November 5, 2026, 8:24 am
----------- Advertisement -----------
HomeNewsEntertainmentਗੁਰੂ ਰੰਧਾਵਾ ਦੇ ਨਾਲ ਨਵੇਂ ਗੀਤ ‘ਚ ਨਜ਼ਰ ਆਵੇਗੀ ਨੀਰੂ ਬਾਜਵਾ, ਤਸਵੀਰ...

ਗੁਰੂ ਰੰਧਾਵਾ ਦੇ ਨਾਲ ਨਵੇਂ ਗੀਤ ‘ਚ ਨਜ਼ਰ ਆਵੇਗੀ ਨੀਰੂ ਬਾਜਵਾ, ਤਸਵੀਰ ਸਾਂਝੀ ਕਰ ਦਿੱਤੀ ਜਾਣਕਾਰੀ

Published on

----------- Advertisement -----------

ਪੰਜਾਬੀ ਫ਼ਿਲਮੀ ਜਗਤ ਦੀ ਸੁਪਰਹਿੱਟ ਅਦਾਕਾਰਾ ਨੀਰੂ ਬਾਜਵਾ Neeru Bajwa ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਹੀ ਆਪਣੇ ਪ੍ਰਸ਼ੰਸਕਾਂ ਦੇ ਨਾਲ ਕੁਝ ਨਾ ਕੁਝ ਸ਼ੇਅਰ ਕਰਦੀ ਰਹਿੰਦੀ ਹੈ। ਹੁਣ ਉਹ ਆਪਣੇ ਆਉਣ ਵਾਲੇ ਗੀਤ ਵਿੱਚ ਗੁਰੂ ਰੰਧਾਵਾ ਨਾਲ ਸਹਿਯੋਗ ਲਈ ਤਿਆਰ ਹੈ। ਨੀਰੂ ਬਾਜਵਾ ਅਤੇ ਗੁਰੂ ਰੰਧਾਵਾ ਦੋਵਾਂ ਨੇ ਹਾਲ ਹੀ ਵਿੱਚ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇਸ ਖਬਰ ਦਾ ਐਲਾਨ ਕੀਤਾ ਹੈ।

ਨੀਰੂ ਬਾਜਵਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਗੁਰੂ ਰੰਧਾਵਾ ਨਾਲ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ਨੂੰ ਸਾਂਝੇ ਕਰਦੇ ਹੋਏ ਉਨ੍ਹਾਂ ਲਿਖਿਆ “ਸਰਪ੍ਰਾਈਜ਼!! ਆਪਣੇ ਨੱਚਦੇ ਪੈਰਾਂ ਨਾਲ ਤਿਆਰ ਰਹੋ! ਇਸ ਪ੍ਰੋਜੈਕਟ ਦਾ ਹਿੱਸਾ ਬਣ ਕੇ ਬਹੁਤ ਖੁਸ਼ ਸੀ” ਐੱਸ ਦੇ ਨਾਲ ਹੀ ਉਨਾਂ ਨੇ ਗੁਰੂ ਰੰਧਾਵਾ ‘ਤੇ ਟੀ-ਸੀਰੀਜ਼ ਨੂੰ ਟੈਗ ਕੀਤਾ ਹੈ। ਨੀਰੂ ਬਾਜਵਾ ਨੇ ਦੱਸਿਆ ਕਿ ਉਹ ਇਸ ਪ੍ਰੋਜੈਕਟ ਨੂੰ ਲੈਕੇ ਬਹੁਤ ਹੀ ਖੁਸ਼ ਸੀ ਅਤੇ ਜਦੋਂ ਉਸਨੇ ਪਹਿਲੀ ਵਾਰ ਗੀਤ ਸੁਣਿਆ ਸੀ, ਤਾਂ ਉਸਨੂੰ ਪਤਾ ਸੀ ਕਿ ਇਹ ਬਹੁਤ ਹੀ ਵਿਲੱਖਣ ਹੈ ਅਤੇ ਜਦੋਂ ਇਹ ਰਿਲੀਜ਼ ਹੋਵੇਗਾ, ਤਾਂ ਹਰ ਕੋਈ ਇਸ ਦੇ ਪਿਆਰ ਵਿੱਚ ਪੈ ਜਾਵੇਗਾ।

