August 31, 2026, 8:49 pm
----------- Advertisement -----------
HomeNewsBreaking Newsਨੇਪਾਲ ਚ ਹੜ੍ਹ ਦੇ ਪਾਣੀ ‘ਚ ਰੁੜ੍ਹਿਆ ਬੈਂਕ ਦਾ ਲਾਕਰ, ਲੋਕਾਂ ਨੇ...

ਨੇਪਾਲ ਚ ਹੜ੍ਹ ਦੇ ਪਾਣੀ ‘ਚ ਰੁੜ੍ਹਿਆ ਬੈਂਕ ਦਾ ਲਾਕਰ, ਲੋਕਾਂ ਨੇ ਲੁੱਟੇ 92 ਲੱਖ 68 ਹਜ਼ਾਰ 505 ਨੇਪਾਲੀ ਰੁਪਏ

Published on

----------- Advertisement -----------

ਨੇਪਾਲ ਤਿੱਬਤ ‘ਚ ਆਏ ਹੜ੍ਹ ਵਿਚ ਮਰਨ ਵਾਲਿਆਂ ਦਾ ਅੰਕੜਾ 682 ਹੋ ਗਿਆ ਹੈ। ਲਗਭਗ 3000 ਲੋਕ ਅਜੇ ਵੀ ਲਾਪਤਾ ਹਨ। ਇਨ੍ਹਾਂ ਵਿਚ 287 ਭਾਰਤੀ ਵੀ ਸ਼ਾਮਲ ਹਨ। ਇਸ ਤਬਾਹੀ ਦੇ 3 ਦਿਨ ਬਾਅਦ ਗਲੇਸ਼ੀਅਰ ਟੁੱਟਣ ਦਾ ਵੀਡੀਓ ਸਾਹਮਣੇ ਆਇਆ ਹੈ।

ਨੇਪਾਲ ਵਿਚ ਹੜ੍ਹ ਦੌਰਾਨ ਭੋਟੇਕੋਸ਼ੀ ਇਲਾਕੇ ਤੋਂ ਇਕ ਬੈਂਕ ਦਾ ਲਾਕਰ ਵਹਿ ਕੇ ਕਈ ਕਿਲੋਮੀਟਰ ਦੂਰ ਪਹੁੰਚ ਗਿਆ। ਇਸ ਲਾਕਰ ਨੂੰ ਤੋੜ ਕੇ ਉਸ ਵਿਚ ਰੱਖੀ ਨਕਦੀ ਕੱਢਣ ਦੇ ਦੋਸ਼ ਵਿਚ ਪੁਲਿਸ ਨੇ 29 ਲੋਕਾਂ ਨੂੰ ਹਿਰਾਸਤ ਵਿਚ ਲਿਆ ਹੈ। ਪੁਲਿਸ ਮੁਤਾਬਕ ਲਾਕਰ ਹੜ੍ਹ ਵਿਚ ਵਹਿਣ ਦੇ ਬਾਅਦ ਧਾਦਿੰਗ ਦੇਬੇਲਖੁਖੋਲਾ ਕੋਲ ਮਿਲਿਆ ਸੀ। ਪੁਲਿਸ ਨੂੰ ਖਬਰ ਮਿਲੀ ਸੀ ਕਿ ਸਥਾਨਕ ਲੋਕਾਂ ਨੇ ਲਾਕਰ ਤੋੜ ਕੇ ਉਸ ਦੇ ਅੰਦਰ ਰੱਖਿਆ ਕੈਸ਼ ਕੱਢ ਲਿਆ ਹੈ। ਇਸ ਦੇ ਬਾਅਦ ਪੁਲਿਸ ਟੀਮ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ।

