ਯੂਕਰੇਨ ਦੀ ਸਮਾਚਾਰ ਏਜੰਸੀ ਨੇ ਦਾਅਵਾ ਕੀਤਾ ਹੈ ਕਿ ਯੂਕਰੇਨ ਦੇ ਸੁਰੱਖਿਆ ਬਲਾਂ ਨੇ ਦੇਸ਼ਧ੍ਰੋਹ ਦੇ ਸ਼ੱਕ ਵਿੱਚ ਆਪਣੇ ਹੀ ਦੇਸ਼ ਦੇ ਇੱਕ ਵਾਰਤਾਕਾਰ ਡੇਨਿਸ ਕਿਰੀਵ ਨੂੰ ਮਾਰ ਦਿੱਤਾ ਹੈ। ਡੇਨਿਸ ਕਿਰੀਵ ਰੂਸ ਅਤੇ ਯੂਕਰੇਨ ਵਿਚਾਲੇ ਦੋ ਦੌਰ ਦੀ ਗੱਲਬਾਤ ਵਿੱਚ ਸ਼ਾਮਲ ਸੀ। ਯੂਕਰੇਨ ਦੇ ਸੰਸਦ ਮੈਂਬਰ ਵੇਰਖੋਵਾ ਰਾਡਾ ਨੇ ਨਿਊਜ਼ ਏਜੰਸੀ ਦੇ ਦਾਅਵੇ ਦੀ ਪੁਸ਼ਟੀ ਕੀਤੀ ਹੈ। ਹਾਲਾਂਕਿ ਸਰਕਾਰ ਨੇ ਕੋਈ ਰਸਮੀ ਬਿਆਨ ਜਾਰੀ ਨਹੀਂ ਕੀਤਾ ਹੈ।
ਯੂਕਰੇਨ ਦੇ ਰੱਖਿਆ ਮੰਤਰੀ ਨੇ ਕਿਹਾ- 66,200 ਤੋਂ ਵੱਧ ਯੂਕਰੇਨ ਦੇ ਨਾਗਰਿਕ ਯੁੱਧ ਵਿੱਚ ਲੜਨ ਲਈ ਵਿਦੇਸ਼ਾਂ ਤੋਂ ਵਾਪਸ ਪਰਤੇ ਹਨ। ਦਸ ਦਈਏ ਕਈ ਭਾਰਤ ਯੂਕਰੇਨ ਦੇ ਗੁਆਂਢੀ ਦੇਸ਼ਾਂ ਰੋਮਾਨੀਆ, ਹੰਗਰੀ, ਸਲੋਵਾਕੀਆ ਅਤੇ ਪੋਲੈਂਡ ਤੋਂ ਆਪਣੇ ਨਾਗਰਿਕਾਂ ਨੂੰ ਵਿਸ਼ੇਸ਼ ਉਡਾਣਾਂ ਰਾਹੀਂ ਕੱਢ ਰਿਹਾ ਹੈ। ਰੂਸ ਦੇ ਹਮਲੇ ਕਾਰਨ ਯੂਕਰੇਨ ਦਾ ਹਵਾਈ ਖੇਤਰ 24 ਫਰਵਰੀ ਤੋਂ ਬੰਦ ਹੈ।
----------- Advertisement -----------
ਜ਼ੇਲੇਂਸਕੀ ਸਰਕਾਰ ਨੇ ਆਪਣੇ ਹੀ ਦੇਸ਼ ਦੇ ਅਧਿਕਾਰੀ ਨੂੰ ਮਾਰਿਆ, ਜਾਣੋ ਕਿਉ
Published on
----------- Advertisement -----------
----------- Advertisement -----------












