ਅੱਲੂ ਅਰਜੁਨ ਦੀ ‘ਪੁਸ਼ਪਾ ਦ ਰਾਈਜ਼’ ਨੂੰ ਰਿਲੀਜ਼ ਹੋਏ 2 ਮਹੀਨੇ ਪੂਰੇ ਹੋਣ ਵਾਲੇ ਹਨ। ਪੁਸ਼ਪਾ ਦੇ ਗੀਤਾਂ ਅਤੇ ਡਾਇਲਾਗਸ ‘ਤੇ ਲੋਕ ਅੱਜ ਵੀ ਰੀਲਸ ਬਣਾ ਰਹੇ ਹਨ। ਟੀਵੀ ਅਤੇ ਫਿਲਮ ਇੰਡਸਟਰੀ ਨਾਲ ਜੁੜੇ ਲਗਭਗ ਹਰ ਸੈਲੇਬਸ ਨੇ ਪੁਸ਼ਪਾ ਦੇ ਗੀਤ ਓ ਅੰਤਵਾ ਅਤੇ ਸ਼੍ਰੀਵੱਲੀ ‘ਤੇ ਆਪਣੇ ਵੀਡਿਓਜ਼ ਬਣਾਏ ਹਨ। ਹੁਣ ਇਸ ਲਿਸਟ ‘ਚ ਅਭਿਨੇਤਾ ਅਨੁਪਮ ਖੇਰ ਦੀ ਮਾਂ ਦੁਲਾਰੀ ਦੇਵੀ ਨਾ ਨਾਮ ਵੀ ਜੁੜ ਚੁੱਕਿਆ ਹੈ।
ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੇ ਇਸ ਵੀਡੀਓ ਵਿੱਚ ਉਹ ਪੁਸ਼ਪਾ ਫ਼ਿਲਮ ਦੇ ਗੀਤ ‘ਸ਼੍ਰੀਵੱਲੀ’ ‘ਤੇ ਜ਼ਬਰਦਸਤ ਡਾਂਸ ਕਰਦੀ ਹੋਈ ਨਜ਼ਰ ਆ ਰਹੀ ਹੈ। ਸੋਸ਼ਲ ਮੀਡੀਆ ‘ਤੇ ਪੁਸ਼ਪਾ ਫ਼ਿਲਮ ਦੇ ‘ਓ ਅੰਤਵਾ’ ਅਤੇ ‘ਸ਼੍ਰੀਵੱਲੀ’ ਦੇ ਗੀਤਾਂ ਨੂੰ ਲੈ ਕੇ ਕਈ ਵੀਡੀਓਜ਼ ਸਾਹਮਣੇ ਆਉਂਦੇ ਰਹਿੰਦੇ ਹਨ। ਆਮ ਲੋਕਾਂ ਦੇ ਨਾਲ-ਨਾਲ ਫ਼ਿਲਮ ਦੇ ਸੈਲੇਬਸ ਵੀ ਇਸ ‘ਚ ਪਿੱਛੇ ਨਹੀਂ ਹਨ। ਇਨ੍ਹਾਂ ਗੀਤਾ ‘ਤੇ ਅਦਾਕਾਰਾਂ ਦੀਆਂ ਕਈ ਰੀਲਾਂ ਵੀ ਨਜ਼ਰ ਆ ਚੁੱਕੀਆਂ ਹਨ। ਇਸ ਦੇ ਨਾਲ ਹੀ ਹੁਣ ਇਸ ਲਿਸਟ ‘ਚ ਅਦਾਕਾਰ ਅਨੁਪਮ ਖੇਰ ਦੀ ਮਾਂ ਦੁਲਾਰੀ ਦੇਵੀ ਦਾ ਨਾਂ ਵੀ ਸ਼ਾਮਲ ਹੋ ਗਿਆ ਹੈ।

ਅਨੁਪਮ ਖੇਰ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੀ ਮਾਂ ਦੁਲਾਰੀ ਦੇਵੀ ਦੀ ਇਹ ਵੀਡੀਓ ਸ਼ੇਅਰ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕੈਪਸ਼ਨ ਵਿੱਚ ਲਿਖਿਆ, “ਦਿਸ ਇਜ਼ ਐਪਿਕ” 🤓😂 ਇਸ ਦੇ ਨਾਲ ਹੀ ਉਨ੍ਹਾਂ ਨੇ ਵਰਿੰਦਾ ਖੇਰ ਨੂੰ ਵੀਡੀਓ ਸ਼ੂਟ ਕਰਨ ਲਈ ਧੰਨਵਾਦ ਵੀ ਕਿਹਾ ਹੈ। 👏😍 #DulariRocks #Pushpa ਦੁਲਾਰੀ ਦੇਵੀ ਨੇ ਸ਼੍ਰੀਵੱਲੀ ‘ਤੇ ਕੀਤਾ ਅਜਿਹਾ ਡਾਂਸ, ਜਿਸ ਨੂੰ ਦੇਖ ਤੁਹਾਡੀਆਂ ਅੱਖਾਂ ਖੁੱਲ੍ਹੀਆਂ ਰਹਿ ਜਾਣਗੀਆਂ। ਇਸ ਵੀਡੀਓ ਦੇ ਵਿੱਚ ਅਨੁਪਮ ਖੇਰ ਦੀ ਮਾਂ ਦਾ ਡਾਂਸ ਵੇਖ ਕੇ ਹਰ ਕੋਈ ਹੈਰਾਨ ਹੋ ਗਿਆ ਹੈ। ਇਥੋਂ ਤੱਕ ਕਿ ਅਨੁਪਮ ਖੇਰ ਖ਼ੁਦ ਇਸ ਵੀਡੀਓ ਨੂੰ ਵੇਖ ਕੇ ਹੈਰਾਨ ਹੋ ਗਏ











