ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ਲਈ ਪੋਲਿੰਗ ਸ਼ਾਂਤੀਪੂਰਵਕ ਖਤਮ ਹੋ ਚੁੱਕੀ ਹੈ। ਸ਼ਾਮ 5 ਵਜੇ ਤੱਕ 63.44 ਫੀਸਦੀ ਵੋਟਿੰਗ ਦਰਜ ਕੀਤੀ ਗਈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ਼ਾਂਤੀਪੂਰਵਕ ਪੋਲਿੰਗ ਲਈ ਪੰਜਾਬ ਦੇ ਲੋਕਾਂ ਦਾ ਧੰਨਵਾਦ ਕੀਤਾ ਹੈ।
ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮੈਂ ਪੰਜਾਬ ਦੇ ਲੋਕਾਂ ਦਾ ਆਪਣੇ ਜਮਹੂਰੀ ਹੱਕ ਦੀ ਸ਼ਾਂਤੀਪੂਰਵਕ ਵਰਤੋਂ ਲਈ ਧੰਨਵਾਦ ਕਰਦਾ ਹਾਂ। ਹੁਣ ਤੱਕ ਦੇ ਉਪਲਬਧ ਰੁਝਾਨਾਂ ਨੇ ਲੋਕਤੰਤਰ ਵਿਚ ਮੇਰਾ ਵਿਸ਼ਵਾਸ ਹੋਰ ਡੂੰਘਾ ਕੀਤਾ ਹੈ। ਮੈਂ ਪੰਜਾਬ ਦੇ ਲੋਕਾਂ ਦਾ ਆਮ ਤੌਰ ‘ਤੇ ਅਤੇ ਅਕਾਲੀ-ਬਸਪਾ ਵਰਕਰਾਂ ਦਾ ਵਿਸ਼ੇਸ਼ ਤੌਰ ‘ਤੇ ਸ਼ਾਂਤੀ, ਫ਼ਿਰਕੂ ਸਦਭਾਵਨਾ ਅਤੇ ਸਮਾਵੇਸ਼ ਵਿਕਾਸ ਲਈ ਖੜ੍ਹੇ ਹੋਣ ਲਈ ਧੰਨਵਾਦੀ ਹਾਂ।
----------- Advertisement -----------
ਸ਼੍ਰੋ.ਅ.ਦ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੇ ਲੋਕਾਂ ਦਾ ਕੀਤਾ ਧੰਨਵਾਦ
Published on
----------- Advertisement -----------
----------- Advertisement -----------