ਦੂਜੇ ਪਾਸੇ ਗੁਰੂ ਰੰਧਾਵਾ ਨੇ ਵੀ ਇਸੇ ਤਰ੍ਹਾਂ ਦੀ ਇੱਕ ਫੋਟੋ ਸ਼ੇਅਰ ਕੀਤੀ ਹੈ ਅਤੇ ਗੀਤ ਨੂੰ ਲੈ ਕੇ ਆਪਣਾ ਉਤਸ਼ਾਹ ਜ਼ਾਹਰ ਕੀਤਾ ਹੈ। ਗੀਤ ਨੂੰ ਟੀ-ਸੀਰੀਜ਼ ਲੇਬਲ ਹੇਠ ਪ੍ਰਕਾਸ਼ਿਤ ਕੀਤਾ ਜਾਵੇਗਾ, ਅਤੇ ਵੀਡੀਓ ਨੂੰ ਰੂਪਨ ਬਲ ਦੁਆਰਾ ਨਿਰਦੇਸ਼ਿਤ ਕੀਤਾ ਜਾਵੇਗਾ। ਗੀਤ ਦਾ ਟਾਈਟਲ ਅਜੇ ਸਾਹਮਣੇ ਨਹੀਂ ਆਇਆ ਹੈ, ਪਰ ਹਰ ਕੋਈ ਨੀਰੂ ਬਾਜਵਾ ਅਤੇ ਗੁਰੂ ਰੰਧਾਵਾ ਵਿਚਕਾਰ ਇਸ ਸ਼ਾਨਦਾਰ ਸਹਿਯੋਗ ਦੀ ਉਡੀਕ ਕਰ ਰਿਹਾ ਹੈ, ਕਿਉਂਕਿ ਇਹ ਪਹਿਲੀ ਵਾਰ ਹੋਵੇਗਾ ਜਦੋਂ ਇਹ ਦੋਵੇਂ ਸ਼ਾਨਦਾਰ ਕਲਾਕਾਰ ਕਿਸੇ ਪ੍ਰੋਜੈਕਟ ‘ਤੇ ਮਿਲ ਕੇ ਕੰਮ ਕਰਨਗੇ। ਜੇ ਗੱਲ ਕਰੀਏ ਨੀਰੂ ਬਾਜਵਾ ਦੇ ਵਰਕ ਫਰੰਟ ਦੀ ਤਾਂ ਉਹ ਬਹੁਤ ਜਲਦ ਸਤਿੰਦਰ ਸਰਤਾਜ ਦੇ ਨਾਲ ਕਲੀ ਜੋਟਾ ਫ਼ਿਲਮ ਚ ਨਜ਼ਰ ਆਵੇਗੀ। ਇਹ ਪਹਿਲਾ ਮੌਕਾ ਹੈ ਜਦੋਂ ਦੋਵੇਂ ਕਲਾਕਾਰ ਇਕੱਠੇ ਸਿਲਵਰ ਸਕਰੀਨ ਸ਼ੇਅਰ ਕਰਦੇ ਹੋਏ ਨਜ਼ਰ ਆਉਣਗੇ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਪ੍ਰੇਮ ਸਿੰਘ ਚੰਦੂਮਾਜਰਾ ਨੇ ਛੱਡੀ ‘ਪੁਨਰ ਸੁਰਜੀਤ, ਕਿਹਾ- ਗਿਆਨੀ ਹਰਪ੍ਰੀਤ ਨਾਲ ਵਿਚਾਰਧਾਰਕ ਮੇਲ ਨਹੀਂ ਖਾਂਦੀ

ਪੰਜਾਬ ਦੀ ਸਿਆਸਤ ਵਿੱਚ ਵੱਡੀ ਹਲਚਲ ਪੈਦਾ ਕਰਦਿਆਂ ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਸੰਸਦ...

ਪੰਜਾਬ ਤੋਂ ਬਿਹਾਰ ਪਹੁੰਚੀ 1 ਕਰੋੜ ਰੁਪਏ ਦੀ ਵਿਦੇਸ਼ੀ ਸ਼ਰਾਬ ! ਆਬਕਾਰੀ ਵਿਭਾਗ ਨੇ ਕੀਤੀ ਜ਼ਬਤ, ਜਾਣੋ ਪੂਰਾ ਮਾਮਲਾ

ਬਿਹਾਰ ਵਿੱਚ ਸ਼ਰਾਬ 'ਤੇ ਪਾਬੰਦੀ ਹੋਣ ਦੇ ਬਾਵਜੂਦ, ਤਸਕਰੀ ਦਾ ਮੁੱਦਾ ਬੇਰੋਕ ਜਾਰੀ ਹੈ।...

ਪੰਜਾਬ ਸਰਕਾਰ ਨੇ 3 ਫੀਸਦੀ ਡੀਏ ਵਧਾਇਆ, ਬਕਾਏ ਦੇ ਮਾਮਲੇ ’ਚ ਸੁਪਰੀਮ ਕੋਰਟ ਦਾ ਮੁੜ ਕੀਤਾ ਰੁਖ਼

ਪੰਜਾਬ ਸਰਕਾਰ ਨੇ ਸੂਬੇ ਦੇ ਸਰਕਾਰੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਦਿਵਾਲੀ ਦਾ ਤੋਹਫ਼ਾ ਦਿੰਦਿਆਂ...

