May 1, 2026, 11:35 pm
----------- Advertisement -----------
HomeNewsEntertainmentਸ਼ਾਹਿਦ ਕਪੂਰ ਨੇ ਆਪਣੇ ਬੇਟੇ ਜ਼ੈਨ ਨਾਲ ਸ਼ੇਅਰ ਕੀਤੀ ਕਿਊਟ ਤਸਵੀਰ, ਫੈਨਜ਼...

ਸ਼ਾਹਿਦ ਕਪੂਰ ਨੇ ਆਪਣੇ ਬੇਟੇ ਜ਼ੈਨ ਨਾਲ ਸ਼ੇਅਰ ਕੀਤੀ ਕਿਊਟ ਤਸਵੀਰ, ਫੈਨਜ਼ ਨੂੰ ਆ ਰਹੀ ਪਸੰਦ

Published on

----------- Advertisement -----------

ਮਾਤਾ-ਪਿਤਾ ਬਣਨਾ ਦੁਨੀਆ ਦੀ ਸਭ ਤੋਂ ਖੂਬਸੂਰਤ ਭਾਵਨਾਵਾਂ ਵਿੱਚੋਂ ਇੱਕ ਹੈ, ਕਿਉਂਕਿ ਇਹ ਇੱਕ ਵਿਅਕਤੀ ਦੇ ਜੀਵਨ ਵਿੱਚ ਇੱਕ ਨਵੇਂ ਅਧਿਆਏ ਦੀ ਸ਼ੁਰੂਆਤ ਨੂੰ ਦਰਸਾਉਂਦਾ ਹੈ। ਮਾਤਾ-ਪਿਤਾ ਲਈ ਆਪਣੇ ਬੱਚੇ ਨੂੰ ਆਪਣਾ ਪਹਿਲਾ ਸ਼ਬਦ ਸੁਣ ਕੇ ਅਤੇ ਉਨ੍ਹਾਂ ਨੂੰ ਆਪਣਾ ਪਹਿਲਾ ਕਦਮ ਉਠਾਉਂਦੇ ਹੋਏ ਦੇਖਣ ਦੀ ਖੁਸ਼ੀ ਤੋਂ ਵੱਡੀ ਹੋਰ ਕੋਈ ਚੀਜ਼ ਨਹੀਂ ਹੈ। ਹੁਣ ਸ਼ਾਹਿਦ ਨੇ ਆਪਣੇ ਬੇਟੇ ਜ਼ੈਨ ਨਾਲ ਇੱਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ਨੂੰ ਉਨ੍ਹਾਂ ਦੇ ਫੈਨਜ਼ ਬਹੁਤ ਪਸੰਦ ਕਰ ਰਹੇ ਹਨ। ਵਿਆਹ ਸਮਾਗਮ ਦੇ ਵਿੱਚ ਸ਼ਾਹਿਦ ਦਾ ਪੂਰਾ ਪਰਿਵਾਰ ਇਕੱਠਾ ਹੋਇਆ ਸੀ। ਸ਼ਾਹਿਦ ਅਤੇ ਉਨ੍ਹਾਂ ਦੀ ਪਤਨੀ ਮੀਰਾ ਰਾਜਪੂਤ ਨੇ ਵਿਆਹ ਦੀਆਂ ਆਪਣੀਆਂ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ, ਜਿਸ ‘ਚ ਜੋੜੇ ਦੀ ਕੈਮਿਸਟਰੀ ਸ਼ਾਨਦਾਰ ਲੱਗ ਰਹੀ ਸੀ।