ਸ਼ੁਰੂਆਤੀ ਤਲਾਸ਼ੀ ਵਿਚ ਪੁਲਿਸ ਨੇ ਹਿਰਾਸਤ ਵਿਚ ਲਏ ਗਏ ਲੋਕਾਂ ਕੋਲੋਂ 92.68 ਲੱਖ ਨੇਪਾਲੀ ਰੁਪਏ ਯਾਨੀ ਲਗਭਗ 57 ਲੱਖ ਰੁਪਏ ਬਰਾਮਦ ਕੀਤੇ। ਪੁਲਿਸ ਮੁਤਾਬਕ ਹਿਰਾਸਤ ਵਿਚ ਲਏ ਗਏ ਜ਼ਿਆਦਾਤਰ ਲੋਕ ਗਲਛੀ-4 ਦੇ ਮਸਤਾਨ ਦੇ ਰਹਿਣ ਵਾਲੇ ਹਨ। ਕੁਝ ਗਲਛੀ-6 ਦੇ ਆਦਮਘਾਟ ਤੇ ਸਿਧਲੇਕ-7 ਦੇ ਆਦਮਤਾਰ ਦੇ ਰਹਿਣ ਵਾਲੇ ਹਨ।

ਦੂਜੇ ਪਾਸੇ ਕੁਝ ਲੋਕ ਮੂਲ ਤੌਰ ਤੋਂ ਚਿਤਵਨ ਤੇ ਪਰਸਾ ਦੇ ਹਨ ਤੇ ਫਿਲਹਾਲ ਧਾਦਿੰਗ ਵਿਚ ਰਹਿ ਰਹੇ ਹਨ। ਸਾਰਿਆਂ ਦੀ ਉਮਰ 19 ਤੋਂ 49 ਸਾਲ ਦੇ ਵਿਚ ਹੈ। ਪੁਲਿਸ ਹੁਣ ਬਰਾਮਦ ਰਕਮ ਦੇ ਸਰੋਤ ਦੀ ਜਾਂਚ ਕਰ ਰਹੀ ਹੈ। ਨਾਲ ਹੀ ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਮਾਮਲੇ ਵਿਚ ਹੋਰ ਲੋਕ ਸ਼ਾਮਲ ਹਨ ਜਾਂ ਨਹੀਂ।

----------- Advertisement -----------

ਸਬੰਧਿਤ ਹੋਰ ਖ਼ਬਰਾਂ

  ABVP ਦੀ ਜਿੱਤ ‘ਤੇ AAP/ASAP ਨੇ ਚੁੱਕੇ ਸਵਾਲ, ਹਾਈ ਕੋਰਟ ਜਾਣ ਦੀ ਤਿਆਰੀ

ਚੰਡੀਗੜ੍ਹ, 31 ਅਗਸਤ:ਪੰਜਾਬ ਯੂਨੀਵਰਸਿਟੀ ਵਿੱਚ ਹੋਈਆਂ ਵਿਦਿਆਰਥੀ ਕੌਂਸਲ ਚੋਣਾਂ ਤੋਂ ਬਾਅਦ ਜਿੱਥੇ ABVP ਉਮੀਦਵਾਰ...

  ਮੂਡ ਸਵਿੰਗ ਸਮਝ ਕੇ ਨਾ ਕਰੋ ਨਜ਼ਰਅੰਦਾਜ਼, ਬੱਚੇ ‘ਚ ਨਸ਼ੇ ਦੀ ਲਤ ਦੇ ਹੋ ਸਕਦੇ ਨੇ ਸੰਕੇਤ

ਚੰਡੀਗੜ੍ਹ; 31 ਅਗਸਤ 2026:ਭਗਵੰਤ ਮਾਨ ਸਰਕਾਰ ਦੇ ‘ਯੁੱਧ ਨਸ਼ਿਆਂ ਵਿਰੁੱਧ’ ਅਭਿਆਨ ਤਹਿਤ ਹੁਣ ਨਸ਼ਿਆਂ...

