April 23, 2026, 5:55 am
----------- Advertisement -----------
HomeNewsLatest Newsਫਰਾਂਸ ਦੇ ਤਿੰਨ ਦਿਨਾਂ ਦੌਰੇ 'ਤੇ ਵਿਦੇਸ਼ ਮੰਤਰੀ ਐਸ ਜੈਸ਼ੰਕਰ, ਯੂਕਰੇਨ-ਰੂਸ ਵਿਚਾਲੇ...

ਫਰਾਂਸ ਦੇ ਤਿੰਨ ਦਿਨਾਂ ਦੌਰੇ ‘ਤੇ ਵਿਦੇਸ਼ ਮੰਤਰੀ ਐਸ ਜੈਸ਼ੰਕਰ, ਯੂਕਰੇਨ-ਰੂਸ ਵਿਚਾਲੇ ਚਲ ਰਹੇ ਤਣਾਅ ‘ਤੇ ਕੀਤੀ ਚਰਚਾ

Published on

----------- Advertisement -----------

ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਫਰਾਂਸ ਦੇ ਤਿੰਨ ਦਿਨਾਂ ਦੇ ਦੌਰੇ ‘ਤੇ ਹਨ। ਇਸ ਦੌਰਾਨ ਵਿਦੇਸ਼ ਮੰਤਰੀ ਜੈਸ਼ੰਕਰ ਨੇ ਪਹਿਲੇ ਦਿਨ ਸੋਮਵਾਰ ਨੂੰ ਫਰਾਂਸੀਸੀ ਵਿਦੇਸ਼ ਮੰਤਰੀ ਜਆਂ ਯਵੇਸ ਲੇ ਡਰੀਅਨ ਨਾਲ ਮੁਲਾਕਾਤ ਕੀਤੀ। ਸੂਤਰਾਂ ਮੁਤਾਬਿਕ ਵਿਦੇਸ਼ ਮੰਤਰੀ ਆਪਣੇ ਤਿੰਨ ਦਿਨਾਂ ਦੌਰੇ ਦੌਰਾਨ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨਾਲ ਵੀ ਮੁਲਾਕਾਤ ਕਰ ਸਕਦੇ ਹਨ।
ਸੋਮਵਾਰ ਨੂੰ ਦੋਹਾਂ ਨੇਤਾਵਾਂ ਵਿਚਾਲੇ ਯੂਕਰੇਨ-ਰੂਸ ਵਿਚਾਲੇ ਚਲ ਰਹੇ ਤਣਾਅ ‘ਤੇ ਚਰਚਾ ਹੋਈ। ਦੋਵਾਂ ਆਗੂਆਂ ਨੇ ਆਪੋ-ਆਪਣੇ ਵਿਚਾਰ ਸਾਂਝੇ ਕੀਤੇ। ਇਸ ਤੋਂ ਪਹਿਲਾਂ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਦੋਵਾਂ ਦੇਸ਼ਾਂ ਨੂੰ ਕੂਟਨੀਤਕ ਤਰੀਕੇ ਨਾਲ ਵਿਵਾਦ ਹੱਲ ਕਰਨ ਦੀ ਪੇਸ਼ਕਸ਼ ਕੀਤੀ ਸੀ।
ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਟਵਿੱਟਰ ‘ਤੇ ਇਸ ਮੁਲਾਕਾਤ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਦੋਨਾਂ ਦੇਸ਼ ਦੇ ਰਿਸ਼ਤਿਆਂ, ਗਲੋਬਲ ਸਾਂਝੇਦਾਰੀ ਅਤੇ ਇੰਡੋ-ਪੈਸੀਫਿਕ ਖੇਤਰ ‘ਤੇ ਵਿਚਾਰਾਂ ਦਾ ਅਦਾਨ-ਪ੍ਰਦਾਨ ਹੋਇਆ। ਦਰਅਸਲ, ਫਰਾਂਸ ਅਤੇ ਭਾਰਤ ਪ੍ਰਮੁੱਖ ਰਣਨੀਤਕ ਭਾਈਵਾਲ ਹਨ। ਫਰਾਂਸ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦਾ ਇਕਲੌਤਾ ਸਥਾਈ ਮੈਂਬਰ ਵੀ ਹੈ। ਇਸ ਤਰ੍ਹਾਂ ਐੱਸ. ਜੈਸ਼ੰਕਰ ਦਾ ਇਹ ਵਿਦੇਸ਼ ਦੌਰਾ ਬਹੁਤ ਮਹੱਤਵਪੂਰਨ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਦਿੱਲੀ ‘ਚ ਦਿਲ ਦਹਿਲਾ ਦੇਣ ਵਾਲਾ ਕਤਲਕਾਂਡ: IRS ਅਧਿਕਾਰੀ ਦੀ ਧੀ ਨਾਲ ਦਰਿੰਦਗੀ ਮਗਰੋਂ ਹੱਤਿਆ, ਸੁਰੱਖਿਆ ‘ਤੇ ਸਵਾਲ

*ਨਵੀਂ ਦਿੱਲੀ, 22 ਅਪ੍ਰੈਲ* — ਦੇਸ਼ ਦੀ ਰਾਜਧਾਨੀ Delhi ਦੇ ਪੌਸ਼ ਕੈਲਾਸ਼ ਹਿਲਜ਼ ਇਲਾਕੇ...

