ਮਲਾਇਕਾ ਅਰੋੜਾ ਇੱਕ ਅਜਿਹੀ ਬਾਲੀਵੁੱਡ ਅਦਾਕਾਰਾ ਹੈ, ਜੋ ਆਪਣੀ ਫਿਟਨੈੱਸ ਅਤੇ ਸਟਾਈਲ ਨਾਲ ਲੋਕਾਂ ਨੂੰ ਹੈਰਾਨ ਕਰਦੀ ਰਹਿੰਦੀ ਹੈ। ਮਲਾਇਕਾ ਦੇ ਫਿਟਨੈੱਸ ਵੀਡੀਓਜ਼ ਨੂੰ ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤਾ ਜਾਂਦਾ ਹੈ। ਇਸ ਦੇ ਨਾਲ ਹੀ ਉਹ ਆਪਣੇ ਖੂਬਸੂਰਤ ਲੁੱਕ ਲਈ ਵੀ ਕਾਫੀ ਸੁਰਖੀਆਂ ਬਟੋਰਦੀ ਹੈ। ਮਲਾਇਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੀਆਂ ਕੁਝ ਲੇਟੈਸਟ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ‘ਚ ਉਹ ਕਾਫੀ ਸ਼ਾਨਦਾਰ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ ‘ਚ ਮਲਾਇਕਾ ਦਾ ਬਿਨਾਂ ਮੇਕਅੱਪ ਲੁੱਕ ਲੋਕਾਂ ਨੂੰ ਆਪਣਾ ਦੀਵਾਨਾ ਬਣਾ ਰਿਹਾ ਹੈ।
ਜੀ ਹਾਂ, ਅਕਸਰ ਮੇਕਅੱਪ ‘ਚ ਅਤੇ ਸਟਾਈਲਿਸ਼ ਦਿਖਣ ਵਾਲੀ ਮਲਾਇਕਾ ਨੇ ਆਪਣੀਆਂ ਕੁਝ ਬੇਹੱਦ ਸਾਧਾਰਨ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ‘ਤੇ ਉਨ੍ਹਾਂ ਦੇ ਪ੍ਰਸ਼ੰਸਕ ਖੂਬ ਪਿਆਰ ਪਾ ਰਹੇ ਹਨ। ਇਨ੍ਹਾਂ ਤਸਵੀਰਾਂ ‘ਚ ਮਲਾਇਕਾ ਨੂੰ ਵਾਈਟ ਫਲੋਰਲ ਪ੍ਰਿੰਟ ਸ਼ਾਰਟ ਡਰੈੱਸ ਅਤੇ ਖੁੱਲ੍ਹੇ ਵਾਲਾਂ ‘ਚ ਦੇਖਿਆ ਜਾ ਸਕਦਾ ਹੈ। ਇਨ੍ਹਾਂ ਨੂੰ ਸ਼ੇਅਰ ਕਰਦੇ ਹੋਏ ਮਲਾਇਕਾ ਨੇ ਕੈਪਸ਼ਨ ਦਿੱਤਾ ਹੈ ‘ਨੋ ਫਿਲਟਰ’। ਮਲਾਇਕਾ ਦੀ ਇਸ ਪੋਸਟ ‘ਤੇ ਪ੍ਰਸ਼ੰਸਕਾਂ ਦੇ ਨਾਲ-ਨਾਲ ਬਾਲੀਵੁੱਡ ਸੈਲੇਬਸ ਵੀ ਕਮੈਂਟ ਕਰ ਰਹੇ ਹਨ। ਨਿਰਦੇਸ਼ਕ ਅਤੇ ਕੋਰੀਓਗ੍ਰਾਫਰ ਫਰਾਹ ਖਾਨ ਲਿਖਦੀ ਹੈ, “ਤੁਸੀਂ ਇਸ ਤਰਾਂ ਸਭ ਤੋਂ ਵਧੀਆ ਲੱਗ ਰਹੇ ਹੋ”। ਉੱਥੇ ਹੀ ਫੈਸ਼ਨ ਡਿਜ਼ਾਈਨਰ ਮਸਾਬਾ ਗੁਪਤਾ ਨੇ ਲਿਖਿਆ ਹੈ, ”ਬਿਊਟੀਫੁੱਲ ਮਲਾਇਕਾ”। ਜ਼ਿਕਰਯੋਗ ਹੈ ਕਿ ਮਲਾਇਕਾ ਅਰੋੜਾ ਇਨ੍ਹੀਂ ਦਿਨੀਂ ਬਾਲੀਵੁੱਡ ਅਭਿਨੇਤਾ ਅਰਜੁਨ ਕਪੂਰ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਚਰਚਾ ‘ਚ ਹੈ।












