ਨੇਹਾ ਕੱਕੜ ਦਾ ਨਵਾਂ ਮਿਊਜ਼ਿਕ ਵੀਡੀਓ ‘ਨਾਰਾਜ਼ਗੀ’ ਹਾਲ ਹੀ ‘ਚ ਰਿਲੀਜ਼ ਹੋਇਆ ਹੈ।ਇਸ ਨੂੰ ਇੰਟਰਨੈੱਟ ‘ਤੇ ਕੁਝ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।ਹਾਲਾਂਕਿ ਇਸ ਗੀਤ ਨੂੰ ਲੈ ਕੇ ਨੇਹਾ ਕੱਕੜ ਨੂੰ ਟ੍ਰੋਲ ਵੀ ਕੀਤਾ ਜਾ ਰਿਹਾ ਹੈ। ਇੱਕ ਯੂਜ਼ਰ ਨੇ ਲਿਖਿਆ ਹੈ,’ਇਸ ‘ਚ ਨਕਲੀ ਅੰਗਰੇਜ਼ੀ ਐਕਸੈਂਟ ਹੈ।’ਜਦਕਿ ਇਕ ਫੈਨ ਨੇ ਲਿਖਿਆ ,ਗਾਣਾ ਬਹੁਤ ਖਰਾਬ ਹੈ, ਜ਼ਿਕਰਯੋਗ ਹੈ ਕਿ ਇਸ ਗੀਤ ਨੂੰ ਲੈਕੇ ਨੇਹਾ ਕੱਕੜ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੀ ਸੀ।
ਇਸ ਗੀਤ ਦੀ ਉਨ੍ਹਾਂ ਨੇ ਜੰਮ ਕੇ ਪ੍ਰਮੋਸ਼ਨ ਕੀਤੀ ਸੀ। ਇਹੀ ਨਹੀਂ ਇਸ ਗੀਤ ਦੇ ਲਈ ਉਨ੍ਹਾਂ ਨੇ ਲਾਲ ਸਾੜੀ ਵਿੱਚ ਖ਼ਾਸ ਫ਼ੋਟੋਸ਼ੂਟ ਵੀ ਕਰਾਇਆ ਸੀ। ਨੇਹਾ ਨੇ ਇਸ ਗੀਤ ਦੇ ਪੋਸਟਰ ਨੂੰ ਸ਼ੇਅਰ ਕਰਦਿਆਂ ਇੰਸਟਾਗ੍ਰਾਮ ਪੋਸਟ ਵਿੱਚ ਲਿਖਿਆ ਸੀ ਕਿ ਇਹ ਗੀਤ ਉਨ੍ਹਾਂ ਦੇ ਦਿਲ ਦੇ ਬੇਹੱਦ ਕਰੀਬ ਹੈ। ਨੇਹਾ ਕੱਕੜ ਸੋਸ਼ਲ ਮੀਡੀਆ ਤੇ ਕਾਫ਼ੀ ਐਕਟਿਵ ਰਹਿੰਦੀ ਹੈ। ਉਹ ਹਰ ਰੋਜ਼ ਕੋਈ ਨਾ ਕੋਈ ਤਸਵੀਰ ਜਾਂ ਵੀਡੀਓ ਆਪਣੇ ਸੋਸ਼ਲ ਮੀਡੀਆਤੇ ਜ਼ਰੂਰ ਸ਼ੇਅਰ ਕਰਦੀ ਹੈ।











