June 8, 2026, 12:03 pm
----------- Advertisement -----------
HomeNewsLatest Newsਰੂਸ ਖਿਲਾਫ ਫੁੱਟਬਾਲ ਨਹੀਂ ਖੇਡਣਗੇ ਪੋਲੈਂਡ ਤੇ ਸਵੀਡਨ

ਰੂਸ ਖਿਲਾਫ ਫੁੱਟਬਾਲ ਨਹੀਂ ਖੇਡਣਗੇ ਪੋਲੈਂਡ ਤੇ ਸਵੀਡਨ

Published on

----------- Advertisement -----------

ਪੋਲੈਂਡ : – ਯੂਕਰੇਨ ਅਤੇ ਰੂਸ ਵਿਚਾਲੇ ਚੱਲ ਰਹੀ ਜੰਗ ਦਾ ਅੱਜ ਚੌਥਾ ਦਿਨ ਹੈ। ਯੂਕਰੇਨ ‘ਤੇ ਰੂਸ ਦੇ ਹਮਲੇ ਨੂੰ ਲੈ ਕੇ ਦੁਨੀਆ ਦੇ ਪੱਛਮੀ ਦੇਸ਼ ਰੂਸ ‘ਤੇ ਕਈ ਪਾਬੰਦੀਆਂ ਲਗਾ ਰਹੇ ਹਨ। ਯੂਕਰੇਨ ‘ਤੇ ਰੂਸ ਦੇ ਹਮਲੇ ਕਾਰਨ ਫੈਡਰੇਸ਼ਨ ਨੇ ਇਹ ਫੈਸਲਾ ਲਿਆ ਹੈ।
ਇਸ ਦੇ ਨਾਲ ਹੀ ਪੋਲੈਂਡ ਅਤੇ ਸਵੀਡਨ ਦੀਆਂ ਫੁੱਟਬਾਲ ਟੀਮਾਂ ਨੇ ਰੂਸ ਦੇ ਖਿਲਾਫ ਫੀਫਾ ਵਿਸ਼ਵ ਕੱਪ 2022 ਕੁਆਲੀਫਾਇਰ ਮੈਚ ਖੇਡਣ ਤੋਂ ਇਨਕਾਰ ਕਰ ਦਿੱਤਾ ਹੈ।
ਮਾਸਕੋ 24 ਮਾਰਚ ਨੂੰ ਵਿਸ਼ਵ ਕੱਪ ਪਲੇਆਫ ਦੇ ਆਪਣੇ ਸਟ੍ਰੈਂਡ ਦੇ ਸੈਮੀਫਾਈਨਲ ਵਿੱਚ ਪੋਲੈਂਡ ਦੀ ਮੇਜ਼ਬਾਨੀ ਕਰਨ ਵਾਲਾ ਹੈ ਅਤੇ, ਜੇਕਰ ਉਸਦੀ ਟੀਮ ਜਿੱਤਦੀ ਹੈ, ਤਾਂ 29 ਮਾਰਚ ਨੂੰ ਪਾਥ ਬੀ ਫਾਈਨਲ ਵਿੱਚ ਸਵੀਡਨ ਜਾਂ ਚੈੱਕ ਗਣਰਾਜ ਦੀ ਮੇਜ਼ਬਾਨੀ ਕਰਨੀ ਹੈ।

ਪੋਲੈਂਡ ਫੁੱਟਬਾਲ ਸੰਘ ਦੇ ਮੁਖੀ ਜ਼ਾਰੀ ਕੁਲੇਜਾ ਨੇ ਕਿਹਾ, “ਪੋਲੈਂਡ ਦੀ ਰਾਸ਼ਟਰੀ ਟੀਮ ਰੂਸ ਦੇ ਖਿਲਾਫ ਪਲੇਅ-ਆਫ ਮੈਚ ਖੇਡਣਾ ਨਹੀਂ ਚਾਹੁੰਦੀ ਕਿਉਂਕਿ ਯੂਕਰੇਨ ਖਿਲਾਫ ਰੂਸ ਦਾ ਹਮਲਾਵਰ ਰਵੈਆ ਵਧਦਾ ਜਾ ਰਿਹਾ ਹੈ,” ਪੋਲੈਂਡ ਫੁੱਟਬਾਲ ਸੰਘ ਦੇ ਮੁਖੀ ਜ਼ਾਰੀ ਕੁਲੇਜਾ ਨੇ ਕਿਹਾ ਅਸੀਂ ਸਵੀਡਨ ਅਤੇ ਚੈੱਕ ਗਣਰਾਜ ਦੀਆਂ ਫੁੱਟਬਾਲ ਸੰਘਾਂ ਨਾਲ ਗੱਲਬਾਤ ਕਰ ਰਹੇ ਹਾਂ।
ਪੋਲੈਂਡ ਦੇ ਕਪਤਾਨ ਰਾਬਰਟ ਲੇਵਾਂਡੋਵਸਕੀ ਨੇ ਇਸ ਫੈਸਲੇ ਦਾ ਸਮਰਥਨ ਕੀਤਾ। ਕੁਲੇਜਾ ਦੀ ਪੋਸਟ ਨੂੰ ਰੀਟਵੀਟ ਕਰਦੇ ਹੋਏ ਲੇਵਾਂਡੋਵਸਕੀ ਨੇ ਲਿਖਿਆ, ‘ਇਹ ਸਹੀ ਫੈਸਲਾ ਹੈ। ਮੈਂ ਅਜਿਹੀ ਸਥਿਤੀ ਵਿੱਚ ਰੂਸੀ ਰਾਸ਼ਟਰੀ ਟੀਮ ਦੇ ਨਾਲ ਮੈਚ ਖੇਡਣ ਦੀ ਕਲਪਨਾ ਵੀ ਨਹੀਂ ਕਰ ਸਕਦਾ ਜਦੋਂ ਯੂਕਰੇਨ ਹਮਲੇ ਦੇ ਘੇਰੇ ਵਿੱਚ ਹੈ। ਰੂਸੀ ਫੁੱਟਬਾਲਰ ਅਤੇ ਪ੍ਰਸ਼ੰਸਕ ਇਸਦੇ ਲਈ ਜ਼ਿੰਮੇਵਾਰ ਨਹੀਂ ਹਨ, ਪਰ ਅਸੀਂ ਇਹ ਦਿਖਾਵਾ ਨਹੀਂ ਕਰ ਸਕਦੇ ਕਿ ਕੁਝ ਨਹੀਂ ਹੋ ਰਿਹਾ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

