ਦਿੱਲੀ ਦੀਆਂ ਤਿੰਨੋਂ ਨਗਰ ਨਿਗਮਾਂ ਵਿੱਚ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਬੁੱਧਵਾਰ ਸ਼ਾਮ 5 ਵਜੇ ਤੱਕ ਕੀਤੇ ਜਾਣ ਦੀ ਸੰਭਾਵਨਾ ਸੀ ਪਰ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਨਹੀਂ ਹੋ ਸਕਿਆ। ਰਾਜ ਦੇ ਮੁੱਖ ਚੋਣ ਕਮਿਸ਼ਨਰ ਐਸਕੇ ਸ੍ਰੀਵਾਸਤਵ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਕੇਂਦਰ ਸਰਕਾਰ ਵੱਲੋ ਕੁਝ ਇਤਰਾਜ਼ ਜਤਾਇਆ ਗਿਆ ਹੈ, ਜਿਨ੍ਹਾਂ ‘ਤੇ ਵਿਚਾਰ ਕੀਤਾ ਜਾਵੇਗਾ। ਅਸੀਂ ਅਜੇ MCD ਚੋਣਾਂ ਦੀ ਤਰੀਕ ਦਾ ਐਲਾਨ ਨਹੀਂ ਕਰ ਸਕਦੇ।
ਰਾਜ ਚੋਣ ਕਮਿਸ਼ਨਰ ਨੇ ਕਿਹਾ, “ਕੇਂਦਰ ਸਰਕਾਰ ਨੇ ਕੁਝ ਇਤਰਾਜ਼ ਜਤਾਇਆ ਹੈ, ਜਿਨ੍ਹਾਂ ਦੇ ਕਾਨੂੰਨੀ ਪਹਿਲੂ ਅਸੀਂ ਅਜੇ ਤੱਕ ਨਹੀਂ ਦੇਖੇ ਹਨ। ਅਸੀਂ ਕੁਝ ਦਿਨ ਹੋਰ ਲਵਾਂਗੇ। ਅਸੀਂ 18 ਮਈ ਤੋਂ ਪਹਿਲਾਂ ਚੋਣਾਂ ਕਰਵਾ ਲਵਾਂਗੇ। ਉਨ੍ਹਾਂ ਕਿਹਾ ਕਿ “ਅਸੀਂ ਚੋਣਾਂ ਮੁਲਤਵੀ ਨਹੀਂ ਕਰ ਰਹੇ ਹਾਂ। ਜੇਕਰ 18 ਮਈ ਤੋਂ ਪਹਿਲਾਂ ਨਗਰ ਨਿਗਮਾਂ ਦਾ ਏਕੀਕਰਨ ਹੋ ਜਾਂਦਾ ਹੈ ਤਾਂ ਸਾਨੂੰ ਸਥਿਤੀ ਦਾ ਜਾਇਜ਼ਾ ਲੈਣਾ ਪਵੇਗਾ। ਇਸ ਲਈ ਇਸ ‘ਤੇ ਕਾਨੂੰਨੀ ਪਹਿਲੂ ‘ਤੇ ਕਾਰਵਾਈ ਕਰਨ ਤੋਂ ਪਹਿਲਾਂ ਸਾਨੂੰ ਹੋਰ ਸਮਾਂ ਚਾਹੀਦਾ ਹੈ।
----------- Advertisement -----------
ਦਿੱਲੀ MCD Election: ਚੋਣਾਂ ਦੀਆ ਤਰੀਕਾਂ ਦਾ ਐਲਾਨ ਮੁਲਤਵੀ
Published on
----------- Advertisement -----------
----------- Advertisement -----------












