ਕਈ ਵਾਰ ਫੋਨ ਚਲਾਉਂਦੇ ਸਮੇਂ ਗਲਤੀ ਨਾਲ ਫੋਨ ‘ਚੋ ਫੋਟੋਆਂ, ਵੀਡੀਓ ਜਾਂ ਆਡੀਓ ਡਿਲੀਟ ਹੋ ਜਾਂਦੀਆਂ ਹਨ। ਅਜਿਹੇ ‘ਚ ਫੋਟੋ ਜਾਂ ਵੀਡੀਓ ਰਿਕਵਰੀ ਐਪਸ ਤੁਹਾਡੀ ਸਮੱਸਿਆ ਦਾ ਹੱਲ ਕਰ ਸਕਦੇ ਹਨ। ਇਨ੍ਹਾਂ ਐਪਸ ਦੀ ਮਦਦ ਨਾਲ ਤੁਸੀਂ ਫੋਨ ‘ਚੋ ਡਿਲੀਟ ਕੀਤੀਆਂ ਫੋਟੋਆਂ, ਵੀਡੀਓ ਜਾਂ ਆਡੀਓ ਫਾਈਲਾਂ ਨੂੰ ਰਿਕਵਰ ਕਰ ਸਕਦੇ ਹੋ। ਬਾਅਦ ਵਿੱਚ, ਤੁਸੀਂ ਉਹਨਾਂ ਨੂੰ ਚੁਣ ਸਕਦੇ ਹੋ ਅਤੇ ਉਹਨਾਂ ਨੂੰ ਦੁਬਾਰਾ ਵਰਤ ਸਕਦੇ ਹੋ। ਤਾਂ ਆਓ ਅਸੀਂ ਤੁਹਾਨੂੰ ਅਜਿਹੀਆਂ ਐਪਸ ਬਾਰੇ ਜਾਣਕਾਰੀ ਦਿੰਦੇ ਹਾਂ।
ਫੋਟੋਆਂ ਅਤੇ ਵੀਡੀਓਜ਼ ਨੂੰ ਲੱਭਣ ਲਈ ਜਿਨ੍ਹਾਂ ਐਪਸ ਦੀ ਵਰਤੋਂ ਕੀਤੀ ਜਾਂਦੀ ਹੈ ਉਨ੍ਹਾਂ ‘ਚ DiskDigger ਫੋਟੋ ਰਿਕਵਰੀ ਐਪ, ਫੋਟੋ ਅਤੇ ਵੀਡੀਓ ਅਤੇ ਆਡੀਓ ਰਿਕਵਰ, ਡਿਲੀਟ ਫਾਈਲ ਰਿਕਵਰੀ, ਫਾਈਲ ਰਿਕਵਰੀ -Recover Deleted Files ਸ਼ਾਮਿਲ ਹਨ।
ਇਸ ਐਪ ਨੂੰ ਇੰਸਟਾਲ ਕਰਕੇ ਡਾਇਰੈਕਟ ਡਿਲੀਟ ਕੀਤੀਆਂ ਫੋਟੋਆਂ ਅਤੇ ਵੀਡੀਓਜ਼ ਨੂੰ ਸਰਚ ਕੀਤਾ ਜਾ ਸਕਦਾ ਹੈ। ਉਪਭੋਗਤਾ ਫੋਨ ਮੈਮੋਰੀ ਜਾਂ ਕਲਾਉਡ ‘ਤੇ ਡਿਲੀਟ ਕੀਤੀਆਂ ਫੋਟੋਆਂ ਨੂੰ ਵੀ ਰਿਕਵਰ ਕਰ ਸਕਦਾ ਹੈ। ਪਰ ਜੇਕਰ ਤੁਹਾਡੇ ਫੋਨ ‘ਤੇ ਰੀਸਾਈਕਲ ਬਿਨ ਜਾਂ ਰਿਸੈਂਟ ਡਿਲੀਟ ਫੋਲਡਰ ਹੈ ਅਤੇ ਤੁਸੀਂ ਉੱਥੋਂ ਵੀ ਡਾਟਾ ਡਿਲੀਟ ਕਰ ਦਿੱਤਾ ਹੈ, ਤਾਂ ਇਹ ਐਪਸ ਇਸ ਨੂੰ ਰਿਕਵਰ ਨਹੀਂ ਕਰ ਸਕਣਗੇ।
----------- Advertisement -----------
ਜਾਣੋ, ਡਿਲੀਟ ਹੋਈਆਂ ਫੋਟੋਆਂ ਅਤੇ ਵੀਡੀਓ ਦਾ ਪਤਾ ਲਗਾਉਣ ਵਾਲੀਆਂ ਖ਼ਾਸ ਐਪਸ ਬਾਰੇ
Published on
----------- Advertisement -----------
----------- Advertisement -----------












