November 2, 2026, 10:07 pm
----------- Advertisement -----------
HomeNewsEntertainmentਫ਼ਿਰ ਤੋਂ ਦੁਲਹਨ ਬਣੇਗੀ ਰਾਖੀ ਸਾਵੰਤ, ਹੋਣ ਜਾ ਰਿਹਾ ਹੈ ਦੂਜਾ ਵਿਆਹ?

ਫ਼ਿਰ ਤੋਂ ਦੁਲਹਨ ਬਣੇਗੀ ਰਾਖੀ ਸਾਵੰਤ, ਹੋਣ ਜਾ ਰਿਹਾ ਹੈ ਦੂਜਾ ਵਿਆਹ?

Published on

----------- Advertisement -----------

ਡਰਾਮਾ ਕੁਈਨ ਰਾਖੀ ਸਾਵੰਤ ਕਿਸੇ ਨਾ ਕਿਸੇ ਕਾਰਨ ਸੁਰਖੀਆਂ ਦਾ ਹਿੱਸਾ ਬਣੀ ਰਹਿੰਦੀ ਹੈ। ਹਾਲ ਹੀ ‘ਚ ਰਾਖੀ ਸਾਵੰਤ ਨੇ ਰਿਤੇਸ਼ ਤੋਂ ਵੱਖ ਹੋਣ ਦਾ ਫੈਸਲਾ ਕੀਤਾ ਸੀ। ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ਪਾ ਕੇ ਇਹ ਜਾਣਕਾਰੀ ਦਿੱਤੀ ਹੈ। ਇਨ੍ਹੀਂ ਦਿਨੀਂ ਰਾਖੀ ਪੰਜਾਬ ‘ਚ ਹੈ ਅਤੇ ਅਫਸਾਨਾ ਖਾਨ ਅਤੇ ਸਾਜ ਦੇ ਵਿਆਹ ਦਾ ਆਨੰਦ ਲੈ ਰਹੀ ਹੈ। ਇਸ ਦੌਰਾਨ, ਉਸਦੀ ਇਕੱਲਤਾ ਉਸਨੂੰ ਸਤਾਉਣ ਲੱਗੀ ਹੈ। ਡਰਾਮਾ ਕੁਈਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।

ਇਸ ਕਲਿੱਪ ‘ਚ ਰਾਖੀ ਨੇ ਦੂਜੇ ਵਿਆਹ ਬਾਰੇ ਕੁਝ ਅਜਿਹਾ ਕਿਹਾ, ਜਿਸ ਨੂੰ ਸੁਣ ਕੇ ਹਰ ਕੋਈ ਦੰਗ ਰਹਿ ਗਿਆ। ਦਰਅਸਲ, ਰਾਖੀ ਸਾਵੰਤ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ‘ਤੇ ਅਫਸਾਨਾ ਦੇ ਵਿਆਹ ‘ਚ ਕਲੀਰੇ ਟੁੱਟਣ ਦਾ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ ‘ਚ ਰਾਖੀ ਕਹਿ ਰਹੀ ਹੈ ਕਿ ਉਹ ਜਲਦ ਹੀ ਵਿਆਹ ਕਰਨ ਜਾ ਰਹੀ ਹੈ, ਜਿਸ ‘ਚ ਸਾਰਿਆਂ ਨੇ ਆਉਣਾ ਹੈ। ਇਹ ਸੁਣ ਕੇ ਉੱਥੇ ਮੌਜੂਦ ਹਰ ਕੋਈ ਹੈਰਾਨ ਰਹਿ ਗਿਆ। ਫੈਨਜ਼ ਉਨ੍ਹਾਂ ਦੇ ਇਸ ਵੀਡੀਓ ‘ਤੇ ਖੂਬ ਕਮੈਂਟ ਕਰ ਰਹੇ ਹਨ।

