August 28, 2026, 2:45 pm
----------- Advertisement -----------
HomeNewsBreaking Newsਨੇਹਾ ਕਤਲਕਾਂਡ: ਪਤੀ ਦੀ ਗਰਲਫ੍ਰੈਂਡ ਦੀ ਚੈਟ ਮਿਲੀ, ਬੇਬੀ-ਸ਼ੋਨਾ ਤੇ ਗੁਪਤ ਮੁਲਾਕਾਤਾਂ...

ਨੇਹਾ ਕਤਲਕਾਂਡ: ਪਤੀ ਦੀ ਗਰਲਫ੍ਰੈਂਡ ਦੀ ਚੈਟ ਮਿਲੀ, ਬੇਬੀ-ਸ਼ੋਨਾ ਤੇ ਗੁਪਤ ਮੁਲਾਕਾਤਾਂ ਦੀ ਗੱਲ, ਸਤਪਾਲ ਦੇ ਪਤੀ ਨੇ ਕੀਤੇ ਖੁਲਾਸੇ

Published on

----------- Advertisement -----------

ਜਲੰਧਰ ਦੇ ਲੈਕਚਰਾਰ ਨੇਹਾ ਕਤਲਕਾਂਡ ਦੀ ਜਾਂਚ ਦੌਰਾਨ ਪੁਲਿਸ ਨੂੰ ਮੁਲਜ਼ਮ ਉਮੰਗ ਬੱਸੀ ਤੇ ਉਸ ਦੀ ਗਰਲਫ੍ਰੈਂਡ ਸਤਪਾਲ ਕੌਰ ਵਿਚਕਾਰ 206 ਪੰਨਿਆਂ ਦੀ ਵ੍ਹਾਟਸਐਪ ਚੈਟ ਮਿਲੀ ਹੈ। ਚੈਟ ‘ਚ ਦੋਵਾਂ ਵਿਚਕਾਰ ਅਫੇਅਰ, ਗੁਪਤ ਮੁਲਾਕਾਤਾਂ, ਵਿਆਹ ਕਰਨ ਤੇ ਇਕੱਠੇ ਰਹਿਣ ਦੀਆਂ ਗੱਲਾਂ ਸਾਹਮਣੇ ਆਈਆਂ ਹਨ। ਇਸ ਦੇ ਨਾਲ ਹੀ ਚੈਟ ਦੇ ਇੱਕ ਹਿੱਸੇ ‘ਚ ਸਤਪਾਲ ਕੌਰ ਦੇ ਪਤੀ ਤੋਂ ਵੱਖ ਹੋਣ ਤੇ ਉਸ ਨੂੰ ਰਸਤੇ ਤੋਂ ਹਟਾਉਣ ਨਾਲ ਜੁੜੀ ਗੱਲਬਾਤ ਦਾ ਵੀ ਜ਼ਿਕਰ ਹੈ।

ਇਸ ਤੋਂ ਇਲਾਵਾ ਚੈਟਿੰਗ ਵਿੱਚ ਨੇਹਾ ਦੇ ਪਤੀ ਉਮੰਗ ਬੱਸੀ ਤੇ ਸਤਪਾਲ ਕੌਰ ਇੱਕ-ਦੂਜੇ ਨੂੰ ਬੇਬੀ ਅਤੇ ਸ਼ੋਨਾ ਕਹਿੰਦੇ ਸਨ। ਜਲਦੀ ਇਕੱਠੇ ਹੋਣ, ਘਰ ‘ਚ ਰਹਿਣ ਲਈ ਮੰਮੀ ਨੂੰ ਮਨਾਉਣ, ਇੱਕ-ਦੂਜੇ ਤੋਂ ਬਿਨਾਂ ਨਾ ਰਹਿਣ ਤੇ ਗਲੇ ਮਿਲਣ ਵਰਗੀਆਂ ਗੱਲਾਂ ਵੀ ਕਰਦੇ ਸਨ।

ਸਤਪਾਲ ਕੌਰ ਫਿਲਹਾਲ ਪੁਲਿਸ ਹਿਰਾਸਤ ‘ਚ ਹੈ। ਉਸ ਦੇ ਪਤੀ ਵਿਸ਼ਾਲ ਸ਼ਰਮਾ ਨੇ ਚੈਟ ਜਨਤਕ ਕਰਦਿਆਂ ਮੁਲਜ਼ਮਾਂ ਨੂੰ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਹੈ।

