ਕਾਂਗਰਸ ਨੇਤਾ ਰਾਹੁਲ ਗਾਂਧੀ ਪੰਜਾਬ ਦੌਰੇ ‘ਤੇ ਹਨ। ਮੰਗਲਵਾਰ ਨੂੰ ਬਰਨਾਲਾ ‘ਚ ਰੈਲੀ ਦੌਰਾਨ ਰਾਹੁਲ ਨੇ ਕਿਹਾ ਕਿ ਪੰਜਾਬ ‘ਚ ਸ਼ਾਂਤੀ ਸਿਰਫ ਕਾਂਗਰਸ ਹੀ ਰੱਖ ਸਕਦੀ ਹੈ। ਜੇਕਰ ਇੱਥੇ ਕੋਈ ਤਜਰਬਾ ਕੀਤਾ ਗਿਆ ਤਾਂ ਪੰਜਾਬ ਵਿੱਚ ਅੱਗ ਲੱਗ ਸਕਦੀ ਹੈ। ਪੰਜਾਬ ਦੇ ਲੋਕਾਂ ਦਾ ਵੱਡਾ ਨੁਕਸਾਨ ਹੋਵੇਗਾ। ਪੰਜਾਬ ਲਈ ਸਭ ਤੋਂ ਅਹਿਮ ਚੀਜ਼ ਸ਼ਾਂਤੀ, ਸੁਰੱਖਿਆ ਅਤੇ ਸਥਿਰਤਾ ਹੈ। ਜਿਸ ਦਿਨ ਪੰਜਾਬ ਵਿੱਚੋਂ ਸ਼ਾਂਤੀ ਖਤਮ ਹੋ ਗਈ, ਪੂਰੇ ਭਾਰਤ ਨੂੰ ਇਸ ਦਾ ਨੁਕਸਾਨ ਹੋਵੇਗਾ।
ਰਾਹੁਲ ਗਾਂਧੀ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਕਿਹਾ ਕਿ ਮੈਂ ਕੈਪਟਨ ਅਮਰਿੰਦਰ ਸਿੰਘ ਨੂੰ ਬਿਜਲੀ ਦਾ ਮੁੱਦਾ ਹੱਲ ਕਰਨ ਲਈ ਕਿਹਾ ਸੀ। ਇਸ ਨਾਲ ਪੰਜਾਬ ਦੇ ਲੋਕਾਂ ਨੂੰ ਤਕਲੀਫ਼ ਹੋ ਰਹੀ ਹੈ। ਅਮਰਿੰਦਰ ਨੇ ਮੈਨੂੰ ਦੱਸਿਆ ਕਿ ਇਹ ਇਕ ਕੰਟਰੈਕਟ ਹੈ। ਉਸ ਤੋਂ ਬਾਅਦ ਅਸੀਂ ਅਮਰਿੰਦਰ ਨੂੰ ਬਦਲ ਦਿੱਤਾ। ਉਨ੍ਹਾਂ ਦੀ ਥਾਂ ‘ਤੇ ਆਏ ਚਰਨਜੀਤ ਚੰਨੀ ਨੇ ਬਿਜਲੀ ਸਸਤੀ ਕੀਤੀ। ਪੰਜਾਬ ਨੂੰ ਅਜਿਹੇ ਮਜ਼ਬੂਤ ਮੁੱਖ ਮੰਤਰੀ ਦੀ ਲੋੜ ਹੈ।
----------- Advertisement -----------
ਜੇਕਰ ਪੰਜਾਬ ਵਿੱਚ ਮੁੜ ਕਾਂਗਰਸ ਸਰਕਾਰ ਨਾ ਬਣੀ ਤਾਂ ਅੱਗ ਲੱਗ ਸਕਦੀ ਹੈ: ਰਾਹੁਲ ਗਾਂਧੀ
Published on
----------- Advertisement -----------
----------- Advertisement -----------












