ਚਰਨਜੀਤ ਸਿੰਘ ਚੰਨੀ ਨੇ ਬੁੱਧਵਾਰ ਨੂੰ ਚੋਣ ਰੈਲੀ ਦੌਰਾਨ ਬਿਹਾਰ ਅਤੇ ਉੱਤਰ ਪ੍ਰਦੇਸ਼ ਦੇ ਵਾਸੀਆਂ ’ਤੇ ਟਿੱਪਣੀਆਂ ਕੀਤੀਆਂ ਸਨ। ਚੰਨੀ ਨੇ ਕਿਹਾ ਸੀ ਕਿ ਯੂ. ਪੀ. ਦੇ, ਬਿਹਾਰ ਦੇ, ਦਿੱਲੀ ਦੇ ਭਈਏ ਆ ਕੇ ਇੱਥੇ ਰਾਜ ਨਹੀਂ ਕਰ ਸਕਦੇ। ਸਾਡੇ ਇੱਥੇ ਰਾਜ ਕਰਨਾ ਚਾਹ ਰਹੇ ਯੂ. ਪੀ, ਬਿਹਾਰ ਅਤੇ ਦਿੱਲੀ ਦੇ ਭਈਆਂ ਨੂੰ ਪੰਜਾਬ ’ਚ ਦਾਖ਼ਲ ਨਹੀਂ ਹੋਣ ਦੇਣਾ ਹੈ।” ਇਸ ਸਬੰਧੀ ਮੁੱਖ ਮੰਤਰੀ ਚੰਨੀ ਨੇ ਸਫਾਈ ਦਿੱਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਉਨ੍ਹਾਂ ਦੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ।
ਉਨ੍ਹਾਂ ਕਿਹਾ, ‘ਮੈਂ ਦੁਰਗੇਸ਼ ਪਾਠਕ, ਸੰਜੇ ਸਿੰਘ, ਅਰਵਿੰਦ ਕੇਜਰੀਵਾਲ ਵਰਗੇ ਲੋਕਾਂ ਦੀ ਗੱਲ ਕੀਤੀ ਸੀ ਜੋ ਬਾਹਰੋਂ ਆ ਕੇ ਪੰਜਾਬ ਨੂੰ ਪਰੇਸ਼ਾਨ ਕਰਦੇ ਹਨ, ਪਰ ਜਿਹੜੇ ਲੋਕ ਉੱਤਰ ਪ੍ਰਦੇਸ਼, ਬਿਹਾਰ, ਰਾਜਸਥਾਨ ਤੋਂ ਪੰਜਾਬ ‘ਚ ਆ ਕੇ ਕੰਮ ਕਰਦੇ ਹਨ, ਪੰਜਾਬ ਉਨ੍ਹਾਂ ਹੀ ਉਨ੍ਹਾਂ ਦਾ ਹੈ ਜਿਨ੍ਹਾਂ ਸਾਡਾ ਹੈ। ਇਸ ਲਈ ਇਸ ਨੂੰ ਗਲਤ ਤਰੀਕੇ ਨਾਲ ਪੇਸ਼ ਕਰਨਾ ਠੀਕ ਨਹੀਂ ਹੈ। ਪਰਵਾਸੀ ਸਾਨੂੰ ਪਿਆਰੇ ਹਨ। ਪੰਜਾਬ ਵਿੱਚ ਵਿਕਾਸ ਲਈ ਪ੍ਰਵਾਸੀ ਆਉਂਦੇ ਹਨ।
----------- Advertisement -----------
ਸੀ.ਐਮ ਚੰਨੀ ਨੇ “ਯੂਪੀ-ਬਿਹਾਰ ਦੇ ਭਈਏ” ਵਾਲੇ ਬਿਆਨ ‘ਤੇ ਦਿੱਤੀ ਸਫਾਈ
Published on
----------- Advertisement -----------
----------- Advertisement -----------











