April 21, 2026, 5:09 pm
----------- Advertisement -----------
HomeNewsEntertainmentਮੁੜ ਤੋਂ ਵਾਇਰਲ ਹੋਈ ਸਲਮਾਨ ਤੇ ਸੋਨਾਕਸ਼ੀ ਦੇ ਵਿਆਹ ਦੀ ਤਸਵੀਰ! ਜਾਣੋ...

ਮੁੜ ਤੋਂ ਵਾਇਰਲ ਹੋਈ ਸਲਮਾਨ ਤੇ ਸੋਨਾਕਸ਼ੀ ਦੇ ਵਿਆਹ ਦੀ ਤਸਵੀਰ! ਜਾਣੋ ਕੀ ਹੈ ਸੱਚਾਈ

Published on

----------- Advertisement -----------

ਸਲਮਾਨ ਖਾਨ ਨੂੰ ਲੈ ਕੇ ਇਨ੍ਹੀਂ ਦਿਨੀਂ ਕਾਫੀ ਤਸਵੀਰਾਂ ਵਾਇਰਲ ਹੋ ਰਹੀਆਂ ਹਨ, ਜਿਸ ‘ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਭਿਨੇਤਾ ਨੇ ਵਿਆਹ ਕਰ ਲਿਆ ਹੈ ਅਤੇ ਉਹ ਵੀ ਬਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ ਸੋਨਾਕਸ਼ੀ ਸਿਨਹਾ ਨਾਲ। ਕੁਝ ਦਿਨ ਪਹਿਲਾਂ ਇਨ੍ਹਾਂ ਦੋਵਾਂ ਦੀ ਤਸਵੀਰ ਨੇ ਪੂਰੇ ਸੋਸ਼ਲ ਮੀਡੀਆ ਨੂੰ ਹਿਲਾ ਦਿੱਤਾ ਸੀ। ਇਕ ਵਾਰ ਫਿਰ ਦੋਹਾਂ ਦੀ ਇਕ ਤਸਵੀਰ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖ ਕੇ ਲੱਗਦਾ ਹੈ ਕਿ ਇਹ ਜੈ ਮਾਲਾ ਦੇ ਸਮੇਂ ਦੀ ਫੋਟੋ ਹੈ।

ਸਲਮਾਨ ਤੇ ਸੋਨਾਕਸ਼ੀ ਦੇ ਵਿਆਹ ਦੀ ਇਕ ਫੋਟੋਸ਼ਾਪਡ ਤਸਵੀਰ ਬੀਤੇ ਦਿਨੀਂ ਕਾਫੀ ਵਾਇਰਲ ਹੋਈ ਸੀ। ਇਸ ਫੇਕ ਤਸਵੀਰ ’ਤੇ ਸੋਨਾਕਸ਼ੀ ਨੇ ਆਪਣੀ ਪ੍ਰਤੀਕਿਰਿਆ ਵੀ ਦਿੱਤੀ ਸੀ। ਉਸ ਨੇ ਵਾਇਰਲ ਕਰਨ ਵਾਲੇ ਲੋਕਾਂ ਨੂੰ ਸੁਣਾਉਂਦਿਆਂ ਕਿਹਾ ਕਿ ਲੋਕ ਇੰਨੇ ਮੂਰਖ ਹਨ ਕਿ ਕੀ ਇਕ ਨਕਲੀ ਤਸਵੀਰ ਵੀ ਨਹੀਂ ਪਛਾਣ ਸਕਦੇ। ਇਸ ਹੰਗਾਮੇ ’ਚ ਹੁਣ ਇਕ ਹੋਰ ਤਸਵੀਰ ਵਾਇਰਲ ਹੋ ਗਈ ਹੈ। ਇਸ ਤਸਵੀਰ ’ਚ ਸਲਮਾਨ ਤੇ ਸੋਨਾਕਸ਼ੀ ਲਾੜਾ-ਲਾੜੀ ਬਣੇ ਸਾਫ ਨਜ਼ਰ ਆ ਰਹੇ ਹਨ।

ਇਸ ਤਸਵੀਰ ਨੂੰ ਦੇਖਣ ਤੋਂ ਬਾਅਦ ਇਕ ਵਾਰ ਮੁੜ ਲੋਕ ਹੈਰਾਨ ਹੋ ਗਏ ਹਨ ਪਰ ਤੁਹਾਨੂੰ ਦੱਸ ਦੇਈਏ ਕਿ ਇਹ ਤਸਵੀਰ ਵੀ ਫੇਕ ਹੈ। ਇਸ ਨੂੰ ਫੋਟੋਸ਼ਾਪਡ ਕੀਤਾ ਗਿਆ ਹੈ। ਇਹ ਤਸਵੀਰ ਵਰੁਣ ਧਵਨ ਤੇ ਨਤਾਸ਼ਾ ਦਲਾਲ ਦੇ ਵਿਆਹ ਦੀ ਹੈ। ਇਸ ਨਾਲ ਛੇੜਛਾੜ ਕਰਕੇ ਇਸ ’ਤੇ ਸਲਮਾਨ ਖ਼ਾਨ ਤੇ ਸੋਨਾਕਸ਼ੀ ਸਿਨ੍ਹਾ ਦੀ ਤਸਵੀਰ ਲਗਾਈ ਗਈ ਹੈ, ਜਿਸ ਨੂੰ ਰੱਜ ਕੇ ਵਾਇਰਲ ਕੀਤਾ ਜਾ ਰਿਹਾ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਬੇਅਦਬੀ ਵਿਰੋਧੀ ਕਾਨੂੰਨ ‘ਤੇ ਸੁਖਬੀਰ ਬਾਦਲ ਦੀ ਚੁੱਪ ਬੁਨਿਆਦੀ ਸਵਾਲ ਖੜ੍ਹੇ ਕਰਦੀ ਹੈ: ਬਲਤੇਜ ਪੰਨੂ

