ਆਈਪੀਐਲ 2022 ਲਈ ਖਿਡਾਰੀਆਂ ਦੀ ਨਿਲਾਮੀ ਦੀ ਪ੍ਰਕਿਰਿਆ ਪੂਰੀ ਹੋ ਗਈ ਹੈ ਅਤੇ ਸਾਰੀਆਂ ਫਰੈਂਚਾਈਜ਼ੀਆਂ ਨੇ ਆਪਣੀ ਆਪਣੀ ਟੀਮ ਤਿਆਰ ਕਰ ਲਈ ਹੈ। ਖਿਡਾਰੀਆਂ ਦੇ ਫੇਰਬਦਲ ਦੇ ਨਾਲ-ਨਾਲ ਕਈ ਟੀਮਾਂ ਦੇ ਕਪਤਾਨ ਵੀ ਬਦਲੇ ਹਨ। ਹਾਲਾਂਕਿ 10 ‘ਚੋਂ 8 ਫ੍ਰੈਂਚਾਇਜ਼ੀ ਨੇ ਆਪਣੇ ਕਪਤਾਨਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ ਪਰ ਪੰਜਾਬ ਅਤੇ ਬੈਂਗਲੁਰੂ ਨੇ ਅਜੇ ਤੱਕ ਕਿਸੇ ਨਾਂ ਦਾ ਖੁਲਾਸਾ ਨਹੀਂ ਕੀਤਾ ਹੈ।
ਲੰਬੇ ਸਮੇਂ ਤੱਕ ਰਾਇਲ ਚੈਲੇਂਜਰਸ ਬੈਂਗਲੁਰੂ ਦੇ ਕਪਤਾਨ ਰਹੇ ਵਿਰਾਟ ਕੋਹਲੀ ਨੇ ਪਿਛਲੇ ਸੀਜ਼ਨ ਤੋਂ ਬਾਅਦ ਕਪਤਾਨੀ ਛੱਡ ਦਿੱਤੀ ਸੀ ਅਤੇ ਉਸ ਤੋਂ ਬਾਅਦ ਫਰੈਂਚਾਇਜ਼ੀ ਨੇ ਅਜੇ ਤੱਕ ਨਵੇਂ ਕਪਤਾਨ ਦੀ ਚੋਣ ਨਹੀਂ ਕੀਤੀ ਹੈ। ਟੀਮ ‘ਚ ਵੱਡੇ ਬਦਲਾਅ ਕੀਤੇ ਗਏ ਹਨ, ਇਸ ਲਈ ਉਮੀਦ ਹੈ ਕਿ ਜਲਦ ਹੀ ਕਪਤਾਨ ਦਾ ਐਲਾਨ ਕਰ ਦਿੱਤਾ ਜਾਵੇਗਾ। ਤਿੰਨ ਖਿਡਾਰੀ ਕਪਤਾਨੀ ਅਹੁਦਾ ਸੰਭਾਲਣ ਦੇ ਮਜ਼ਬੂਤ ਦਾਅਵੇਦਾਰ ਮੰਨੇ ਜਾ ਰਹੇ ਹਨ
ਭਾਰਤੀ ਕ੍ਰਿਕਟਰ ਅਤੇ ਕੋਲਕਾਤਾ ਨਾਈਟ ਰਾਈਡਰਜ਼ ਦੇ ਕਪਤਾਨ ਰਹੇ ਦਿਨੇਸ਼ ਕਾਰਤਿਕ, ਜਿਸ ਨੂੰ ਇਸ ਵਾਰ ਆਰਸੀਬੀ ਨੇ ਸ਼ਾਮਲ ਕੀਤਾ ਹੈ। ਇਸ ਤੋਂ ਬਾਅਦ ਨਾਮ ਆਉਂਦਾ ਹੈ ਫਾਫ ਡੂਪਲੇਸਿਸ ਦਾ ਜੋ ਕਿ ਲੰਬੇ ਸਮੇਂ ਤੋਂ ਚੇਨਈ ਸੁਪਰ ਕਿੰਗਜ਼ ਦਾ ਹਿੱਸਾ ਰਹੇ ਅਤੇ ਉਨ੍ਹਾਂ ਕੋਲ ਆਈਪੀਐੱਲ ਦਾ ਚੰਗਾ ਅਨੁਭਵ ਹੈ। ਟੀਮ ਦੇ ਆਲਰਾਊਂਡਰ ਗਲੇਨ ਮੈਕਸਵੈੱਲ ਵੀ ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਨਵੇਂ ਕਪਤਾਨ ਦੇ ਵੱਡੇ ਦਾਅਵੇਦਾਰਾਂ ‘ਚੋਂ ਇਕ ਹਨ। ਮੈਕਸਵੈੱਲ ਨੇ IPL 2021 ‘ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 15 ਮੈਚਾਂ ‘ਚ 513 ਦੌੜਾਂ ਬਣਾਈਆਂ ਸਨ।
----------- Advertisement -----------
IPL 2022 : RCB ਨੂੰ ਨਹੀਂ ਮਿਲਿਆ ਨਵਾਂ ਕਪਤਾਨ
Published on
----------- Advertisement -----------
----------- Advertisement -----------












