ਯੂਕਰੇਨ ਵਿਚ ਭਾਰਤੀ ਦੂਤਾਵਾਸ ਨੇ ਇੱਕ ਹੋਰ ਐਡਵਾਈਜ਼ਰੀ ਜਾਰੀ ਕੀਤੀ ਹੈ।ਇਸ ਐਡਵਾਈਜ਼ਰੀ ਵਿਚ ਭਾਰਤੀ ਨਾਗਰਿਕਾਂ ਨੂੰ ਸਲਾਹ ਦਿੱਤੀ ਹੈ ਕਿ ਜੇਕਰ ਕੋਈ ਭਾਰਤੀ ਨਾਗਰਿਕ ਨੂੰ ਹਵਾਈ ਸਾਇਰਨ ਜਾਂ ਬੰਬ ਦੀ ਚੇਤਾਵਨੀ ਮਿਲਦੀ ਹੈ ਤਾਂ ਉਹ ਬੰਬ ਬਚਾਓ ਘਰਾਂ ਵਿਚ ਜਾਣ।

ਦਸ ਦਈਏ ਕਿ ਰੂਸ ਨੇ ਅੱਜ ਯੂਕਰੇਨ ਉਤੇ ਹਮਲਾ ਕਰ ਦਿੱਤਾ ਹੈ ਇਹ ਹਮਲਾ ਦੱਖਣ, ਪੂਰਬ ਅਤੇ ਉੱਤਰ ਤੋਂ ਜ਼ਮੀਨੀ ਅਤੇ ਹਵਾਈ ਦੁਆਰਾ ਕੀਤਾ ਹੈ। ਇਸ ਹਮਲੇ ਵਿੱਚ ਯੂਕਰੇਨ ਨੂੰ ਜ਼ਬਰਦਸਤ ਨੁਕਸਾਨ ਹੋਇਆ ਹੈ। ਰਿਪੋਰਟਾਂ ਮੁਤਾਬਕ ਹੁਣ ਤੱਕ 40 ਸੈਨਿਕ ਅਤੇ 10 ਨਾਗਰਿਕਾਂ ਦੀ ਮੌਤ ਹੋ ਚੁੱਕੀ ਹੈ।