ਹੁਣ ਸ਼ਾਹਿਦ ਨੇ ਸ਼ਨੀਵਾਰ ਨੂੰ ਆਪਣੇ ਬੇਟੇ ਜ਼ੈਨ ਕਪੂਰ ਨਾਲ ਇਕ ਮਜ਼ੇਦਾਰ ਫੋਟੋ ਸ਼ੇਅਰ ਕੀਤੀ ਹੈ, ਜਿਸ ਨੂੰ ਦੇਖ ਕੇ ਫੈਨਜ਼ ਦਾ ਦਿਲ ਖੁਸ਼ ਹੋ ਗਿਆ ਹੈ। ਸ਼ਾਹਿਦ ਕਪੂਰ ਨੇ ਇਹ ਤਸਵੀਰ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਸ਼ੇਅਰ ਕੀਤੀ ਹੈ। ਇਸ ਵਿੱਚ ਉਹ ਬੇਟੇ ਜ਼ੈਨ ਕਪੂਰ ਨੂੰ ਗੋਦ ਵਿੱਚ ਲੈ ਕੇ ਫੋਟੋ ਖਿਚਵਾਉਂਦੇ ਹੋਏ ਨਜ਼ਰ ਆਏ। ਇਸ ਤਸਵੀਰ ਦੇ ਨਾਲ ਸ਼ਾਹਿਦ ਨੇ ਬੇਟੇ ਲਈ ਇੱਕ ਖ਼ਾਸ ਕੈਪਸ਼ਨ ਵੀ ਲਿਖਿਆ ਹੈ। ਸ਼ਾਹਿਦ ਨੇ ਕੈਪਸ਼ਨ ਦੇ ਵਿੱਚ ਲਿਖਿਆ, ” ਤੁਹਾਡੇ ਕੋਲ ਮੇਰਾ ਦਿਲ ਹੈ ਅਤੇ ਤੁਸੀਂ ਇਹ ਜਾਣਦੇ ਹੋ। “☀️ ਇਸ ਦੇ ਨਾਲ ਹੀ ਸ਼ਾਹਿਦ ਨੇ ਕੈਪਸ਼ਨ ਦੇ ਆਖ਼ਿਰ ਵਿੱਚ ਸਨਸ਼ਾਈਨ ਦਾ ਈਮੋਜੀ ਵੀ ਬਣਾਇਆ ਹੈ। ਇਹ ਤਸਵੀਰ ਸ਼ਾਹਿਦ ਦੀ ਭੈਂਣ ਦੇ ਵਿਆਹ ਦੇ ਸਮੇਂ ਦੀ ਹੈ। ਇਸ ਵਿੱਚ ਜ਼ੈਨ ਕਪੂਰ ਨੇ ਪਿਤਾ ਸ਼ਾਹਿਦ ਕਪੂਰ ਨਾਲ ਟਵਿਨਿੰਗ ਕੀਤੀ ਹੋਈ ਹੈ। ਦੋਹਾਂ ਨੇ ਚਿੱਟੇ ਰੰਗ ਦੀ ਪਜ਼ਾਮੀ ਤੇ ਕਾਲੇ ਰੰਗ ਦੀ ਸ਼ੇਰਵਾਨੀ ਪਾਈ ਹੋਈ ਹੈ। ਸ਼ਾਹਿਦ ਗੋਡੀਆਂ ਦੇ ਬਲ ਬੈਠ ਕੇ ਤੇ ਜ਼ੈਨ ਨੂੰ ਬਾਹਾਂ ‘ਚ ਲੈ ਕੇ ਮੁਸਕਰਾਉਂਦੇ ਹੋਏ ਤਸਵੀਰ ਖਿਚਾਵਾ ਰਹੇ ਹਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਭਾਜਪਾ ਸੈਸ਼ਨ ਤੋਂ ਗੈਰ-ਹਾਜ਼ਰ ਰਹੀ, ਕਾਂਗਰਸ ਨੇ ਵਾਕਆਊਟ ਕਰਕੇ ਮਜ਼ਦੂਰਾਂ ਨਾਲ ਧੋਖਾ ਕੀਤਾ: ਅਮਨ ਅਰੋੜਾ

 *ਚੰਡੀਗੜ੍ਹ; 1 ਮਈ , 2026*ਮਜ਼ਦੂਰ ਦਿਵਸ 'ਤੇ ਬੁਲਾਏ ਗਏ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼...

