਼ਨੋਈ ਗੈਂਗ ਨੂੰ ਦਿੱਤੀ ਬਦਲਾ ਲੈਣ ਦੀ ਧਮਕੀ

ਗੈਂਗਸਟਰ ਗੋਲਡੀ ਬਰਾੜ ਵੱਲੋਂ ਖਾਲਿਸਤਾਨੀ ਅਤਿਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ਦੀ ਜ਼ਿੰਮੇਵਾਰੀ ਲਏ...

103 ਸਾਲ ਦੀ ਉਮਰ ‘ਚ ਬਜ਼ੁਰਗ ਦਾ ਹੋਇਆ ਦਿਹਾਂਤ, ਪੋਤਿਆਂ ਨੇ ਢੋਲ ਵਾਜਿਆਂ ਨਾਲ ਦਿੱਤੀ ਅੰਤਿਮ ਵਿਦਾਈ

ਮੋਗਾ ਇਲਾਕੇ ਵਿੱਚ ਇੱਕ ਭਾਵੁਕ ਮਾਹੌਲ ਬਣ ਗਿਆ ਜਦੋਂ ਇੱਕ ਬਜ਼ੁਰਗ ਦਾ 103 ਸਾਲ...

ਮੋਹਾਲੀ ਦੇ ਪਿੰਡ ਘੜੂੰਆਂ ‘ਚ ਮਿਲਿਆ ਮਿੱਟੀ ‘ਚ ਦੱਬਿਆ ਖਜਾਨਾ, ਚਾਂਦੀ ਦੇ ਪੁਰਾਣੇ ਸਿੱਕਿਆਂ ਨਾਲ ਭਰਿਆ ਸੀ ਕੁੱਜਾ

ਮੋਹਾਲੀ ਦੇ ਇਤਿਹਾਸਕ ਅਤੇ ਪ੍ਰਾਚੀਨ ਪਿੰਡ ਘੜੂੰਆਂ ਵਿੱਚ ਮੰਗਲਵਾਰ ਨੂੰ ਉਸ ਸਮੇਂ ਸਨਸਨੀ ਫੈਲ...

ਭਲਕੇ ਪੰਜਾਬ ਬੰਦ ਨਹੀਂ, ਸਿਰਫ ਸਰਕਾਰੀ ਮੁਲਾਜ਼ਮਾਂ ਦੀ ਹੜਤਾਲ, ਜਾਣੋ ਕਿਹੜੀਆਂ ਸੇਵਾਵਾਂ ‘ਤੇ ਪਊ ਅਸਰ

ਪੰਜਾਬ ਦੇ 3 ਲੱਖ ਤੋਂ ਵੱਧ ਸਰਕਾਰੀ ਕਰਮਚਾਰੀ ਅਤੇ 4 ਲੱਖ ਤੋਂ ਵੱਧ ਪੈਨਸ਼ਨਰ...

 ਸਰਕਾਰ ਦਾ ਵੱਡਾ ਫੈਸਲਾ: ਆਦਰਸ਼ ਸਕੂਲਾਂ ਦੇ ਅਧਿਆਪਕਾਂ ਦੀ ਤਨਖਾਹ ਵਿੱਚ 120 ਫੀਸਦੀ ਦਾ ਵਾਧਾ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਦਰਸ਼ ਸਕੂਲਾਂ ਵਿੱਚ ਸੇਵਾਵਾਂ ਨਿਭਾ ਰਹੇ...

ਬਿਜਲੀ ਦੇ ਵੱਧ ਬਿੱਲਾਂ ‘ਤੇ ਮਾਨ ਸਰਕਾਰ ਦੀ ਵੱਡੀ ਰਾਹਤ, ਖਪਤਕਾਰਾਂ ਦੇ ਬਿੱਲ ਹੋਣਗੇ ਠੀਕ

ਪੰਜਾਬ ‘ਚ ਬਿਜਲੀ ਦੇ ਵੱਧ ਬਿੱਲਾਂ ਨੂੰ ਲੈ ਕੇ ਪੈਦਾ ਹੋਏ ਵਿਵਾਦ ‘ਤੇ ਕੈਬਿਨੇਟ...

ਪੰਜਾਬ ਵਿਚ ਸਵਾਈਨ ਫਲੂ ਨੂੰ ਲੈ ਕੇ ਘਬਰਾਉਣ ਦੀ ਲੋੜ ਨਹੀਂ, ਸਥਿਤੀ ਕਾਬੂ ਹੇਠ ਹੈ – ਡਾ. ਬਲਬੀਰ ਸਿੰਘ

 ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਸਵਾਈਨ ਫਲੂ (H1N1) ਬਾਰੇ ਜਾਣਕਾਰੀ ਦਿੰਦਿਆ ਕਿਹਾ ਕਿ ਪੰਜਾਬ ਵਿਚ...

ਪੰਜਾਬ ਦੀਆਂ ਸਾਰੀਆਂ 117 ਵਿਧਾਨ ਸਭਾ ਸੀਟਾਂ ‘ਤੇ ਚੋਣ ਲੜੇਗੀ ਭਾਜਪਾ : ਕੇਵਲ ਸਿੰਘ ਢਿੱਲੋਂ

ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋ ਨੇ ਕਿਹਾ ਹੈ ਕਿ ਭਾਜਪਾ ਪੰਜਾਬ ਦੀਆਂ...