ਕਾਂਗਰਸ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ ਚੋਣ ਪ੍ਰਚਾਰ ਲਈ ਰਾਜਪੁਰਾ ਪੁਹੰਚੇ ਹਨ। ਰਾਹੁਲ ਗਾਂਧੀ ਨੇ ਲਗਾਤਾਰ ਦੂਜੇ ਦਿਨ ਮੰਗਲਵਾਰ ਨੂੰ ਪੰਜਾਬ ‘ਚ ਕਾਂਗਰਸੀ ਉਮੀਦਵਾਰਾਂ ਲਈ ਵੋਟਾਂ ਮੰਗੀਆਂ। ਮੰਗਲਵਾਰ ਨੂੰ ਜਨ ਸਭਾ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਮੈਂ ਝੂਠੇ ਵਾਅਦੇ ਕਰਨ ਨਹੀਂ ਆਇਆ। ਜੇਕਰ ਲੋਕ ਝੂਠੇ ਵਾਅਦੇ ਸੁਣਨਾ ਚਾਹੁੰਦੇ ਹਨ ਤਾਂ ਮੋਦੀ ਜੀ, ਬਾਦਲ ਜੀ ਅਤੇ ਕੇਜਰੀਵਾਲ ਜੀ ਨੂੰ ਸੁਣੋ। ਮੈਨੂੰ ਸਿਰਫ ਸੱਚ ਬੋਲਣਾ ਸਿਖਾਇਆ ਗਿਆ ਹੈ।
ਪੰਜਾਬ ਦੇ ਰਾਜਪੁਰਾ ‘ਚ ਰਾਹੁਲ ਗਾਂਧੀ ਨੇ ਕਿਹਾ, ‘ਮੇਰੇ ਬਾਰੇ ‘ਚ ਦੋ ਗੱਲਾਂ ਸਮਝੋ, ਮੈਂ ਜਦੋਂ ਵੀ ਮੂੰਹ ਖੋਲ੍ਹਦਾ ਹਾਂ, ਸੋਚ ਸਮਝ ਕੇ ਬੋਲਦਾ ਹਾਂ। ਮੈਨੂੰ ਸਿਖਾਇਆ ਗਿਆ ਹੈ ਕਿ ਜਦੋਂ ਵੀ ਬੋਲੋ, ਸੱਚ ਬੋਲੋ, ਝੂਠ ਨਾ ਬੋਲੋ। ਮੈਂ ਇਸ ਸਟੇਜ ਤੋਂ ਝੂਠੇ ਵਾਅਦੇ ਨਹੀਂ ਕਰਾਂਗਾ। ਝੂਠੇ ਵਾਅਦਿਆਂ ਨੂੰ ਸੁਣਨਾ ਹੋਵੇ ਤਾਂ ਬਹੁਤ ਸਾਰੇ ਲੋਕ ਬੋਲਣਗੇ। ਮੋਦੀ ਹੈ, ਬਾਦਲ ਹੈ, ਕੇਜਰੀਵਾਲ ਹੈ। ਉਹ ਸਾਰੇ ਝੂਠੇ ਵਾਅਦੇ ਕਰਦੇ ਹਨ।
ਰਾਜਪੁਰਾ ਵਿਖੇ ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਮੁਹੱਲਾ ਕਲੀਨਿਕ ‘ਤੇ ਵੀ ਨਿਸ਼ਾਨਾ ਸਾਧਿਆ। ਦਸ ਦਈਏ ਕਿ ਰਾਹੁਲ ਗਾਂਧੀ ਇਸ ਤੋਂ ਬਾਅਦ ਮਾਨਸਾ ਅਤੇ ਬਰਨਾਲਾ ਵਿੱਚ ਵੀ ਚੋਣ ਪ੍ਰਚਾਰ ਕਰਨਗੇ। ਮਾਨਸਾ ਵਿੱਚ ਰਾਹੁਲ ਗਾਂਧੀ ਗਾਇਕ ਤੇ ਪਾਰਟੀ ਉਮੀਦਵਾਰ ਸਿੱਧੂ ਮੂਸੇਵਾਲਾ ਲਈ ਚੋਣ ਪ੍ਰਚਾਰ ਕਰਨਗੇ।