‘ਮੁੱਖ ਮੰਤਰੀ ਸਿਹਤ ਯੋਜਨਾ’ ਨੇ ਇਲਾਜ ਦਾ ਆਰਥਿਕ ਬੋਝ ਘਟਾਇਆ ਅਤੇ ਸਮੇਂ ਸਿਰ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ: ਹਰਮਨਪ੍ਰੀਤ ਕੌਰ

ਚੰਡੀਗੜ੍ਹ /ਪਟਿਆਲਾ,07 ਜੂਨ : ਭਗਵੰਤ ਮਾਨ ਸਰਕਾਰ ਦੀ 'ਮੁੱਖ ਮੰਤਰੀ ਸਿਹਤ ਯੋਜਨਾ' ਨੇ ਪਟਿਆਲਾ ਦੀ...

ਭਾਜਪਾ ਦੀ ਧੂਰੀ ਰੈਲੀ ‘ਤੇ ਹਰਪਾਲ ਚੀਮਾ ਦਾ ਤੰਜ- ਸੀਐਮ ਨਾਇਬ ਸੈਣੀ ਜਨਤਾ ਨੂੰ ਨਹੀਂ, ਖਾਲੀ ਕੁਰਸੀਆਂ ਨੂੰ ਭਾਸ਼ਣ ਦੇ ਕੇ ਪਰਤੇ

ਚੰਡੀਗੜ੍ਹ 7 ਜੂਨ:ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਹਰਿਆਣਾ ਦੇ ਮੁੱਖ ਮੰਤਰੀ...

 ਅੰਮ੍ਰਿਤਸਰ: ਕਿਸਾਨ ਦੇ ਘਰ ਬੇਹੋਸ਼ ਕਰਕੇ ਚੋਰੀ! 5 ਲੱਖ ਨਕਦੀ ਤੇ 45 ਤੋਲਾ ਸੋਨਾ ਲੈ ਕੇ ਫ਼ਰਾਰ

ਅਮ੍ਰਿਤਸਰ ਦੇ ਹਲਕਾ ਜੰਡਿਆਲਾ ਗੁਰੂ ਦੇ ਪਿੰਡ ਜਾਨਿਆ ਇਲਾਕੇ ‘ਚ ਚੋਰਾਂ ਨੇ ਇੱਕ ਕਿਸਾਨ...

ਮੈਨੇਜਰ ਨਾਲ ਭੱਜੀ ਪਤਨੀ ਤੇ 4 ਸਾਲਾਂ ਦੀ ਬੇਟੀ ਨੂੰ ਲੈ ਕੇ ਟਾਵਰ ‘ਤੇ ਚੜ੍ਹਿਆ ਪਤੀ

ਫਤਿਹਗੜ ਸਾਹਿਬ ਦੇ ਪਿੰਡ ਨਾਨੋਵਾਲ ਵਿਚ ਇਕ ਵਿਅਕਤੀ ਟਾਵਰ ਤੇ ਚੜ ਗਿਆ। ਵਿਅਕਤੀ 4...

ਹੁਸ਼ਿਆਰਪੁਰ : ਨਹਿਰ ‘ਚ ਨਹਾਉਣ ਗਏ 2 ਨੌਜਵਾਨਾਂ ਦੀ ਡੁੱਬਣ ਕਾਰਨ ਮੌਤ, ਵਾਲ-ਵਾਲ ਬਚੇ ਦੋ ਹੋਰ ਨੌਜਵਾਨ

ਹੁਸ਼ਿਆਰਪੁਰ ਦੇ ਥਾਣਾ ਹਰਿਆਣਾ ਅਧੀਂਨ ਆਉਦੇ ਪਿੰਡ ਗੱਜ ਨਾਲ ਲੱਗਦੀ ਕੰਢੀ ਕਨਾਲ ਨਹਿਰ ‘ਚ...

ਕਾਂਗਰਸ ‘ਚ ਸ਼ਾਮਲ ਹੋਣ ਦੀਆਂ ਅਟਕਲਾਂ ਵਿਚਾਲੇ ਅਮਿਤ ਸ਼ਾਹ ਤੇ ਨੱਡਾ ਨੂੰ ਮਿਲੇ ਕੈਪਟਨ ਅਮਰਿੰਦਰ ਸਿੰਘ

ਕਾਂਗਰਸ ਵਿਚ ਸ਼ਾਮਲ ਹੋਣ ਦੀਆਂ ਅਟਕਲਾਂ ਵਿਚਾਲੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ...