ਮੁੰਬਈ ਦੇ ਉਪਨਗਰ ਬੋਰੀਵਲੀ ‘ਚ 24 ਮੰਜ਼ਲਾ ਰਿਹਾਇਸ਼ੀ ਇਮਾਰਤ ‘ਚ ਸ਼ੁੱਕਰਵਾਰ ਦੁਪਹਿਰ ਕਰੀਬ ਸਾਢੇ 12 ਵਜੇ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ ਇਸ ਹਾਦਸੇ ‘ਚ ਕਿਸੇ ਦੇ ਜ਼ਖ਼ਮੀ ਹੋਣ ਦੀ ਖ਼ਬਰ ਨਹੀਂ ਹੈ। ਦਸ ਦਈਏ ਕਿ ਇਹ ਘਟਨਾ ਬੋਰੀਵਲੀ ਪੱਛਮ ਦੇ ਚੀਕੂਵਾੜੀ ਇਲਾਕੇ ‘ਚ ਪਦਮਾਨਗਰ ‘ਚ ਬਸਤੀ ਮੁੜਵਸੇਬਾ ਅਥਾਰਟੀ (ਐੱਸ.ਆਰ.ਏ.) ਦੀ ਪੈਰਾਡਾਈਜ਼ ਹਾਈਟਸ ਦੀ ਹੈ ਅੱਗ ਲੱਗਣ ਦੇ ਅਸਲ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।
ਇਕ ਸਥਾਨਕ ਬਾਡੀ ਅਧਿਕਾਰੀ ਨੇ ਦੱਸਿਆ ਕਿ ਬੋਰੀਵਲੀ ਪੱਛਮ ਦੇ ਚੀਕੂਵਾੜੀ ਇਲਾਕੇ ‘ਚ ਪਦਮਾਨਗਰ ‘ਚ ਬਸਤੀ ਮੁੜਵਸੇਬਾ ਅਥਾਰਟੀ (ਐੱਸ.ਆਰ.ਏ.) ਦੀ ਪੈਰਾਡਾਈਜ਼ ਹਾਈਟਸ ਇਮਾਰਤ ‘ਚ ਦੁਪਹਿਰ ਕਰੀਬ ਸਾਢੇ 12 ਵਜੇ ਅੱਗ ਲੱਗ ਗਈ ਅੱਗ ਲੱਗਣ ਦੀ ਸੂਚਨਾ ਮਿਲਣ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ 4 ਗੱਡੀਆਂ ਹਾਦਸੇ ਵਾਲੀ ਜਗ੍ਹਾ ਪਹੁੰਚੀਆਂ। ਫਾਇਰ ਬ੍ਰਿਗੇਡ ਕਰਮੀਆਂ ਨੇ ਇਮਾਰਤ ਤੋਂ ਕਰੀਬ 35 ਲੋਕਾਂ ਨੂੰ ਬਾਹਰ ਕੱਢਿਆ।” ਉਨ੍ਹਾਂ ਦੱਸਿਆ ਕਿ ਦੁਪਹਿਰ ਕਰੀਬ 1.30 ਵਜੇ ਅੱਗ ‘ਤੇ ਕਾਬੂ ਪਾ ਲਿਆ ਗਿਆ।
----------- Advertisement -----------
ਮੁੰਬਈ ਦੇ ਬੋਰੀਵਲੀ ‘ਚ 24 ਮੰਜ਼ਿਲਾ ਰਿਹਾਇਸ਼ੀ ਇਮਾਰਤ ‘ਚ ਲੱਗੀ ਭਿਆਨਕ ਅੱਗ
Published on
----------- Advertisement -----------
----------- Advertisement -----------












