ਪੰਜਾਬ ਦੇ ਜਲੰਧਰ ‘ਚ 9 ਵਿਧਾਨ ਸਭਾ ਸੀਟਾਂ ਲਈ ਵੋਟਾਂ ਦੀ ਗਿਣਤੀ ਜਾਰੀ ਹੈ। 9 ਵਿਧਾਨ ਸਭਾ ਸੀਟਾਂ ਲਈ 95 ਉਮੀਦਵਾਰ ਮੈਦਾਨ ਵਿੱਚ ਹਨ। ਅੱਠਵੇਂ ਗੇੜ ਵਿੱਚ ਛਾਉਣੀ ਤੋਂ ‘ਆਪ’ ਦੇ ਸੁਰਿੰਦਰ ਸਿੰਘ ਸੋਢੀ ਕਾਂਗਰਸ ਦੇ ਪਰਗਟ ਸਿੰਘ ਤੋਂ 1497 ਵੋਟਾਂ ਨਾਲ ਅੱਗੇ ਹਨ। ਇਸ ਤੋਂ ਪਹਿਲਾ ਵੀ ਜਲੰਧਰ ਛਾਉਣੀ ਤੋਂ ਸੱਤਵੇਂ ਗੇੜ ਦੌਰਾਨ ‘ਆਪ’ ਦੇ ਸੁਰਿੰਦਰ ਸਿੰਘ ਸੋਢੀ ਕਾਂਗਰਸ ਦੇ ਪਰਗਟ ਸਿੰਘ ਤੋਂ 1482 ਵੋਟਾਂ ਨਾਲ ਅੱਗੇ ਸਨ। ਦਸ ਦਈਏ ਕਿ ਜਲੰਧਰ ਦੇ 9 ਵਿਧਾਨ ਸਭਾ ਹਲਕਿਆਂ ਵਿਚ ਇਸ ਵਾਰ 66.95 ਫੀਸਦੀ ਵੋਟਿੰਗ ਦਰਜ ਕੀਤੀ ਗਈ ਸੀ।
ਦਸ ਦਈਏ ਕਿ ਅੱਜ ਸਵੇਰੇ 6.30 ਵਜੇ ਤੋਂ ਹੀ ਵੋਟਾਂ ਦੀ ਗਿਣਤੀ ਵਾਲੀ ਜਗਾ ਤੇ ਚਹਿਲ ਪਹਿਲ ਸ਼ੁਰੂ ਹੋ ਗਈ ਸੀ। ਉਮੀਦਵਾਰਾਂ ਨੇ ਪਹਿਲਾ ਮਸ਼ੀਨਾਂ ਦੀ ਸੀਲ ਕਾਊਂਟਿੰਗ ਏਜੰਟਾਂ ਨੂੰ ਚੈੱਕ ਕਰਵਾਇਆ। ਇਸ ਤੋਂ ਬਾਅਦ ਸਹਿਮਤੀ ਫਾਰਮ ‘ਤੇ ਕਾਊਂਟਿੰਗ ਏਜੰਟਾਂ ਦੇ ਦਸਤਖਤ ਵੀ ਲਏ ਗਏ। ਜਿਸ ਤੋਂ ਬਾਅਦ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ।
----------- Advertisement -----------