ਜਿੱਥੇ ਇੱਕ ਯੂਜ਼ਰ ਨੇ ਲਿਖਿਆ, ‘ਕਲੀਰੇ ਟੁੱਟੇ ਜਾਂ ਅਰਮਾਨ’ ਦੂਜੇ ਪਾਸੇ ਇਕ ਹੋਰ ਯੂਜ਼ਰ ਨੇ ਲਿਖਿਆ, ‘ਤੁਸੀਂ ਕਿੰਨੀਆਂ ਨਾਲ ਵਿਆਹ ਕਰੋਗੇ?’ ਹਾਲ ਹੀ ‘ਚ ਰਾਖੀ ਸਾਵੰਤ ਨੇ ਰਿਤੇਸ਼ ਤੋਂ ਵੱਖ ਹੋਣ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਇੰਸਟਾਗ੍ਰਾਮ ‘ਤੇ ਇਕ ਪੋਸਟ ਪਾ ਕੇ ਇਹ ਜਾਣਕਾਰੀ ਦਿੱਤੀ। ਰਾਖੀ ਨੇ ਕਿਹਾ, ‘ਸਾਰੇ ਪ੍ਰਸ਼ੰਸਕ ਅਤੇ ਜੋ ਮੈਨੂੰ ਪਸੰਦ ਕਰਦੇ ਹਨ, ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਮੈਂ ਅਤੇ ਰਿਤੇਸ਼ ਇਕ-ਦੂਜੇ ਤੋਂ ਵੱਖ ਹੋ ਗਏ ਹਾਂ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਰਾਜਸਥਾਨ ‘ਚ ਦਰਦਨਾਕ ਹਾਦਸਾ, ਸੜਕ ਨਿਰਮਾਣ ਦੌਰਾਨ 8 ਮਜ਼ਦੂਰਾਂ ਦੀ ਕਰੰਟ ਲੱਗਣ ਨਾਲ ਮੌਤ

ਰਾਜਸਥਾਨ ਦੇ ਝੁੰਝੁਨੂੰ ਜ਼ਿਲ੍ਹੇ ਦੇ ਉਦੈਪੁਰਵਾਟੀ ਖੇਤਰ ਦੇ ਛਪੋਲੀ ਪਿੰਡ ਵਿੱਚ ਸੜਕ ਨਿਰਮਾਣ ਦੇ...

ਕੈਨੇਡਾ ‘ਚ ਐਲੀਮੈਂਟਰੀ ਸਕੂਲਾਂ ‘ਚ ਦਸਤਾਰ ਸਮੇਤ ਸਾਰੇ ਧਾਰਮਿਕ ਪਹਿਰਾਵਿਆਂ ‘ਤੇ ਲੱਗੀ ਪਾਬੰਦੀ

ਕੈਨੇਡਾ ਦੇ ਕਿਊਬੈਕ 'ਚ ਨਵੀਂ ਬਣੀ ਸਰਕਾਰ ਐਲੀਮੈਂਟਰੀ ਸਕੂਲਾਂ ਵਿੱਚ ਪੱਗਾਂ ਅਤੇ ਨਕਾਬ ਸਮੇਤ...

ਸੜਕ ਨਿਰਮਾਣ ਦੌਰਾਨ 11,000 ਵੋਲਟ ਦੀ ਲਾਈਨ ਨਾਲ ਟਕਰਾਈ ਮਸ਼ੀਨ, 8 ਮਜ਼ਦੂਰਾਂ ਦੀ ਮੌਤ

ਰਾਜਸਥਾਨ ਦੇ ਝੁਨਝੁਨੂ ਜ਼ਿਲ੍ਹੇ ਦੇ ਛਾਪੋਲੀ ਵਿੱਚ ਸੜਕ ਨਿਰਮਾਣ ਦੌਰਾਨ ਇੱਕ ਵੱਡਾ ਹਾਦਸਾ ਵਾਪਰਿਆ।...

ਅਮਰੀਕਾ ਦੇ ਫਲੋਰੀਡਾ ‘ਚ ਪਲੇਨ ਹੋਇਆ ਕ੍ਰੈਸ਼, 9 ਲੋਕਾਂ ਦੀ ਮੌਤ, ਸੜਕ ‘ਤੇ ਡਿੱਗਦਿਆਂ ਹੀ ਅੱਗ ਦਾ ਗੋਲਾ ਬਣਿਆ ਜਹਾਜ਼

ਅਮਰੀਕਾ ਦੇ ਫਲੋਰਿਡਾ ਵਿਚ ਇਕ ਬਿਜ਼ਨੈੱਸ ਜੈੱਟ ਕ੍ਰੈਸ਼ ਹੋ ਗਿਆ। ਹਾਦਸੇ ਵਿਚ ਜਹਾਜ਼ ਵਿਚ...

