ਰੂਸ ਅਤੇ ਯੂਕਰੇਨ ਵਿਚਾਲੇ ਜੰਗ ਦੇ ਮਾਹੌਲ ਵਿਚ ਬਹੁਤ ਸਾਰੇ ਵਿਦਿਆਰਥੀ ਯੂਕਰੇਨ ‘ਚ ਆਪਣੇ-ਆਪਣੇ ਹੋਸਟਲਾਂ ਅਤੇ ਘਰਾਂ ਵਿੱਚ ਲੁਕੇ ਹੋਏ ਹਨ। ਵੱਖ-ਵੱਖ ਸ਼ਹਿਰਾਂ ਦੀਆਂ ਯੂਨੀਵਰਸਿਟੀਆਂ ਵਿੱਚ ਪੜ੍ਹ ਰਹੇ ਹਜ਼ਾਰਾਂ ਭਾਰਤੀ ਵਿਦਿਆਰਥੀ ਥਾਂ-ਥਾਂ ਫਸੇ ਹੋਏ ਹਨ। ਇਸ ਦਹਿਸ਼ਤ ਭਰੇ ਮਾਹੌਲ ਦਾ ਅਸਰ ਉਥੋਂ ਦੀ ਆਵਾਜਾਈ ‘ਤੇ ਵੀ ਵੇਖਣ ਨੂੰ ਮਿਲ ਰਿਹਾ ਹੈ। ਟ੍ਰੇਨਾਂ ਅਤੇ ਜਹਾਜ਼ਾਂ ‘ਤੇ ਪਾਬੰਦੀਆਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ ।
ਸੂਤਰਾਂ ਮੁਤਾਬਿਕ ਟ੍ਰੇਨਾਂ ਨੂੰ ਕੀਵ ਸਟੇਸ਼ਨ ਤੋਂ 15 ਕਿਲੋਮੀਟਰ ਪਹਿਲਾਂ ਰੋਕ ਲਿਆ ਗਿਆ ਜਿਸ ਨਾਲ ਕਈ ਵਿਦਿਆਰਥੀ ਇਨ੍ਹਾਂ ਵਿੱਚ ਹੀ ਫਸ ਗਏ ਹਨ। ਇਸ ਤੋਂ ਇਲਾਵਾ ਰੂਸ ਦੇ ਯੂਕਰੇਨ ‘ਤੇ ਹਮਲਾ ਕਰਨ ਦੇ ਐਲਾਨ ਤੋਂ ਬਾਅਦ ਯੂਕਰੇਨ ਨੇ ਦੇਸ਼ ਦੇ ਅੰਦਰ ਸਿਵਲ ਜਹਾਜ਼ਾਂ ਦੀਆਂ ਉਡਾਣਾਂ ‘ਤੇ ਪਾਬੰਦੀ ਲਗਾ ਦਿੱਤੀ ਹੈ। ਜ਼ਿਕਰਯੋਗ ਹੈ ਕਿ ਹਮਲੇ ਤੋਂ ਬਾਅਦ ਯੂਕਰੇਨ ਦੀ ਏਅਰ ਸਪੇਸ ਬੰਦ ਕਰ ਦਿੱਤੀ ਗਈ ਹੈ ਏਅਰ ਇੰਡੀਆ ਦੀ ਉਡਾਣ ਜੋ ਯੂਕਰੇਨ ਫਸੇ ਭਾਰਤੀਆਂ ਨੂੰ ਲਿਆਉਣ ਲਈ ਯੂਕਰੇਨ ਜਾ ਰਹੀ ਸੀ, ਉਸਨੂੰ ਵੀ ਵਾਪਸ ਦਿੱਲੀ ਭੇਜ ਦਿੱਤਾ ਗਿਆ ਹੈ।
ਦਸ ਦਈਏ ਕਿ ਕਈ ਭਾਰਤੀ ਵਿਦਿਆਰਥੀ ਭਾਰਤ ਪਰਤਣ ਲਈ ਕੀਵ ਹਵਾਈ ਅੱਡੇ ‘ਤੇ ਪਹੁੰਚ ਗਏ ਸਨ। ਇਨ੍ਹਾਂ ‘ਚੋਂ ਕੁਝ ਉੱਥੇ ਹੀ ਫਸ ਗਏ ਅਤੇ ਕੁਝ ਨੂੰ ਹਵਾਈ ਅੱਡੇ ਤੋਂ ਵਾਪਸ ਭੇਜ ਦਿੱਤਾ ਗਿਆ ਹੈ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਭਾਰਤੀ ਦੂਤਾਵਾਸ ਵਿੱਚ ਕਾਲ ਨਹੀਂ ਆ ਰਹੀ, ਜਿਸ ਕਾਰਨ ਉਨ੍ਹਾਂ ਨੂੰ ਮਦਦ ਨਹੀਂ ਮਿਲ ਰਹੀ। ਕਈ ਥਾਵਾਂ ‘ਤੇ ਹਮਲਿਆਂ ਦੇ ਡਰੋਂ ਵੱਖ-ਵੱਖ ਫਲੈਟਾਂ ‘ਚ ਰਹਿਣ ਵਾਲੇ ਵਿਦਿਆਰਥੀ ਇਕਜੁੱਟ ਹੋ ਰਹੇ ਹਨ ਅਤੇ ਹੁਣ ਉਹ ਇਕੱਠੇ ਰਹਿਣਗੇ।