ਜਵਾਬ ਨਹੀਂ ਦਿੱਤਾ ਤਾਂ ਇਲਜ਼ਾਮਾਂ ਨੂੰ ਸਹੀ ਮੰਨ ਲਿਆ ਜਾਵੇਗਾ, ਰਾਜੋਆਣਾ ਦੀ ਪਟੀਸ਼ਨ ‘ਤੇ SC ਨੇ ਕੇਂਦਰ ਤੋਂ ਮੰਗਿਆ ਜਵਾਬ

ਸੁਪਰੀਮ ਕੋਰਟ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੇ ਦੋਸ਼ੀ...

ਗੈਂਗਸਟਰਾਂ ਤੇ ਵਾਰ’ ਦੀ ਸ਼ੁਰੂਆਤ ਤੋਂ ਬਾਅਦ ਪੰਜਾਬ ਵਿੱਚ ਗੈਂਗਸਟਰਾਂ ਸਬੰਧੀ ਹੱਤਿਆਵਾਂ ਵਿੱਚ ਆਈ ਭਾਰੀ ਕਮੀ, ਗੋਲੀਬਾਰੀ ਦੀਆਂ ਵਾਰਦਾਤਾਂ 69 ਫੀਸਦੀ ਘਟੀਆਂ

ਚੰਡੀਗੜ੍ਹ, 21 ਅਪ੍ਰੈਲ:ਪੰਜਾਬ ਪੁਲਿਸ ਵੱਲੋਂ ਚਲਾਏ ਜਾ ਰਹੇ ਆਪ੍ਰੇਸ਼ਨ ‘ਗੈਂਗਸਟਰਾਂ ਤੇ ਵਾਰ’ ਦੀ ਸਫ਼ਲਤਾ...

578 ਦਿਨਾਂ ਤੋਂ ਟਾਵਰ ‘ਤੇ ਡਟੇ ਭਾਈ ਗੁਰਜੀਤ ਸਿੰਘ ਫ਼ੌਜੀ ਨੂੰ ਲੈ ਕੇ ਨਵਾਂ ਮੋੜ,ਹੇਠਾਂ ਲਿਆਉਣ ਲਈ ਫ਼ੌਜ ਦੀ ਮਦਦ ਮੰਗੀ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਖ਼ਿਲਾਫ਼ ਸਖ਼ਤ ਕਾਨੂੰਨ ਦੀ ਮੰਗ ਨੂੰ ਲੈ...

ਪਾਕਿਸਤਾਨ ਨਿਕਾਹ ਕਰਾਉਣ ਵਾਲੀ ਸਰਬਜੀਤ ਦਾ ਨਵਾਂ ਵੀਡੀਓ, ਹੁਣ ਸਿੱਖ ਸੰਗਤਾਂ ਦਾ ਕੀਤਾ ਸਵਾਗਤ

ਪਾਕਿਸਤਾਨ ਜਾ ਕੇ ਮੁਸਲਿਮ ਬੰਦੇ ਨਾਲ ਨਿਕਾਹ ਕਰਾਉਣ ਵਾਲੀ ਪੰਜਾਬੀ ਮਹਿਲਾ ਸਰਬਜੀਤ ਕੌਰ ਹੁਣ...

ਮੁੱਖ ਮੰਤਰੀ ਵੱਲੋਂ ਨਿਵੇਸ਼ ਨੂੰ ਉਤਸ਼ਾਹਤ ਕਰਨ ਅਤੇ ਕੌਮਾਂਤਰੀ ਸਹਿਯੋਗ ਲਈ ਆਲਮੀ ਪੱਧਰ ਉੱਤੇ ਹੰਭਲੇ ਜਾਰੀ

*ਚੰਡੀਗੜ੍ਹ, 21 ਅਪ੍ਰੈਲ 2026*:ਨਿਵੇਸ਼ ਨੂੰ ਉਤਸ਼ਾਹਿਤ ਕਰਨ ਅਤੇ ਅੰਤਰਰਾਸ਼ਟਰੀ ਭਾਈਵਾਲੀ ਨੂੰ ਹੋਰ ਹੁਲਾਰਾ ਦੇਣ...

ਬੇਅਦਬੀ ਵਿਰੋਧੀ ਕਾਨੂੰਨ ‘ਤੇ ਸੁਖਬੀਰ ਬਾਦਲ ਦੀ ਚੁੱਪ ਬੁਨਿਆਦੀ ਸਵਾਲ ਖੜ੍ਹੇ ਕਰਦੀ ਹੈ: ਬਲਤੇਜ ਪੰਨੂ

*ਚੰਡੀਗੜ੍ਹ, 20 ਅਪ੍ਰੈਲ 2026*ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ...