June 7, 2026, 1:19 pm
----------- Advertisement -----------
HomeNewsBreaking Newsਰੂਸ-ਯੂਕਰੇਨ ਜੰਗ: ਅਸੀਂ ਰੋਮਾਨੀਆ ਬਾਰਡਰ 'ਤੇ ਨਹੀਂ ਪਹੁੰਚ ਸਕੇ, ਯੂਕਰੇਨ ਦੀ ਫੋਰਸ...

ਰੂਸ-ਯੂਕਰੇਨ ਜੰਗ: ਅਸੀਂ ਰੋਮਾਨੀਆ ਬਾਰਡਰ ‘ਤੇ ਨਹੀਂ ਪਹੁੰਚ ਸਕੇ, ਯੂਕਰੇਨ ਦੀ ਫੋਰਸ ਟ੍ਰੇਨ ‘ਚ ਚੜ੍ਹਨ ਨਹੀਂ ਦੇ ਰਹੀ

Published on

----------- Advertisement -----------

ਨਵੀਂ ਦਿੱਲੀ, 4 ਮਾਰਚ 22 – ਯੂਕਰੇਨ ਦੇ ਖਾਰਕਿਵ ਵਿੱਚ ਫਸੇ ਭਾਰਤੀ ਵਿਦਿਆਰਥੀਆਂ ਨੂੰ ਰੋਮਾਨੀਆ ਦੀ ਸਰਹੱਦ ਤੱਕ ਪਹੁੰਚਣਾ ਵੀ ਔਖਾ ਹੋ ਰਿਹਾ ਹੈ। ਪੰਜਾਬ ਦੀਆਂ ਚਾਰ ਲੜਕੀਆਂ ਨੇ ਭਾਰਤ ਸਰਕਾਰ ਨੂੰ ਉਨ੍ਹਾਂ ਨੂੰ ਖਾਰਕਿਵ ਤੋਂ ਬਾਹਰ ਕੱਢਣ ਦੀ ਅਪੀਲ ਕੀਤੀ ਹੈ। ਇਸ ਸਮੇਂ ਕੁੜੀਆਂ ਖਾਰਕੀਵ ਤੋਂ 23 ਕਿਲੋਮੀਟਰ ਦੂਰ ਪਰਸਾਨ ਸ਼ਹਿਰ ਵਿੱਚ ਇੱਕ ਬੰਕਰ ਵਿੱਚ ਲੁਕੀਆਂ ਹੋਈਆਂ ਹਨ। ਉਹਨਾਂ ਦੇ ਨਾਲ ਭਾਰਤ ਦੇ ਲਗਭਗ 1000 ਵਿਦਿਆਰਥੀ ਹਨ, ਜੋ ਜ਼ਖਮੀ ਅਤੇ ਥੱਕੇ ਵੀ ਹਨ। ਜਿਸ ‘ਚ ਉਹਨਾਂ ਕਿਹਾ ਕਿ ਉਹ ਖਾਰਕਿਵ ਤੋਂ 18 ਘੰਟੇ ਦੀ ਪੈਦਲ ਦੂਰੀ ਤੇ ਫਸੀਆਂ ਹੋਈਆਂ ਹਨ। ਉਹਨਾਂ ਕਿਹਾ ਕਿ ਜਿਸ ਬੰਕਰ ਵਿੱਚ ਉਹ ਫਸੀਆਂ ਹੋਈਆਂ ਹਨ, ਉਸ ਤੋਂ ਪੋਲੈਂਡ ਦੀ ਦੂਰੀ ਪੰਜਾਬ ਤੋਂ ਬੰਗਲਾਦੇਸ਼ ਤੱਕ ਦੇ ਬਰਾਬਰ ਹੈ.. ਉੱਥੇ ਪਹੁੰਚਣ ਲਈ ਕੋਈ ਰਸਤਾ ਨਹੀਂ ਹੈ”। ਚਾਰ ਕੁੜੀਆਂ ਨੇ ਇੱਕ ਵੀਡੀਓ ਭੇਜ ਕੇ ਭਾਰਤ ਸਰਕਾਰ ਨੂੰ ਮਦਦ ਦੀ ਅਪੀਲ ਕੀਤੀ ਹੈ।

ਲੜਕੀਆਂ ਨੇ ਦੱਸਿਆ ਕਿ ਉਹ ਖਾਰਕਿਵ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਹਨ। ਜਦੋਂ ਟਰੇਨ ਫੜ ਕੇ ਰੋਮਾਨੀਆ ਬਾਰਡਰ ‘ਤੇ ਪਹੁੰਚਣ ਦੀ ਐਡਵਾਈਜ਼ਰੀ ਜਾਰੀ ਕੀਤੀ ਗਈ ਤਾਂ ਉਹ ਪੈਦਲ 5 ਕਿਲੋਮੀਟਰ ਦਾ ਸਫਰ ਤੈਅ ਕਰਕੇ ਰੇਲਵੇ ਸਟੇਸ਼ਨ ‘ਤੇ ਪਹੁੰਚ ਗਈਆਂ ਸੀ ਪਰ ਉਥੇ ਯੂਕਰੇਨ ਦੀ ਫੌਜ ਨੇ ਉਸ ਨਾਲ ਸਹੀ ਸਲੂਕ ਨਹੀਂ ਕੀਤਾ। ਕਿਸੇ ਨੂੰ ਵੀ ਰੇਲਗੱਡੀ ਵਿੱਚ ਚੜ੍ਹਨ ਦੀ ਇਜਾਜ਼ਤ ਨਹੀਂ ਸੀ। ਉਹ ਵੋਗਜਲ ਰੇਲਵੇ ਸਟੇਸ਼ਨ ਦੇ ਨੇੜੇ ਮੈਟਰੋ ਸਟੇਸ਼ਨ ਵਿੱਚ ਲੁਕ ਗਈਆਂ, ਪਰ ਫਿਰ ਭਾਰਤੀ ਵਿਦਿਆਰਥੀਆਂ ਨੂੰ ਖਾਰਕਿਵ ਛੱਡਣ ਲਈ ਇੱਕ ਸਲਾਹ ਜਾਰੀ ਕੀਤੀ ਗਈ।

ਲੜਕੀਆਂ ਦਾ ਕਹਿਣਾ ਹੈ ਕਿ ਵੋਗਜਲ ਛੱਡਣ ਤੋਂ ਬਾਅਦ ਉਨ੍ਹਾਂ ਨੇ 15 ਕਿਲੋਮੀਟਰ ਦੀ ਦੂਰੀ ਪੈਦਲ ਹੀ ਤੈਅ ਕੀਤੀ ਹੈ। ਉਨ੍ਹਾਂ ਦੇ ਬਹੁਤ ਨੇੜੇ ਬੰਬ ਧਮਾਕੇ ਹੋ ਰਹੇ ਸਨ। ਹੁਣ ਉਨ੍ਹਾਂ ਨੂੰ ਪਰਸਾਨ ਸ਼ਹਿਰ ਵਿੱਚ ਰਹਿਣ ਲਈ ਕਿਹਾ ਗਿਆ ਹੈ, ਪਰ ਇਹ ਵੀ ਸੁਰੱਖਿਅਤ ਨਹੀਂ ਹੈ। ਭਾਰਤ ਦੇ ਲਗਭਗ 1000 ਵਿਦਿਆਰਥੀ ਇੱਥੇ ਫਸੇ ਹੋਏ ਹਨ। ਬੰਬਾਂ ਦੀ ਆਵਾਜ਼ ਵਿੱਚ ਇੱਥੇ ਕੋਈ ਵੀ ਸੌ ਨਹੀਂ ਰਿਹਾ ਹੈ।

ਲੜਕੀਆਂ ਨੇ ਦੱਸਿਆ ਕਿ ਉਨ੍ਹਾਂ ਕੋਲ ਦੋ ਦਿਨਾਂ ਦਾ ਖਾਣਾ ਬਚਿਆ ਹੈ। ਸਾਰੇ ਵਿਦਿਆਰਥੀ ਥੱਕ ਗਏ ਹਨ ਅਤੇ ਕਈ ਜ਼ਖਮੀ ਹਨ। ਉਨ੍ਹਾਂ ਕੋਲ ਰੋਮਾਨੀਆ ਦੀ ਸਰਹੱਦ ਤੱਕ ਪਹੁੰਚਣ ਦਾ ਕੋਈ ਸਾਧਨ ਨਹੀਂ ਹੈ।

ਲੜਕੀਆਂ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਨੂੰ ਰੋਮਾਨੀਆ ਦੀ ਬਜਾਏ ਰੂਸ ਦੀ ਸਰਹੱਦ ਤੋਂ ਹਟਾਇਆ ਜਾਵੇ। ਖਾਰਕਿਵ ਅਤੇ ਸੁਮੀ ਦੇ ਵਿਦਿਆਰਥੀਆਂ ਲਈ ਰੋਮਾਨੀਆ ਬਹੁਤ ਦੂਰ ਹੈ ਅਤੇ ਆਵਾਜਾਈ ਉਪਲਬਧ ਨਹੀਂ ਹੈ। ਇਸ ਲਈ ਉਹ ਇਸ ਯਾਤਰਾ ਨੂੰ ਪੂਰਾ ਨਹੀਂ ਕਰ ਸਕਦੇ। ਇਸ ਦੇ ਨਾਲ ਹੀ ਹੁਣ ਉਨ੍ਹਾਂ ਕੋਲ ਸਮਾਂ ਵੀ ਨਹੀਂ ਹੈ ਅਤੇ ਭਾਰਤ ਨੂੰ ਜਲਦੀ ਕਦਮ ਚੁੱਕਣੇ ਚਾਹੀਦੇ ਹਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਕਾਂਗਰਸ ‘ਚ ਸ਼ਾਮਲ ਹੋਣ ਦੀਆਂ ਅਟਕਲਾਂ ਵਿਚਾਲੇ ਅਮਿਤ ਸ਼ਾਹ ਤੇ ਨੱਡਾ ਨੂੰ ਮਿਲੇ ਕੈਪਟਨ ਅਮਰਿੰਦਰ ਸਿੰਘ