ਦਿੱਲੀ ਦੀ ਅਦਾਲਤ ਦਾ ਵੱਡਾ ਫੈਸਲਾ: ਠੱਗ ਸੁਕੇਸ਼ ਚੰਦਰਸ਼ੇਖਰ ਨੂੰ ਸੁਣਾਈ 8 ਸਾਲ ਦੀ ਸਜ਼ਾ

ਮਹਾਠੱਗੀ ਦੇ ਦੋਸ਼ੀ ਸੁਕੇਸ਼ ਚੰਦਰਸ਼ੇਖਰ ਨੂੰ ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ਨੇ ਇੱਕ ਗੰਭੀਰ...

2027 ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਨੇ ਖਿੱਚੀ ਤਿਆਰੀ, 32 ਹਲਕਿਆਂ ਲਈ ਕੋ-ਆਰਡੀਨੇਟਰ ਨਿਯੁਕਤ

ਪੰਜਾਬ ਵਿਧਾਨ ਸਭਾ ਚੋਣਾਂ 2027 ਨੂੰ ਲੈ ਕੇ ਸਿਆਸੀ ਪਾਰਟੀਆਂ ਨੇ ਆਪਣੀਆਂ ਤਿਆਰੀਆਂ ਤੇਜ਼...

ਫਗਵਾੜਾ ਬੱਸ ਸਟੈਂਡ ਤੋਂ ਪ੍ਰਾਈਵੇਟ ਬੱਸ ਲੈ ਕੇ ਫ਼ਰਾਰ ਹੋਇਆ ਚੋਰ, ਜਾਂਦੇ ਸਮੇਂ ਹੋਰ ਵਾਹਨਾਂ ਨੂੰ ਮਾਰੀ ਟੱਕਰ

ਫਗਵਾੜਾ ਬੱਸ ਸਟੈਂਡ ਤੋਂ ਤੜਕੇ ਇੱਕ ਚੋਰ ਪ੍ਰਾਈਵੇਟ ਬੱਸ ਭਜਾ ਕੇ ਲੈ ਗਿਆ। ਚੋਰੀ...

ਪੁਲੀਸ ਕਾਂਸਟੇਬਲ ਗੁਰਪ੍ਰੀਤ ਸਿੰਘ ਬਣਿਆ ਕਰੋੜਪਤੀ

ਫਿਰੋਜ਼ਪੁਰ ਨੇੜਲੇ ਪਿੰਡ ਮੱਲਵਾਲ ਕਦੀਮ ਦੇ ਨੌਜਵਾਨ ਗੁਰਪ੍ਰੀਤ ਸਿੰਘ ਦੀ ‘ਰੱਖੜੀ ਬੰਪਰ ਡਰਾਅ’ ਵਿੱਚ...

 ਭਰਾਵਾਂ ਵੱਲੋਂ ਅਣਖ਼ ਖ਼ਾਤਰ ਜੀਜੇ ਦਾ ਕਤਲ

ਇੱਥੇ ਦੋ ਸਕੇ ਭਰਾਵਾਂ ਨੇ ਆਪਣੀ ਭੈਣ ਨਾਲ ਵਿਆਹ ਕਰਵਾਉਣ ਵਾਲੇ ਨੌਜਵਾਨ ਦਾ ਤੇਜ਼ਧਾਰ...

ਅੰਕਿਤ ਬਲਿਆਨ ਕਤਲਕਾਂਡ ‘ਚ ਵੱਡੀ ਕਾਰਵਾਈ, ਪੁਲਿਸ ਮੁਕਾਬਲੇ ‘ਚ 2 ਸ਼ੂਟਰ ਢੇਰ

ਹਰਿਆਣਵੀ ਗਾਇਕ ਅੰਕਿਤ ਬਲਿਆਨ ਦੇ ਕਤਲ ਮਾਮਲੇ ਵਿੱਚ ਯੂਪੀ ਪੁਲਿਸ ਨੇ ਵੱਡੀ ਕਾਰਵਾਈ ਕੀਤੀ...