ਅਭਿਨੇਤਾ ਰਿਤਿਕ ਰੋਸ਼ਨ ਇਨ੍ਹੀਂ ਦਿਨੀਂ ਆਪਣੀ ਗਰਲਫਰੈਂਡ ਸਬਾ ਆਜ਼ਾਦ ਨਾਲ ਰਿਲੇਸ਼ਨਸ਼ਿਪ ‘ਚ ਹੋਣ ਦੀਆਂ ਖਬਰਾਂ ਨੂੰ ਲੈ ਕੇ ਲਗਾਤਾਰ ਚਰਚਾ ‘ਚ ਹਨ। ਹੁਣ ਹਾਲ ਹੀ ‘ਚ ਸਬਾ ਆਜ਼ਾਦ ਨੇ ਸੋਸ਼ਲ ਮੀਡੀਆ ‘ਤੇ ਆਪਣੀ ਇਕ ਵੀਡੀਓ ਸ਼ੇਅਰ ਕੀਤੀ ਹੈ। ਰਿਤਿਕ ਨੇ ਉਹਨਾਂ ਦੇ ਇਸ ਵੀਡੀਓ ‘ਤੇ ਕਮੈਂਟ ਕਰਕੇ ਤਾਰੀਫ ਕੀਤੀ ਹੈ ਅਤੇ ਪਿਆਰ ਦਾ ਇਜ਼ਹਾਰ ਕੀਤਾ ਹੈ। ਉਨ੍ਹਾਂ ਦੇ ਇਸ ਕਮੈਂਟ ਤੋਂ ਬਾਅਦ ਦੋਹਾਂ ਦੀ ਡੇਟਿੰਗ ਰੂਮਰਸ ਨੇ ਇਕ ਵਾਰ ਫਿਰ ਤੋਂ ਜ਼ੋਰ ਫੜ ਲਿਆ ਹੈ।
ਵੀਡੀਓ ‘ਚ ਸਬਾ ਨੇ ਬੰਗਾਲੀ ਗੀਤ ਗਾਇਆ ਹੈ, ਜਿਸ ਦਾ ਵੀਡੀਓ ਸਬਾ ਆਜ਼ਾਦ ਨੇ ਸ਼ੇਅਰ ਕੀਤਾ ਹੈ। ਇਸ ਵਿੱਚ ਉਹ ਸੱਤਿਆਜੀਤ ਰੇਅ ਦੀ ਕਲਾਸਿਕ ਫਿਲਮ ‘ਗੱਪੀ ਗੇਨੇ ਬਾਘਾ ਬਾਈਨੇ’ ਦਾ ਇੱਕ ਬੰਗਾਲੀ ਗੀਤ ਗਾਉਂਦੀ ਨਜ਼ਰ ਆ ਰਹੀ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਸਬਾ ਨੇ ਦੱਸਿਆ ਕਿ ਬਚਪਨ ‘ਚ ਉਸ ਨੇ ਐਲਬਮ ਦਾ ਹਰ ਗੀਤ ਸਿੱਖਿਆ ਸੀ। ਹਾਲਾਂਕਿ, ਉਦੋਂ ਉਹ ਭਾਸ਼ਾ ਨਹੀਂ ਸਮਝਦੀ ਸੀ। ਸਬਾ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ ਅਤੇ ਪ੍ਰਸ਼ੰਸਕ ਵੀ ਇਸ ਨੂੰ ਕਾਫੀ ਪਸੰਦ ਕਰ ਰਹੇ ਹਨ।











