ਚੰਡੀਗੜ੍ਹ, 14 ਫਰਵਰੀ 2022 – ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਅੱਜ ਚੰਡੀਗੜ੍ਹ ‘ਚ ਪ੍ਰੈਸ ਕਾਨਫਰੰਸ ਕਰਕੇ ਵੱਡੇ-ਵੱਡੇ ਐਲਾਨ ਕੀਤੇ ਗਏ ਹਨ। ਐਲਾਨ ਕਰਨ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਜੇ ਉਨ੍ਹਾਂ ਦੀ ਸਰਕਾਰ ਆਈ ਤਾਂ ”ਮੈਂ ਇੱਥੇ ਜੋ ਵੀ ਐਲਾਨ ਕਰ ਰਿਹਾ ਹਾਂ, ਉਸ ਨੂੰ ਯਕੀਨੀ ਤੌਰ ‘ਤੇ ਲਾਗੂ ਕੀਤਾ ਜਾਵੇਗਾ।
- ਚੰਨੀ ਨੇ ਇਹ ਵੀ ਐਲਾਨ ਕੀਤਾ ਕਿ ਵਿਦੇਸ਼ਾਂ ਵਿੱਚ ਪੜ੍ਹਣ ਜਾਂ ਰੁਜ਼ਗਾਰ ਪ੍ਰਾਪਤ ਕਰਨ ਦੇ ਚਾਹਵਾਨ ਵਿਦਿਆਰਥੀਆਂ ਨੂੰ ਵਿਆਜ਼ ਮੁਕਤ ਕਰਜ਼ਾ ਦਿੱਤਾ ਜਾਵੇਗਾ
- ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਐਲਾਨ ਕੀਤਾ ਕਿ ਕਾਂਗਰਸ ਸਰਕਾਰ ਬਣਨ ਤੇ ਫੀਸ ਰੈਗੂਲੇਸ਼ਨ ਕਮਿਸ਼ਨ ਬਣਾਵਾਂਗੇ
- ਚੰਨੀ ਨੇ ਕਿਹਾ ਕਿ ਕਾਂਗਰਸ ਸਰਕਾਰ ਵਲੋਂ ਸਰਕਾਰੀ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਵਿਚ ਮੁਫਤ ਪੜ੍ਹਾਈ ਕਰਵਾਈ ਜਾਵੇਗੀ
- ਜਨਰਲ ਕੈਟਾਗਰੀ ਲਈ ਵੀ ਸਕਾਲਰਸ਼ਿਪ ਸਕੀਮ ਲੈ ਕੇ ਆਵਾਂਗੇ
- ਸਰਕਾਰ ਆਉਣ ‘ਤੇ ਪਹਿਲੇ ਸਾਲ ਵਿੱਚ 1 ਲੱਖ ਨੌਕਰੀਆਂ ਦਿੱਤੀਆਂ ਜਾਣਗੀਆਂ
- ਸਿਹਤ ਖੇਤਰ ਵਿੱਚ, ਚੰਨੀ ਨੇ ਐਲਾਨ ਕੀਤਾ ਕੇ ਸਰਕਾਰ ਵੱਲੋਂ ਸਮਾਜ ਦੇ ਹਰੇਕ ਵਰਗ ਨੂੰ ਮੁਫ਼ਤ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ
- ਛੇ ਮਹੀਨਿਆਂ ‘ਚ ਗਰੀਬਾਂ ਨੂੰ ਮਿਲੇਗੀ ‘ਪੱਕੀ ਛੱਤ’