*ਚੰਡੀਗੜ੍ਹ, 20 ਅਪ੍ਰੈਲ 2026*ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ...

ਸਟਾਰਟਅੱਪ ਪੰਜਾਬ ਨਾਲ ਸਾਂਝੇਦਾਰੀ ਤਹਿਤ ਐਨ.ਐਕਸ.ਪੀ ਸਟਾਰਟਅੱਪ ਚੈਲੇਂਜ ਪ੍ਰੋਗਰਾਮ ‘ਤੇ ਸਹਿਯੋਗ ਬਾਰੇ ਚਰਚਾ

*ਚੰਡੀਗੜ੍ਹ; 20 ਅਪ੍ਰੈਲ 2026*:ਪੰਜਾਬ ਨੂੰ ਗਲੋਬਲ ਸੈਮੀਕੰਡਕਟਰ ਅਤੇ ਐਡਵਾਂਸਡ ਇਲੈਕਟ੍ਰਾਨਿਕਸ ਈਕੋਸਿਸਟਮ ਖੇਤਰ ਵਿੱਚ ਮੋਹਰੀ...

ਹਰ ਯੋਗ ਲਾਭਪਾਤਰੀ ਤੱਕ ਸਮੇਂ ਸਿਰ ਪਾਰਦਰਸ਼ੀ ਢੰਗ ਨਾਲ ਲਾਭ ਪਹੁੰਚਾਉਣ ਲਈ ਅਧਿਕਾਰੀਆਂ ਨੂੰ ਨਿਰਦੇਸ਼

ਚੰਡੀਗੜ੍ਹ, 20 ਅਪ੍ਰੈਲ :ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ...

MP ਅੰਮ੍ਰਿਤਪਾਲ ਸਿੰਘ ਦੀ ਪਾਈ ਜਾ ਸਕਦੀ ਗ੍ਰਿਫਤਾਰੀ! ਅਸਾਮ ਪਹੁੰਚੀ ਪੰਜਾਬ ਪੁਲਿਸ ਦੀ ਵਿਸ਼ੇਸ਼ ਟੀਮ

ਖਡੂਰ ਸਾਹਿਬ ਦੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ।...

’ਗੈਂਗਸਟਰਾਂ ‘ਤੇ ਵਾਰ’ ਨਾਲ ਗੈਂਗਸਟਰ ਗਿਰੋਹਾਂ ਵਿੱਚ ਹੜਕੰਪ, ਹਜ਼ਾਰਾਂ ਦੇ ਖ਼ਿਲਾਫ਼ ਪੁਲਿਸ ਕਾਰਵਾਈ 

*ਚੰਡੀਗੜ੍ਹ; 20 ਅਪ੍ਰੈਲ 2026:ਪੰਜਾਬ ਵਿੱਚ ਸੰਗਠਿਤ ਅਪਰਾਧ ਦੇ ਖ਼ਿਲਾਫ਼ ਚੱਲ ਰਹੀ ਸਖ਼ਤ ਕਾਰਵਾਈ ਨੇ...

ਅਗਲੇ 3 ਤਿੰਨ ਲੂ ਦਾ ਅਲਰਟ, ਚੰਡੀਗੜ੍ਹ ਪ੍ਰਸ਼ਾਸਨ ਨੇ ਪਬਲਿਕ ਐਡਵਾਈਜਰੀ ਕੀਤੀ ਜਾਰੀ

ਪੰਜਾਬ ਤੇ ਚੰਡੀਗੜ੍ਹ ‘ਚ ਅਗਲੇ ਤਿੰਨ ਦਿਨ ਲੂ ਦਾ ਅਲਰਟ ਜਾਰੀ ਕੀਤਾ ਗਿਆ ਹੈ।...

ਪੰਜਾਬ ਦੀਆਂ ਮੰਡੀਆਂ ‘ਚ 28 ਲੱਖ ਮੀਟਰਿਕ ਟਨ ਕਣਕ ਦੀ ਆਮਦ, 24 ਲੱਖ ਮੀਟਰਿਕ ਟਨ ਤੋਂ ਵੱਧ ਦੀ ਖ਼ਰੀਦ : ਲਾਲ ਚੰਦ ਕਟਾਰੂਚੱਕ

ਚੰਡੀਗੜ੍ਹ/ਟਾਂਡਾ, 19 ਅਪ੍ਰੈਲ : ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ...