ਬਿੱਗ ਬੌਸ ਓਟੀਟੀ ਫੇਮ ਅਦਾਕਾਰਾ ਉਰਫੀ ਜਾਵੇਦ ਨੇ ਓਬੇਦ ਅਫਰੀਦੀ ਨਾਮਕ ਕਾਸਟਿੰਗ ਡਾਇਰੈਕਟਰ ‘ਤੇ ਕੰਮ ਤੋਂ ਬਾਅਦ ਪੇਮੈਂਟ ਨਾ ਦੇਣ ਦਾ ਦੋਸ਼ ਲਗਾਇਆ ਹੈ। ਉਰਫੀ ਜਾਵੇਦ ਨੇ ਆਪਣੀਆਂ ਇੰਸਟਾ ਸਟੋਰੀਜ਼ ‘ਤੇ ਕਈ ਐਬਸਟਰੈਕਟ ਚੈਟਾਂ ਦੇ ਸਕਰੀਨਸ਼ਾਟ ਸਾਂਝੇ ਕਰਕੇ ਆਪਣੀ ਗੱਲ ਨੂੰ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਕਿਵੇਂ ਉਹ ਇਕੱਲੀ ਨਹੀਂ ਹੈ ਜਿਸ ਨੂੰ ਇਸ ਵਿਅਕਤੀ ਨੇ ਧੋਖਾ ਦਿੱਤਾ ਹੈ। ਉਰਫੀ ਜਾਵੇਦ ਨੇ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀ ਚੈਟ ‘ਚ ਦੱਸਿਆ ਹੈ ਕਿ ਕਿਸ ਤਰ੍ਹਾਂ ਇਸ ਵਿਅਕਤੀ ਨੇ ਉਹਨਾਂ ਤੋਂ ਕੰਮ ਕਰਵਾ ਕੇ ਪੇਮੈਂਟ ਨਹੀਂ ਦਿੱਤੀ।

ਉਰਫੀ ਜਾਵੇਦ ਨੇ ਕਾਸਟਿੰਗ ਡਾਇਰੈਕਟਰ ਨੂੰ ਧਮਕੀ ਦਿੱਤੀ ਕਿ ਉਹ ਉਸ ਦੀ ਇਸ ਹਰਕਤ ਬਾਰੇ ਸਾਰਿਆਂ ਨੂੰ ਖੁੱਲ੍ਹ ਕੇ ਦੱਸੇਗੀ ਤਾਂ ਉਸ ਵਿਅਕਤੀ ਨੇ ਕਿਹਾ ਕਿ ਉਸ ਨੂੰ ਇਸ ਦੀ ਕੋਈ ਪਰਵਾਹ ਨਹੀਂ ਹੈ। ਵਿਅਕਤੀ ਨੇ ਉਰਫੀ ਦੇ ਕੱਪੜਿਆਂ ਦਾ ਮਜ਼ਾਕ ਉਡਾਇਆ ਅਤੇ ਬਾਅਦ ਵਿਚ ਉਸ ਨੂੰ ਬਲਾਕ ਕਰ ਦਿੱਤਾ। ਇਸ ਤੋਂ ਬਾਅਦ ਉਰਫੀ ਜਾਵੇਦ ਨੇ ਇੰਸਟਾਗ੍ਰਾਮ ‘ਤੇ ਕੁਝ ਹੋਰ ਲੜਕੀਆਂ ਨਾਲ ਹੋਈ ਗੱਲਬਾਤ ਦੇ ਸਕਰੀਨ ਸ਼ਾਟ ਸ਼ੇਅਰ ਕੀਤੇ, ਜਿਨ੍ਹਾਂ ਨੇ ਉਨ੍ਹਾਂ ਨੂੰ ਮੈਸੇਜ ਕਰ ਕੇ ਕਿਹਾ ਕਿ ਇਸ ਵਿਅਕਤੀ ਵੱਲੋਂ ਅਜਿਹੀ ਧੋਖਾਧੜੀ ਕੀਤੀ ਗਈ ਹੈ।
ਉਰਫੀ ਜਾਵੇਦ ਨੇ ਸਵਾਲ ਉਠਾਇਆ ਹੈ ਕਿ ਪੰਜਾਬ ਇੰਡਸਟਰੀ ਅਜਿਹੇ ਘਟੀਆ ਲੋਕਾਂ ਨੂੰ ਕੰਮ ‘ਤੇ ਕਿਉਂ ਰੱਖ ਰਹੀ ਹੈ? ਉਰਫੀ ਜਾਵੇਦ ਨੇ ਕਿਹਾ ਹੈ ਕਿ ਇਸ ਵਿਅਕਤੀ ਨੂੰ ਜੇਲ੍ਹ ਵਿੱਚ ਹੋਣਾ ਚਾਹੀਦਾ ਹੈ। ਉਰਫੀ ਜਾਵੇਦ ਦੁਆਰਾ ਕਈ ਸਕਰੀਨਸ਼ਾਟ ਲਗਾਏ ਜਾਣ ਤੋਂ ਬਾਅਦ, ਇਸ ਵਿਅਕਤੀ ਨੇ ਵੀ ਉਰਫੀ ਵਾਂਗ ਹੀ ਜਵਾਬ ਦਿੱਤਾ ਅਤੇ ਆਪਣੀ ਇੰਸਟਾ ਸਟੋਰੀ ‘ਤੇ ਲਿਖਿਆ, ‘ਲੋਕਾਂ ਕੋਲ ਜਲਨ ਤੋਂ ਇਲਾਵਾ ਕੋਈ ਕੰਮ ਨਹੀਂ ਹੈ।