ਚੈਟ ‘ਚ ਗੁਪਤ ਮੁਲਾਕਾਤਾਂ, ਇਕੱਠੇ ਰਹਿਣ ਦੀ ਗੱਲ ਤੇ ਪਤੀ ਨੂੰ ਮਾਰਨ ਦੀਆਂ ਗੱਲਾਂ ਹੋਈਆਂ…

15 ਜਨਵਰੀ 2026 ਦੀ ਚੈਟ ‘ਚ ਉਮੰਗ ਨੇ ਸਤਪਾਲ ਨੂੰ ਕਿਹਾ ਕਿ ਉਹ ਪਹਿਲਾਂ ਆਪਣੇ ਪਤੀ ਨੂੰ ਮਰਵਾਉਣ ਦੀਆਂ ਗੱਲਾਂ ਕਰਦੀ ਸੀ। ਸਤਪਾਲ ਨੇ ਜਵਾਬ ਦਿੱਤਾ- ਉਮੰਗ, ਯੂ ਨੋ ਐਵਰੀਥਿੰਗ। ਇਸ ਤੋਂ ਬਾਅਦ ਦੋਵਾਂ ਵਿਚਕਾਰ ਇਸ ਗੱਲ ਨੂੰ ਲੈ ਕੇ ਬਹਿਸ ਹੋਈ ਤੇ ਸਤਪਾਲ ਨੇ ਉਮੰਗ ਨੂੰ ਆਪਣਾ ਮੂੰਹ ਬੰਦ ਰੱਖਣ ਦੀ ਚੇਤਾਵਨੀ ਦਿੱਤੀ।

16 ਜਨਵਰੀ ਦੀ ਰਾਤ ਉਮੰਗ ਨੇ ਆਈ ਮਿਸ ਯੂ ਲਿਖਿਆ। ਇਸ ਦੇ ਜਵਾਬ ‘ਚ ਸਤਪਾਲ ਕੌਰ ਨੇ ਆਈ ਮਿਸ ਯੂ ਟੂ ਕਿਹਾ। ਇਸ ਤੋਂ ਬਾਅਦ ਦੋਵਾਂ ਨੇ ਅਗਲੇ ਦਿਨ ਮਿਲਣ ਤੇ ਗੱਲਬਾਤ ਕਰਨ ਦੀ ਯੋਜਨਾ ਬਾਰੇ ਗੱਲ ਕੀਤੀ। ਸ਼ਿਕਾਇਤਕਰਤਾ ਵਿਸ਼ਾਲ ਸ਼ਰਮਾ ਦਾ ਦਾਅਵਾ ਹੈ ਕਿ ਚੈਟ ਤੋਂ ਦੋਵਾਂ ਦੇ ਲਗਾਤਾਰ ਸੰਪਰਕ ਤੇ ਮੁਲਾਕਾਤਾਂ ਦਾ ਪਤਾ ਲੱਗਦਾ ਹੈ।

24 ਜਨਵਰੀ ਨੂੰ ਵਿਆਹ ਤੱਕ ਪਹੁੰਚੀ ਗੱਲਬਾਤ

24 ਤੇ 25 ਜਨਵਰੀ ਦੀ ਚੈਟ ‘ਚ ਦੋਵਾਂ ਨੇ ਆਪਣੇ ਰਿਸ਼ਤੇ ਨੂੰ ਅੱਗੇ ਵਧਾਉਣ ਅਤੇ ਵਿਆਹ ਨੂੰ ਲੈ ਕੇ ਚਰਚਾ ਕੀਤੀ। ਇੱਕ ਥਾਂ ਸਤਪਾਲ ਕੌਰ ਵੱਲੋਂ ਲਿਖਿਆ ਗਿਆ- ਮੈਂ ਤਾਂ ਕਹਿ ਰਹੀ ਹਾਂ, ਲੈਟਸ ਗੈਟ ਮੈਰਿਡ। ਇਸ ਤੋਂ ਬਾਅਦ ਗੱਲਬਾਤ ਸਿਰਫ਼ ਵਿਆਹ ਤੱਕ ਨਹੀਂ ਰੁਕੀ, ਸਗੋਂ ਪਰਿਵਾਰ ਤੇ ਬੱਚਿਆਂ ਨੂੰ ਲੈ ਕੇ ਭਵਿੱਖ ਬਾਰੇ ਵੀ ਚਰਚਾ ਹੋਈ।