ਪਤੀ ਨੇ ਪਤਨੀ ਨੂੰ ਉਤਾਰਿਆ ਮੌਤ ਦੇ ਘਾਟ, 4 ਦਿਨ ਪਹਿਲਾਂ ਹੀ ਆਸਟ੍ਰੇਲੀਆ ਤੋਂ ਪਰਤੀ ਸੀ ਵਾਪਸ

  ਲੁਧਿਆਣਾ ਦੇ ਪੱਖੋਵਾਲ ਰੋਡ ਸਥਿਤ ਵਿਕਾਸ ਨਗਰ ‘ਚ ਇੱਕ ਮਹਿਲਾ ਦਾ ਚਾਕੂ ਮਾਰ...

ਯੋ ਯੋ ਹਨੀ ਸਿੰਘ ਦੇ ਭਤੀਜੇ ਦੀ ਕਾਰ ਹਾਦਸੇ ਵਿੱਚ ਮੌਤ, ਰੈਪਰ ਨੇ ਜਤਾਇਆ ਦੁੱਖ

ਗਾਇਕ ਯੋ ਯੋ ਹਨੀ ਸਿੰਘ ਦੇ ਭਤੀਜੇ ਵਿਦਿਤ ਓਲਕ ਦੀ ਐਤਵਾਰ, 1 ਨਵੰਬਰ ਨੂੰ...

ਮਹੰਤ ਦੇ ਘਰ ਨਸ਼ੀਲਾ ਪਦਾਰਥ ਰੱਖ ਕੇ ਫਸਾਉਣ ਵਾਲਾ ਪੁਲਿਸ ਮੁਲਾਜ਼ਮ ਸਸਪੈਂਡ, ਕੈਮਰੇ ਨੇ ਖੋਲ੍ਹੀ ਪੋਲ

ਲੁਧਿਆਣਾ ਦੇ ਖੰਨਾ ‘ਚ ਸ਼ਿਵ ਸੈਨਾ ਆਗੂ ਮਹੰਤ ਕਸ਼ਮੀਰ ਗਿਰੀ ਨੂੰ ਨਸ਼ੇ ਦੇ ਝੂਠੇ...

ਪੰਜਾਬ ਦੀ ਸਿਆਸਤ ‘ਚ ਵੱਡਾ ਫੇਰਬਦਲ: ਜੌੜਾਮਾਜਰਾ, ਪਠਾਣਮਾਜਰਾ ਤੇ ਵਿਜੇ ਪ੍ਰਤਾਪ ਨੇ ਫੜਿਆ ਭਾਜਪਾ ਦਾ ਪੱਲਾ

ਪੰਜਾਬ ਦੀ ਸਿਆਸਤ ‘ਚ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੱਡਾ ਸਿਆਸੀ ਘਟਨਾਕ੍ਰਮ...

ਪਠਾਣਮਾਜਰਾ ਅਤੇ ਜੌੜਾਮਾਜਰਾ ਦੀ ਵਿਧਾਨ ਸਭਾ ਮੈਂਬਰਸ਼ਿਪ ਹੋਵੇਗੀ ਰੱਦ , ‘ਆਪ’ ਵਿਧਾਨਸਭਾ ਸਪੀਕਰ ਤੋਂ ਕਰੇਗੀ ਮੰਗ

ਹਰਮੀਤ ਸਿੰਘ ਪਠਾਣਮਾਜਰਾ ਅਤੇ ਚੇਤਨ ਸਿੰਘ ਜੌੜਾਮਾਜਰਾ ਦੀ ਵਿਧਾਨ ਸਭਾ ਮੈਂਬਰਸ਼ਿਪ ਰੱਦ ਕੀਤੀ ਜਾਵੇਗੀ।...