ਰਿਤਿਕ ਰੋਸ਼ਨ ਅਤੇ ਸਬਾ ਆਜ਼ਾਦ ਦੀ ਦੋਸਤੀ ਇਨ੍ਹੀਂ ਦਿਨੀਂ ਚਰਚਾ ‘ਚ ਹੈ। ਕੁਝ ਸਮਾਂ ਪਹਿਲਾਂ ਰੋਸ਼ਨ ਪਰਿਵਾਰ ਨਾਲ ਉਨ੍ਹਾਂ ਦੀ ਇੱਕ ਫੋਟੋ ਵੀ ਸਾਹਮਣੇ ਆਈ ਸੀ। ਜਿਸ ‘ਚ ਉਹ ਪਰਿਵਾਰ ਨਾਲ ਕੁਆਲਿਟੀ ਟਾਈਮ ਬਤੀਤ ਕਰ ਰਹੀ ਸੀ। ਇਹ ਤਸਵੀਰ ਸੋਸ਼ਲ ਮੀਡੀਆ ‘ਤੇ ਕਾਫੀ ਮਸ਼ਹੂਰ ਹੋਈ ਸੀ। ਹੁਣ ਸਬਾ ਆਜ਼ਾਦ ਨੇ ਆਪਣੀ ਇੰਸਟਾ ਸਟੋਰੀ ‘ਤੇ ਸਵਾਦਿਸ਼ਟ ਭੋਜਨ ਦੀ ਫੋਟੋ ਸ਼ੇਅਰ ਕੀਤੀ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਇਹ ਖਾਣਾ ਉਨ੍ਹਾਂ ਲਈ ਰਿਤਿਕ ਰੋਸ਼ਨ ਦੇ ਪਰਿਵਾਰ ਤੋਂ ਆਇਆ ਹੈ।

ਇਸ ਫੋਟੋ ਨੂੰ ਸ਼ੇਅਰ ਕਰਦੇ ਹੋਏ ਸਬਾ ਆਜ਼ਾਦ ਨੇ ਲਿਖਿਆ, ‘ਜਦੋਂ ਤੁਸੀਂ ਘਰ ਨੂੰ ਯਾਦ ਕਰ ਰਹੇ ਹੋ ਪਰ ਸ਼ਾਨਦਾਰ ਲੋਕ ਤੁਹਾਡੇ ਲਈ ਭੋਜਨ ਭੇਜਦੇ ਹਨ। ਕੰਚਨ ਰੋਸ਼ਨ, ਸੁਰਣਿਕਾ ਅਤੇ ਪਸ਼ਮੀਨਾ ਰੋਸ਼ਨ ਦਾ ਧੰਨਵਾਦ। ਇਸ ਤਰ੍ਹਾਂ ਉਨ੍ਹਾਂ ਨੇ ਭੋਜਨ ਪ੍ਰਾਪਤ ਕਰਨ ਲਈ ਧੰਨਵਾਦ ਪ੍ਰਗਟ ਕੀਤਾ ਹੈ। ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਸਬਾ ਆਜ਼ਾਦ ਨੇ 2008 ‘ਚ ਫਿਲਮ ‘ਦਿਲ ਕਬੱਡੀ’ ਨਾਲ ਬਾਲੀਵੁੱਡ ‘ਚ ਡੈਬਿਊ ਕੀਤਾ ਸੀ। ਇਸ ਫਿਲਮ ‘ਚ ਉਹ ਰਾਹੁਲ ਬੋਸ ਦੇ ਨਾਲ ਨਜ਼ਰ ਆਈ ਸੀ। ਇਸ ਤੋਂ ਬਾਅਦ ਉਨ੍ਹਾਂ ਦੀ ਫਿਲਮ ‘ਮੁਝਸੇ ਦੋਸਤੀ ਕਰੋਗੇ’ (2011) ਆਈ। ਹੁਣ ਸਬਾ ਆਜ਼ਾਦ ਵੈੱਬ ਸੀਰੀਜ਼ ‘ਰਾਕੇਟ ਬੁਆਏਜ਼’ ‘ਚ ਪਰਵੀਨ ਇਰਾਨੀ ਦਾ ਕਿਰਦਾਰ ਨਿਭਾਅ ਰਹੀ ਹੈ।