ਉਮੰਗ ਨੇ ਮਾਂ ਨੂੰ ਰਿਸ਼ਤੇ ਬਾਰੇ ਦੱਸਣ ਦੀ ਗੱਲ ਕਹੀ

16 ਜਨਵਰੀ ਦੀ ਗੱਲਬਾਤ ‘ਚ ਉਮੰਗ ਨੇ ਸਤਪਾਲ ਨੂੰ ਕਿਹਾ ਕਿ ਉਹ ਅਗਲੇ ਦਿਨ ਆਪਣੀ ਮਾਂ ਨੂੰ ਉਸ ਬਾਰੇ ਸਭ ਕੁਝ ਦੱਸ ਦੇਵੇਗਾ। ਇਸ ਤੋਂ ਬਾਅਦ ਦੋਵਾਂ ਵਿਚਕਾਰ ਮਿਲਣ ਦੀ ਗੱਲ ਹੋਈ। 24 ਜਨਵਰੀ ਦੀ ਚੈਟ ‘ਚ ਵੀ ਪਰਿਵਾਰ ਦੀ ਪ੍ਰਤੀਕਿਰਿਆ ਤੇ ਵਿਆਹ ਤੋਂ ਬਾਅਦ ਬੱਚਿਆਂ ਨੂੰ ਨਾਲ ਰੱਖਣ ਨੂੰ ਲੈ ਕੇ ਗੱਲਬਾਤ ਹੋਈ। ਯਾਨੀ ਦੋਵੇਂ ਆਪਣੇ ਰਿਸ਼ਤੇ ਨੂੰ ਲੁਕਾ ਕੇ ਰੱਖਣ ਦੀ ਬਜਾਏ ਅੱਗੇ ਚੱਲ ਕੇ ਪਰਿਵਾਰ ਦੇ ਸਾਹਮਣੇ ਲਿਆਉਣ ਦੀ ਤਿਆਰੀ ਕਰਦੇ ਦਿਖਾਈ ਦਿੰਦੇ ਹਨ।

25 ਜਨਵਰੀ ਦੀ ਗੱਲਬਾਤ ‘ਚ ਦੋਵਾਂ ਵਿਚਕਾਰ ਇਕੱਠੇ ਰਹਿਣ ਦੀ ਬੇਚੈਨੀ ਸਾਫ਼ ਦਿਖਾਈ ਦਿੰਦੀ ਹੈ। ਇੱਕ ਸੁਨੇਹੇ ਵਿੱਚ ਲਿਖਿਆ ਹੈ- ਟੂ ਬੀ ਟੁਗੈਦਰ ਐਜ਼ ਸੂਨ ਐਜ਼ ਵੀ ਕੈਨ। ਇਸ ਤੋਂ ਬਾਅਦ ਆਈ ਲਵ ਯੂ ਐਂਡ ਆਈ ਐਮ ਗੈਟਿੰਗ ਫਰਸਟ੍ਰੇਟਿਡ ਵਿਦਆਉਟ ਯੂ ਵਰਗੇ ਮੈਸੇਜ ਹਨ। ਗੱਲਬਾਤ ਤੋਂ ਇਹ ਸੰਕੇਤ ਮਿਲਦਾ ਹੈ ਕਿ ਦੋਵੇਂ ਮੌਜੂਦਾ ਹਾਲਾਤਾਂ ਤੋਂ ਨਿਕਲ ਕੇ ਜਲਦੀ ਇਕੱਠੇ ਰਹਿਣਾ ਚਾਹੁੰਦੇ ਸਨ।

ਚੈਟ ਦੇ ਇੱਕ ਹਿੱਸੇ ‘ਚ ਦੋਵਾਂ ਨੇ ਆਪਣੇ ਮੌਜੂਦਾ ਰਿਸ਼ਤਿਆਂ ਤੋਂ ਵੱਖ ਹੋਣ ਤੋਂ ਬਾਅਦ ਇਕੱਠੇ ਰਹਿਣ ਦੀ ਸੰਭਾਵਨਾ ਬਾਰੇ ਗੱਲ ਕੀਤੀ। ਸ਼ਿਕਾਇਤਕਰਤਾ ਵਿਸ਼ਾਲ ਸ਼ਰਮਾ ਦਾ ਦਾਅਵਾ ਹੈ ਕਿ ਚੈਟ ਦੇ ਕਰੀਬ 99 ਫ਼ੀਸਦੀ ਹਿੱਸੇ ‘ਚ ਵੱਖ ਹੋਣ ਤੇ ਭਵਿੱਖ ਵਿੱਚ ਇਕੱਠੇ ਰਹਿਣ ਦੀਆਂ ਗੱਲਾਂ ਹਨ। ਹਾਲਾਂਕਿ, ਇਨ੍ਹਾਂ ਸੁਨੇਹਿਆਂ ਦੇ ਅਸਲ ਹਾਲਾਤ ਤੇ ਉਨ੍ਹਾਂ ਦਾ ਕਤਲਕਾਂਡ ਨਾਲ ਸਬੰਧ ਪੁਲਿਸ ਜਾਂਚ ਦਾ ਵਿਸ਼ਾ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

 ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ’ਤੇ 3 ਹਜ਼ਾਰ ਸਿੱਖ ਸ਼ਰਧਾਲੂਆਂ ਦਾ ਜੱਥਾ ਪਾਕਿਸਤਾਨ ਭੇਜਣ ਨੂੰ ਕੇਂਦਰ ਵੱਲੋਂ ਪ੍ਰਵਾਨਗੀ

ਭਾਰਤ ਸਰਕਾਰ ਨੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ’ਤੇ...

