ਅੱਜ ਮੰਗਲਵਾਰ ਨੂੰ ਹਰ ਪਾਸੇ ਮਹਾਸ਼ਿਵਰਾਤਰੀ ਦੇ ਤਿਉਹਾਰ ਦੀ ਰੌਣਕ ਵੇਖਣ ਨੂੰ ਮਿਲ ਰਹੀ ਹੈ। ਇਸ ਤਿਉਹਾਰ ਮੌਕੇ ਪ੍ਰਿਯੰਕਾ ਚੋਪੜਾ ਨੇ ਸੋਸ਼ਲ ਮੀਡੀਆ ‘ਤੇ ਪੋਸਟ ਸ਼ੇਅਰ ਕਰਕੇ ਪ੍ਰਸ਼ੰਸਕਾਂ ਨੂੰ ਮਹਾਸ਼ਿਵਰਾਤਰੀ ਦੀਆਂ ਵਧਾਈਆਂ ਦਿੱਤੀਆਂ ਹਨ। ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਨੇ ਮੰਗਲਵਾਰ 1 ਮਾਰਚ ਨੂੰ ਲਾਸ ਏਂਜਲਸ ਵਿੱਚ ਆਪਣੇ ਘਰ ਵਿੱਚ ਮਹਾਂ ਸ਼ਿਵਰਾਤਰੀ 2022 ਦਾ ਸ਼ੁਭ ਤਿਉਹਾਰ ਮਨਾਇਆ। ਹਾਲ ਹੀ ਵਿੱਚ ਜਨਵਰੀ ਵਿੱਚ ਮਾਤਾ-ਪਿਤਾ ਬਣੇ ਜੋੜੇ ਨੇ ਆਪਣੇ ਘਰ ਵਿੱਚ ਭਗਵਾਨ ਸ਼ਿਵ ਦੀ ਮੂਰਤੀ ਅੱਗੇ ਅਰਦਾਸ ਅਤੇ ਪੂਜਾ ਅਰਚਨਾ ਕੀਤੀ ਅਤੇ ਉਨ੍ਹਾਂ ਨੂੰ ਚੜ੍ਹਾਵਾ ਵੀ ਚੜ੍ਹਾਇਆ।

ਮਹਾਸ਼ਿਵਰਾਤਰੀ ਦੇ ਤਿਉਹਾਰ ਮੌਕੇ ਪ੍ਰਿਯੰਕਾ ਨੇ ਆਪਣੀ ਸੋਸ਼ਲ ਮੀਡੀਆ ਸਟੋਰੀ ‘ਤੇ ਸ਼ੇਅਰ ਕਰਦੇ ਹੋਏ ਲਿਖਿਆ, “ਤੁਹਾਨੂੰ ਮਹਾਸ਼ਿਵਰਾਤਰੀ ਦੀਆਂ ਬਹੁਤ-ਬਹੁਤ ਮੁਬਾਰਕਾਂ। ਹਰ ਹਰ ਮਹਾਦੇਵ। ਮਹਾਸ਼ਿਵਰਾਤਰੀ ਦੀਆਂ ਸਭ ਨੂੰ ਵਧਾਈਆਂ। ਓਮ ਨਮਹ ਸ਼ਿਵਾਏ।”
ਫੋਟੋ ਵਿੱਚ ਪ੍ਰਿਅੰਕਾ ਅਤੇ ਨਿਕ ਕੈਮਰੇ ਵੱਲ ਪਿੱਠ ਕਰਕੇ ਬੈਠੇ ਹਨ। ਗਾਇਕ-ਅਦਾਕਾਰ ਨਿਕ ਚਿੱਟੇ ਕੁੜਤੇ-ਪਾਇਜਾਮੇ ‘ਚ ਨਜ਼ਰ ਆ ਰਹੇ ਹਨ, ਜਦਕਿ ਪ੍ਰਿਯੰਕਾ ਗੁਲਾਬੀ ਰੰਗ ਦੀ ਰਵਾਇਤੀ ਪਹਿਰਾਵੇ ‘ਚ ਨਜ਼ਰ ਆ ਸਕਦੀ ਹੈ। ਪ੍ਰਿਅੰਕਾ ਦੀ ਚਚੇਰੀ ਭੈਣ ਦਿਵਿਆ ਜਯੋਤੀ ਵੀ ਉਨ੍ਹਾਂ ਨਾਲ ਪੂਜਾ ਵਿਚ ਸ਼ਾਮਿਲ ਹੋਈ ਹੈ। ਫੋਟੋ ਵਿੱਚ ਪੰਡਿਤ ਜੀ ਸਾਰਿਆਂ ਨਾਲ ਜ਼ਮੀਨ ‘ਤੇ ਬੈਠ ਕੇ ਭਗਵਾਨ ਸ਼ਿਵ ਦੀ ਪੂਜਾ ਕਰਦੇ ਨਜ਼ਰ ਆ ਰਹੇ ਹਨ।