ਰੂਸਰਸ ਅਤੇ ਯੂਕਰੇਨ ਵਿਚਾਲੇ ਜੰਗ ਦੇ ਮਾਹੌਲ ਵਿਚ ਬਹੁਤ ਸਾਰੇ ਵਿਦਿਆਰਥੀ ਯੂਕਰੇਨ ‘ਚ ਆਪਣੇ-ਆਪਣੇ ਹੋਸਟਲਾਂ ਅਤੇ ਘਰਾਂ ਵਿੱਚ ਲੁਕੇ ਹੋਏ ਹਨ। ਵੱਖ-ਵੱਖ ਸ਼ਹਿਰਾਂ ਦੀਆਂ ਯੂਨੀਵਰਸਿਟੀਆਂ ਵਿੱਚ ਪੜ੍ਹ ਰਹੇ ਹਜ਼ਾਰਾਂ ਭਾਰਤੀ ਵਿਦਿਆਰਥੀ ਥਾਂ-ਥਾਂ ਫਸੇ ਹੋਏ ਹਨ। ਇਸ ਦਹਿਸ਼ਤ ਭਰੇ ਮਾਹੌਲ ਦਾ ਅਸਰ ਉਥੋਂ ਦੀ ਆਵਾਜਾਈ ‘ਤੇ ਵੀ ਵੇਖਣ ਨੂੰ ਮਿਲ ਰਿਹਾ ਹੈ। ਟ੍ਰੇਨਾਂ ਅਤੇ ਜਹਾਜ਼ਾਂ ‘ਤੇ ਪਾਬੰਦੀਆਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ ।
ਸੂਤਰਾਂ ਮੁਤਾਬਿਕ ਟ੍ਰੇਨਾਂ ਨੂੰ ਕੀਵ ਸਟੇਸ਼ਨ ਤੋਂ 15 ਕਿਲੋਮੀਟਰ ਪਹਿਲਾਂ ਰੋਕ ਲਿਆ ਗਿਆ ਜਿਸ ਨਾਲ ਕਈ ਵਿਦਿਆਰਥੀ ਇਨ੍ਹਾਂ ਵਿੱਚ ਹੀ ਫਸ ਗਏ ਹਨ। ਇਸ ਤੋਂ ਇਲਾਵਾ ਰੂਸ ਦੇ ਯੂਕਰੇਨ ‘ਤੇ ਹਮਲਾ ਕਰਨ ਦੇ ਐਲਾਨ ਤੋਂ ਬਾਅਦ ਯੂਕਰੇਨ ਨੇ ਦੇਸ਼ ਦੇ ਅੰਦਰ ਸਿਵਲ ਜਹਾਜ਼ਾਂ ਦੀਆਂ ਉਡਾਣਾਂ ‘ਤੇ ਪਾਬੰਦੀ ਲਗਾ ਦਿੱਤੀ ਹੈ। ਜ਼ਿਕਰਯੋਗ ਹੈ ਕਿ ਹਮਲੇ ਤੋਂ ਬਾਅਦ ਯੂਕਰੇਨ ਦੀ ਏਅਰ ਸਪੇਸ ਬੰਦ ਕਰ ਦਿੱਤੀ ਗਈ ਹੈ ਏਅਰ ਇੰਡੀਆ ਦੀ ਉਡਾਣ ਜੋ ਯੂਕਰੇਨ ਫਸੇ ਭਾਰਤੀਆਂ ਨੂੰ ਲਿਆਉਣ ਲਈ ਯੂਕਰੇਨ ਜਾ ਰਹੀ ਸੀ, ਉਸਨੂੰ ਵੀ ਵਾਪਸ ਦਿੱਲੀ ਭੇਜ ਦਿੱਤਾ ਗਿਆ ਹੈ।
ਦਸ ਦਈਏ ਕਿ ਕਈ ਭਾਰਤੀ ਵਿਦਿਆਰਥੀ ਭਾਰਤ ਪਰਤਣ ਲਈ ਕੀਵ ਹਵਾਈ ਅੱਡੇ ‘ਤੇ ਪਹੁੰਚ ਗਏ ਸਨ। ਇਨ੍ਹਾਂ ‘ਚੋਂ ਕੁਝ ਉੱਥੇ ਹੀ ਫਸ ਗਏ ਅਤੇ ਕੁਝ ਨੂੰ ਹਵਾਈ ਅੱਡੇ ਤੋਂ ਵਾਪਸ ਭੇਜ ਦਿੱਤਾ ਗਿਆ ਹੈ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਭਾਰਤੀ ਦੂਤਾਵਾਸ ਵਿੱਚ ਕਾਲ ਨਹੀਂ ਆ ਰਹੀ, ਜਿਸ ਕਾਰਨ ਉਨ੍ਹਾਂ ਨੂੰ ਮਦਦ ਨਹੀਂ ਮਿਲ ਰਹੀ। ਕਈ ਥਾਵਾਂ ‘ਤੇ ਹਮਲਿਆਂ ਦੇ ਡਰੋਂ ਵੱਖ-ਵੱਖ ਫਲੈਟਾਂ ‘ਚ ਰਹਿਣ ਵਾਲੇ ਵਿਦਿਆਰਥੀ ਇਕਜੁੱਟ ਹੋ ਰਹੇ ਹਨ ਅਤੇ ਹੁਣ ਉਹ ਇਕੱਠੇ ਰਹਿਣਗੇ।
----------- Advertisement -----------
ਯੂਕਰੇਨ ‘ਚ ਫਸੇ ਵਿਦਿਆਰਥੀ, ਟ੍ਰੇਨਾਂ ਅਤੇ ਜਹਾਜ਼ਾਂ ‘ਤੇ ਪਾਬੰਦੀਆਂ ਲੱਗਣੀਆਂ ਸ਼ੁਰੂ
Published on
----------- Advertisement -----------
----------- Advertisement -----------