ਰੱਖੜ ਪੁੰਨਿਆ ਮੇਲੇ ’ਤੇ ਸਭ ਦੀਆਂ ਨਜ਼ਰਾਂ; 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਧਿਰਾਂ ਲਈ ਵੱਡੀ ਪ੍ਰੀਖਿਆ

ਬਾਬਾ ਬਕਾਲਾ ਸਾਹਿਬ ਵਿਖੇ ਮਨਾਇਆ ਜਾ ਰਿਹਾ ਇਸ ਵਾਰ ਦਾ ਇਤਿਹਾਸਕ ‘ਰੱਖੜ ਪੁੰਨਿਆ ਜੋੜ...

ਪੰਜਾਬ ਦੇ 1,746 ਹੋਰ ਨੌਜਵਾਨਾਂ ਨੂੰ ਪੁਲਿਸ ‘ਚ ਮਿਲੀ ਸਰਕਾਰੀ ਨੌਕਰੀ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੌਂਪੇ ਨਿਯੁਕਤੀ ਪੱਤਰ

*ਜਲੰਧਰ; 27 ਅਗਸਤ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਪੰਜਾਬ ਪੁਲਿਸ...

ਅੰਮ੍ਰਿਤਪਾਲ ਸਿੰਘ ਦੇ ਪਿਤਾ ਦੀ ਤਾਰੀਫ਼ ਵਾਲੀ ਪੋਸਟ ਬਣੀ ਚੰਨੀ ਲਈ ਮੁਸੀਬਤ? ਹਾਈਕਮਾਨ ਦੀ ਨਾਰਾਜ਼ਗੀ ਦੀ ਚਰਚਾ

ਪੰਜਾਬ ਕਾਂਗਰਸ ਵਿੱਚ ਚੱਲ ਰਹੀ ਅੰਦਰੂਨੀ ਖਿਚੋਤਾਣ ਦਰਮਿਆਨ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ...

ਕੂੜੇ ਦੀ ਫੋਟੋ ਭੇਜੋ, ਪੰਜਾਬ ਸਰਕਾਰ ਕਰਾਏਗੀ ਸਫਾਈ! 29 ਤਰੀਕ ਤੋਂ ਮਿਸ਼ਨ ਕਲੀਨ ਫੇਜ਼-2 ਸ਼ੁਰੂ

ਪੰਜਾਬ ਸਰਕਾਰ 29 ਅਗਸਤ ਨੂੰ ਮਿਸ਼ਨ ਕਲੀਨ ਦੇ ਦੂਜੇ ਪੜਾਅ ਦੀ ਸ਼ੁਰੂਆਤ ਕਰੇਗੀ। ਇਸ...

ਬੱਚਿਆਂ ਲਈ Meta ਦੀ ਸਖ਼ਤੀ! Instagram-Facebook ’ਤੇ ਲੱਗਣਗੀਆਂ ਨਵੀਆਂ ਪਾਬੰਦੀਆਂ

ਅਮਰੀਕਾ ਵਿੱਚ ਕਿਸ਼ੋਰਾਂ ਦੀ ਸੋਸ਼ਲ ਮੀਡੀਆ ਵਰਤੋਂ ਨੂੰ ਲੈ ਕੇ Meta ਵੱਲੋਂ ਵੱਡੇ ਬਦਲਾਅ...

ਬਿਜਲੀ ਖਪਤਕਾਰਾਂ ਲਈ ਵੱਡੀ ਰਾਹਤ, PSPCL ਨੇ ਜਾਰੀ ਕੀਤੇ ਹੈਲਪਲਾਈਨ ਨੰਬਰ

ਗਲਤ ਜਾਂ ਜ਼ਿਆਦਾ ਬਿਜਲੀ ਬਿੱਲਾਂ ਤੋਂ ਪਰੇਸ਼ਾਨ ਪੰਜਾਬ ਦੇ ਖਪਤਕਾਰਾਂ ਲਈ ਰਾਹਤ ਦੀ ਖ਼ਬਰ...

AAP ਪੰਜਾਬ ਨੇ ਜਸਵੀਰ ਸਿੰਘ ਗੜ੍ਹੀ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ, ਸ੍ਰੀ ਚਮਕੌਰ ਸਾਹਿਬ ਤੋਂ ਹਲਕਾ ਇੰਚਾਰਜ ਕੀਤਾ ਨਿਯੁਕਤ

ਆਮ ਆਦਮੀ ਪਾਰਟੀ ਨੇ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਚਮਕੌਰ ਸਾਹਿਬ...