ਕਾਂਗਰਸ ਵਿਚ ਸ਼ਾਮਲ ਹੋਣ ਦੀਆਂ ਅਟਕਲਾਂ ਵਿਚਾਲੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ...

ਆਮ ਆਦਮੀ ਨੂੰ ਮਹਿੰਗਾਈ ਦਾ ਝਟਕਾ, ਮਹਿੰਗਾ ਹੋਇਆ ਘਰੇਲੂ LPG ਸਿਲੰਡਰ

ਦੇਸ਼ ਵਿੱਚ ਲਗਾਤਾਰ ਵਧ ਰਹੀ ਮਹਿੰਗਾਈ ਨੇ ਆਮ ਆਦਮੀ ਦਾ ਜੀਣਾ ਮੁਸ਼ਕਲ ਕਰ ਦਿੱਤਾ...

 ਲਾਪਤਾ ਆਸਟ੍ਰੇਲੀਅਨ ਨਾਗਰਿਕ ਮਾਮਲੇ ’ਚ ਵੱਡੀ ਅਪਡੇਟ; ਭਰਾ ਵੱਲੋਂ ਹੀ ਕੀਤਾ ਗਿਆ ਕਤਲ

ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਆਸਟ੍ਰੇਲੀਆ ਸਥਿਤ ਐਨਆਰਆਈ ਅਤੇ ਗਣਿਤ ਅਧਿਆਪਕ ਸੁਨੀਲ ਸ਼ਰਮਾ ਦੇ ਲਾਪਤਾ...

ਜਲੰਧਰ ਵਿਚ ਪੁਲਿਸ ਰੇਡ ਵੇਲੇ ਹੰਗਾਮਾ, ਲਵਪ੍ਰੀਤ ਦੀ ਗੋਲੀ ਲੱਗਣ ਨਾਲ ਮੌਤ

ਜਲੰਧਰ 'ਚ ਪੁਲਿਸ ਦੀ ਗੋਲੀ ਲੱਗਣ ਕਾਰਨ ਮੁਲਜ਼ਮ ਦੀ ਮੌਤ ਹੋ ਗਈ। ਲਵਪ੍ਰੀਤ ਦੀ...

•ਹੁਸ਼ਿਆਰਪੁਰ ਵਿਖੇ ਸਰਦਾਰ ਬਹਾਦਰ ਅਮੀਂ ਚੰਦ ਸੋਨੀ ਏ.ਐਫ.ਪੀ.ਆਈ. ਦਾ ਉਦਘਾਟਨ ਜਲਦ ਕੀਤਾ ਜਾਵੇਗਾ: ਰੋਜ਼ਗਾਰ ਉਤਪੱਤੀ ਮੰਤਰੀ

ਚੰਡੀਗੜ੍ਹ, 5 ਜੂਨ:ਪੰਜਾਬ ਦੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਸ੍ਰੀ ਅਮਨ ਅਰੋੜਾ,...

ਪ੍ਰਾਈਵੇਟ ਸਕੂਲਾਂ ਦੀ ਮਨਮਾਨੀ ‘ਤੇ ਨਕੇਲ ਕੱਸਣ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣਿਆ ਪੰਜਾਬ – ਕੇਜਰੀਵਾਲ

ਨਵੀਂ ਦਿੱਲੀ, 05 ਜੂਨ 2026:ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੰਜਾਬ...

‘ਚਿੱਟੇ’ ਦੀ ਲਤ ਕਾਰਨ ਵੇਚ ਦਿੱਤਾ 16 ਦਿਨਾਂ ਦਾ ਬੱਚਾ, ਖਰੀਦਣ ਵਾਲੇ ਨੇ ਪੈਸੇ ਵਾਪਸ ਮੰਗੇ ਤਾਂ ਹੋਇਆ ਖੁਲਾਸਾ

ਜਲੰਧਰ ‘ਚ ਇੱਕ ਵਿਅਕਤੀ ਨੇ ‘ਚਿੱਟੇ’ ਦੀ ਲਤ ਨੂੰ ਪੂਰਾ ਕਰਨ ਲਈ ਆਪਣੀ ਤਲਾਕਸ਼ੁਦਾ...