ਮਸ਼ਹੂਰ ਟੀਵੀ ਅਦਾਕਾਰਾ ਰਸ਼ਮੀ ਦੇਸਾਈ ਬਿੱਗ ਬੌਸ ਵਿੱਚ ਨਜ਼ਰ ਆ ਚੁੱਕੀ ਹੈ। ਰਸ਼ਮੀ ਨੇ ਬਿੱਗ ਬੌਸ 15 ਵਿੱਚ ਦੁਬਾਰਾ ਐਂਟਰੀ ਕੀਤੀ। ਰਸ਼ਮੀ ਦੀ ਉਮਰ ਰਿਆਜ਼ ਨਾਲ ਨੇੜਤਾ ਨੇ ਸ਼ੋਅ ‘ਚ ਕਾਫੀ ਸੁਰਖੀਆਂ ਬਟੋਰੀਆਂ ਸਨ। ਦੋਵਾਂ ਨੂੰ ਕਈ ਵਾਰ ਇਕੱਠੇ ਦੇਖਿਆ ਜਾ ਚੁੱਕਾ ਹੈ। ਹੁਣ ਰਸ਼ਮੀ ਨੇ ਉਮਰ ਰਿਆਜ਼ ਨਾਲ ਡਾਂਸ ਦਾ ਵੀਡੀਓ ਪਾਇਆ ਹੈ। ਜਿਸ ਨੂੰ ਦੇਖ ਕੇ ਪ੍ਰਸ਼ੰਸਕ ਕਾਫੀ ਖੁਸ਼ ਹਨ। ਰਸ਼ਮੀ ਦੇਸਾਈ ਨੇ ਆਪਣੇ ਇੰਸਟਾਗ੍ਰਾਮ ਉੱਤੇ ਆਪਣੀ ਤੇ ਉਮਰ ਰਿਆਜ਼ ਦੀ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਦੇ ਵਿੱਚ ਦੋਵੇਂ ਇੱਕ ਟ੍ਰੈਡਿੰਗ ਗੀਤ ਉੱਤੇ ਡਾਂਸ ਕਰ ਰਹੇ ਹਨ।
ਇਸ ਵੀਡੀਓ ‘ਚ ਰਸ਼ਮੀ ਅਤੇ ਉਮਰ ਇਕੱਠੇ ਡਾਂਸ ਕਰਦੇ ਹੋਏ ਕਾਫੀ ਖੂਬਸੂਰਤ ਲੱਗ ਰਹੇ ਹਨ। ਫੈਨਜ਼ ਨੇ ਦੋਹਾਂ ਦੇ ਇਸ ਵੀਡੀਓ ਦੀ ਤਾਰੀਫ਼ ਕੀਤੀ ਹੈ ,ਜਿਸ ਤੋਂ ਬਾਅਦ ਦੋਵਾਂ ਦੇ ਫੈਨਜ਼ ਨੇ ਦੋਵਾਂ ਦੇ ਮਿਊਜ਼ਿਕ ਵੀਡੀਓ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ ਹੈ। ਦੋਵਾਂ ਦੇ ਪ੍ਰਸ਼ੰਸਕਾਂ ਨੇ ਦੋਵਾਂ ਦਾ ਇੱਕ ਨਿੱਕਨੇਮ, ਉਮਰਸ਼ ਵੀ ਰੱਖਿਆ ਹੈ। ਰਸ਼ਮੀ ਦੇਸਾਈ ਨੇ ਟੀਵੀ, ਹਿੰਦੀ ਅਤੇ ਭੋਜਪੁਰੀ ਫਿਲਮਾਂ ਤੋਂ ਇਲਾਵਾ ਵੈੱਬ ਸੀਰੀਜ਼ ਵਿੱਚ ਕੰਮ ਕੀਤਾ ਹੈ। ਉਸ ਨੂੰ ਅਸਲ ਪਛਾਣ 2008 ਦੇ ਹਿੰਦੀ ਸੀਰੀਅਲ ‘ਉਤਰਨ’ ਤੋਂ ਮਿਲੀ। ਰਸ਼ਮੀ ਨੇ ਇਸ ਸੀਰੀਅਲ ‘ਚ ਤਾਪਸੀ ਦਾ ਕਿਰਦਾਰ ਨਿਭਾਇਆ ਸੀ। ਇਸ ਤੋਂ ਬਾਅਦ ਉਹ ਸਿਧਾਰਥ ਸ਼ੁਕਲਾ ਨਾਲ ਸੀਰੀਅਲ ‘ਦਿਲ ਸੇ ਦਿਲ ਤਕ’ ‘ਚ ਨਜ਼ਰ ਆਈ।