ਸਿਵਲ ਹਸਪਤਾਲ ਪੱਟੀ ‘ਚ ਇੱਕ ਕਰੋੜ ਰੁਪਏ ਦਾ ਗਬਨ, ਆਡਿਟ ਦੌਰਾਨ ਹੋਇਆ ਖੁਲਾਸਾ, ਮੁਲਜ਼ਮ ਫ਼ਰਾਰ

 ਸਿਵਲ ਹਸਪਤਾਲ ਪੱਟੀ ਵਿਖੇ ਸਰਕਾਰੀ ਫੰਡਾਂ (Corruption in Governmet Funds) ਦੀ ਵਰਤੋਂ ਵਿੱਚ ਵੱਡੀਆਂ...

ਡਾ. ਸੇਹਰ ਓਮਪ੍ਰਕਾਸ਼ ਨੇ ਜਿੱਤਿਆ ਥਰਡ ਰਨਰ-ਅੱਪ ਦਾ ਖ਼ਿਤਾਬ, ਪੰਜਾਬ ਦਾ ਨਾਮ ਕੀਤਾ ਰੌਸ਼ਨ

ਸ੍ਰੀਲੰਕਾ ਵਿੱਚ ਕਰਵਾਏ ਗਏ ਵੱਕਾਰੀ ਕੌਮਾਂਤਰੀ ਸੁੰਦਰਤਾ ਮੁਕਾਬਲੇ 'ਮਿਸਿਜ਼ ਯੂਨੀਵਰਸ 2026' ਵਿੱਚ ਭਾਰਤ ਦੀ...

ਸੁਪਰੀਮ ਕੋਰਟ ਨੇ ਖੁੱਲ੍ਹੇਆਮ ਪਟਾਕਿਆਂ ਦੀ ਵਿਕਰੀ ’ਤੇ ਪ੍ਰਗਟਾਈ ਚਿੰਤਾ

 ਸੁਪਰੀਮ ਕੋਰਟ ਦੇ ਆਦੇਸ਼ ਦੇ ਬਾਵਜੂਦ ਖੁੱਲ੍ਹੇਆਮ ਹਰ ਤਰ੍ਹਾਂ ਦੇ ਪਟਾਕਿਆਂ ਦੀ ਵਿਕਰੀ ’ਤੇ...

ਝੋਟਾ ਕਤਲਕਾਂਡ ਮਾਮਲੇ ‘ਚ JCB ਲੈ ਕੇ ਮਾਨਸਾ ਪਹੁੰਚੀ CBI ਦੀ ਟੀਮ, ਪਹਿਲੀ ਗੋਲੀ ਦੇ ਸਬੂਤ ਦੀ ਕੀਤੀ ਜਾ ਰਹੀ ਭਾਲ

ਪਰਵਿੰਦਰ ਝੋਟਾ ਕਤਲਕਾਂਡ ਮਾਮਲੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਝੋਟੇ ਕਤਲਕਾਂਡ...

ਜਗਤਾਰ ਹਵਾਰਾ ਨੂੰ ਪੰਜਾਬ ਸ਼ਿਫ਼ਟ ਕਰਨ ‘ਤੇ ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ, IB ਰਿਪੋਰਟ ਮਗਰੋਂ 3 ਮਹੀਨੇ ਟਲੀ ਸੁਣਵਾਈ

ਪੰਜਾਬ ਦੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕਾਂਡ ਵਿੱਚ ਉਮਰ ਕੈਦ ਦੀ ਸਜ਼ਾ...

ਅਕਸਰ ਹੁੰਦਾ ਸੀ ਝਗੜਾ, ਘਰ ਵਾਪਸ ਆਉਂਦਿਆਂ ਹੀ ਲਈ ਪਤੀ ਨੇ ਜਾਨ…”; 2 ਸਾਲ ਪਹਿਲਾਂ ਹੋਇਆ ਸੀ ਵਿਆਹ ਤੇ ਹੁਣ ਹੋਇਆ ਦਰਦਨਾਕ ਅੰਤ

ਉੱਤਰ ਪ੍ਰਦੇਸ਼ ਦੇ ਨਿਗੋਹੀ ਇਲਾਕੇ ਦੇ ਤ੍ਰਿਲੋਕਾਪੁਰ ਪਿੰਡ ਵਿੱਚ ਮੰਗਲਵਾਰ ਦੁਪਹਿਰ ਇੱਕ ਵਿਅਕਤੀ ਨੇ...