ਜਗਰਾਓਂ ਦੇ ਪਿੰਡ ਅਮਰਗੜ੍ਹ ਕਲੇਰ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਕਿ ਪ੍ਰਾਪਰਟੀ ਖਾਤਰ ਦੋਹਤੇ ਨੇ ਆਪਣੀ ਨਾਨੀ ਦਾ ਕਤਲ ਕਰ ਦਿੱਤਾ। ਪਹਿਲਾਂ ਤਾਂ ਪਰਿਵਾਰ ਵਾਲਿਆਂ ਨੂੰ ਲੱਗਾ ਕਿ ਮਹਿਲਾ ਦੀ ਹਾਰਟ ਅਟੈਕ ਨਾਲ ਮੌਤ ਹੋਈ ਹੈ ਤੇ ਅੰਤਿਮ ਸਸਕਾਰ ਵੀ ਕਰ ਦਿੱਤਾ ਗਿਆ। ਪਰ ਸਸਕਾਰ ਮਗਰੋਂ ਸੀਸੀਟੀਵੀ ਵੀਡੀਓ ਸਾਹਮਣੇ ਜਿਸ ਨੇ ਸੱਚ ਦਾ ਖੁਲਾਸਾ ਕੀਤਾ।
ਸੀਸੀਟੀਵੀ ਤੋਂ ਪਤਾ ਲੱਗਦਾ ਹੈ ਕਿ ਮਹਿਲਾ ਦਾ ਹਾਰਟ ਅਟੈਕ ਨਾਲ ਨਹੀਂ ਸਗੋਂ ਦੋਹਤੇ ਵੱਲੋਂ ਆਪਣੀ ਨਾਨੀ ਦਾ ਗਲਾ ਘੁੱਟ ਕੇ ਉਸ ਨੂੰ ਮੌਤ ਦੇ ਘਾਟ ਉਤਾਰਿਆ ਗਿਆ। ਨਾਨੀ ਵੱਲੋਂ ਦੋਹਤੇ ਨੂੰ ਆਪਣੇ ਹੱਥੀਂ ਪਾਲਿਆ ਗਿਆ ਤੇ ਫਿਰ ਵਿਆਹ ਵੀ ਕੀਤਾ ਗਿਆ ਪਰ ਦੋਹਤੇ ਵੱਲੋਂ ਨਾਨੀ ਦਾ ਪ੍ਰਾਪਰਟੀ ਖਾਤਰ ਕਤਲ ਕਰ ਦਿੱਤਾ ਗਿਆ।
ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਮਨਦੀਪ ਕੌਰ ਆਪਣੇ ਦੋਹਤੇ ਨਾਲ ਇਕੱਲੀ ਰਹਿੰਦੀ ਸੀ ਕਿਉਂਕਿ ਉਸ ਦੇ ਪਤੀ, ਜਵਾਈ ਤੇ ਧੀ ਦੀ ਮੌਤ ਹੋ ਚੁੱਕੀ ਸੀ। ਨਾਨੀ ਨੇ ਆਪਣੇ ਦੋਹਤੇ ਗੁਰਕੀਰਤ ਨੂੰ ਸੰਭਾਲਿਆ। ਗੁਰਕੀਰਤ ਨੇ ਛੋਟੇ ਜਿਹੇ ਘਰ ਲਈ ਆਪਣੀ ਨਾਨੀ ਦਾ ਕਤਲ ਕਰ ਦਿੱਤਾ। ਪੁਲਿਸ ਦਾ ਕਹਿਣਾ ਹੈ ਕਿ ਸੀਸੀਟੀਵੀ ਫੁਟੇਜ ਦੇ ਆਧਾਰ ‘ਤੇ ਜਾਂਚ ਕੀਤੀ ਜਾ ਰਹੀ ਹੈ ਤੇ ਇਸ ਦੇ ਆਧਾਰ ‘ਤੇ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।