 ਕਿਡਨੀ ਮਰੀਜ਼ਾਂ ਲਈ ਵੱਡੀ ਰਾਹਤ, ਮੁਫ਼ਤ ਡਾਇਲਿਸਿਸ ਦਾ ਅੰਕੜਾ 1 ਲੱਖ ਪਾਰ

*ਚੰਡੀਗੜ੍ਹ; 1 ਮਈ , 2026*ਹੁਣ ਤੱਕ ਭਗਵੰਤ ਮਾਨ ਸਰਕਾਰ ਦੀ ‘ਮੁੱਖ ਮੰਤਰੀ ਸਿਹਤ ਯੋਜਨਾ’...

ਮਾਨ ਸਰਕਾਰ ਨੇ ਫਲੋਰ ਟੈਸਟ ਕੀਤਾ ਪਾਸ, ਪੰਜਾਬ AAP ਦੇ ਹੱਕ ‘ਚ 88 ਵਿਧਾਇਕਾਂ ਦਾ ਸਮਰਥਨ

ਪੰਜਾਬ ਆਮ ਆਦਮੀ ਪਾਰਟੀ (AAP) ਸਰਕਾਰ ਨੇ ਸ਼ੁੱਕਰਵਾਰ ਨੂੰ ਪੰਜਾਬ ਵਿਧਾਨ ਸਭਾ ਵਿੱਚ ਫਲੋਰ...

ਗੋਪੀ ਨਿੱਝਰ ਨੂੰ ਕਾਰ ਅੰਦਰ ਮਾਰੀ ਗੋਲੀਆਂ,ਸੁੱਖਾ ਕਾਹਲਵਾਂ ਕਤਲ ਕੇਸ ਦਾ ਸੀ ਮੁੱਖ ਗਵਾਹ

ਕਪੂਰਥਲਾ ਦੇ ਢਿਲਵਾਂ ਇਲਾਕੇ ਵਿੱਚ ਬੀਤੀ ਦੇਰ ਰਾਤ ਵਾਪਰੀ ਖੂਨੀ ਵਾਰਦਾਤ ਤੋਂ ਬਾਅਦ ਪੂਰੇ...

ਅਕਾਲੀ ਦਲ ਦਾ ਦੋਹਰਾ ਚਿਹਰਾ ਉਜਾਗਰ, ਕਾਨੂੰਨ-ਵਿਵਸਥਾ ‘ਤੇ ਸਵਾਲ ਚੁੱਕਣ ਵਾਲੇ ਖ਼ੁਦ ਅਪਰਾਧੀਆਂ ਦੇ ਮਦਦਗਾਰ: ਬਲਤੇਜ ਪੰਨੂ

*ਚੰਡੀਗੜ੍ਹ, 30 ਅਪ੍ਰੈਲ 2026*ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸਟੇਟ ਮੀਡੀਆ ਇੰਚਾਰਜ ਬਲਤੇਜ ਪੰਨੂ...

ਸਰਹੱਦੀ ਇਲਾਕਿਆਂ ਦੇ 585 ਸਥਾਨਾਂ ‘ਤੇ 2291 ਤੋਂ ਵੱਧ ਸੀਸੀਟੀਵੀ ਕੈਮਰੇ ਲਗਾਏ ਗਏ

*ਚੰਡੀਗੜ੍ਹ, 30 ਅਪ੍ਰੈਲ 2026:*ਪੰਜਾਬ ਦੀ ਗੈਂਗਸਟਰਾਂ ਵਿਰੁੱਧ ਲੜਾਈ ਹੁਣ ਸਿਰਫ਼ ਮੁਕਾਬਲਿਆਂ ਅਤੇ ਗ੍ਰਿਫ਼ਤਾਰੀਆਂ ਤੱਕ...

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅਤਿ-ਆਧੁਨਿਕ ਕਮਿਊਨਿਟੀ ਹੈਲਥ ਸੈਂਟਰ ਲੋਕਾਂ ਨੂੰ ਕੀਤਾ ਸਮਰਪਿਤ, ਸੰਗਰੂਰ ਦੇ 85 ਪਿੰਡ ਨੂੰ ਮਿਲੇਗਾ ਲਾਭ

ਸੰਗਰੂਰ; 30 ਅਪ੍ਰੈਲ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸੰਗਰੂਰ ਵਿੱਚ ਇੱਕ...