ਉੱਤਰ ਪ੍ਰਦੇਸ਼, ਪੰਜਾਬ, ਗੋਆ, ਮਨੀਪੁਰ ਅਤੇ ਉੱਤਰਾਖੰਡ ਚੋਣਾਂ 2022 ਦੇ ਨਤੀਜੇ ਆ ਗਏ ਹਨ। ਯੂਪੀ ਵਿੱਚ ਇੱਕ ਵਾਰ ਫਿਰ ਭਾਜਪਾ ਦੀ ਜਿੱਤ ਹੋਈ ਹੈ। ਕਈ ਬਾਲੀਵੁੱਡ ਹਸਤੀਆਂ ਨੇ ਸੋਸ਼ਲ ਮੀਡੀਆ ‘ਤੇ ਪੋਸਟ ਸ਼ੇਅਰ ਕਰਕੇ ਯੋਗੀ ਆਦਿਤਿਆਨਾਥ ਨੂੰ ਯੂਪੀ ‘ਚ ਜਿੱਤ ‘ਤੇ ਵਧਾਈ ਦਿੱਤੀ ਹੈ। ਹੇਮਾ ਮਾਲਿਨੀ, ਗੁਲ ਪਨਾਗ ਅਤੇ ਕੰਗਨਾ ਰਣੌਤ ਸਮੇਤ ਕਈ ਮਸ਼ਹੂਰ ਹਸਤੀਆਂ ਨੇ ਭਾਜਪਾ ਨੂੰ ਜਿੱਤ ਲਈ ਵਧਾਈ ਦਿੱਤੀ ਹੈ। ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਵੀ ਚੋਣਾਂ ਦੌਰਾਨ ਪਹਿਲੀ ਵਾਰ ਭਾਜਪਾ ਨੂੰ ਵੋਟ ਪਾਉਣ ਦੀ ਖੁੱਲ੍ਹ ਕੇ ਅਪੀਲ ਕੀਤੀ ਸੀ। ਇੱਕ ਪਾਸੇ ਜਿੱਥੇ ਪੰਜਾਬ ਚ 117 ਵਿੱਚੋਂ 92 ਸੀਟਾਂ ਜਿੱਤ ਕੇ ਆਪ ਨੇ ਇਤਿਹਾਸ ਰਚ ਦਿਤਾ ਹੈ।

ਉੱਥੇ ਹੀ ਦੂਜੇ ਪਾਸੇ ਕੋਈ ਅਜਿਹਾ ਵੀ ਹੈ ਜਿਸ ਨੂੰ ਆਮ ਆਦਮੀ ਪਾਰਟੀ ਦੀ ਇਹ ਜਿੱਤ ਹਜ਼ਮ ਨਹੀਂ ਹੋ ਰਹੀ ਹੈ। ਉਹ ਹੈ ਕੰਗਨਾ। ਵੀਰਵਾਰ ਨੂੰ 5ਚੋਂ 4 ਸੂਬਿਆਂ ਵਿੱਚ ਭਾਜਪਾ ਪਾਰਟੀ ਨੇ ਜਿੱਤ ਦਾ ਝੰਡਾ ਬੁਲੰਦ ਕੀਤਾ। ਇਸ ;ਤੇ ਕੰਗਨਾ ਨੇ ਖ਼ੁਸ਼ ਹੋ ਕੇ ਭਾਜਪਾ ਨੂੰ ਜਿੱਤ ਦੀ ਵਧਾਈ ਦਿਤੀ, ਪਰ ਇਸ ਦੇ ਨਾਲ ਨਾਲ ਉਹ ਆਮ ਆਦਮੀ ਪਾਰਟੀ ਤੇ ਤੰਜ ਵੀ ਕੱਸ ਗਈ। ਦਰਅਸਲ ਉੱਤਰ ਪ੍ਰਦੇਸ਼ਚ ਮੁੱਖ ਮੰਤਰੀ ਆਦਿਤਯਨਾਥ ਯੋਗੀ ਦੀ ਵਾਪਸੀ ਤੇ ਕੰਗਨਾ ਨੇ ਇੰਸਟਾਗ੍ਰਾਮਤੇ ਸਟੋਰੀ ਸ਼ੇਅਰ ਕੀਤੀ।

ਜਿਸ ਵਿੱਚ ਲਿਖਿਆ ਸੀ, “ਨਾ ਸ਼ਾਦੀ ਨਾ ਬੱਚੇ, ਨਾ ਹੀ ਸੱਤਾ ਕੇ ਭੋਗੀ, ਜਿਸ ਨੂੰ ਦੇਖ ਕੇ ਗ਼ੁੰਡੇ ਭੱਜਣ ਉਹ ਹਨ ਉੱਤਰ ਪ੍ਰਦੇਸ਼ ਦੇ ਯੋਗੀ”। ਕੰਗਨਾ ਨੇ ਇੱਥੇ ਹੀ ਬੱਸ ਨਹੀਂ ਕੀਤੀ। ਇਸ ਤੋਂ ਬਾਅਦ ਕੰਗਨਾ ਨੇ ਇੰਸਟਾ ਸਟੋਰੀ ਵਿਚ ਇਕ ਹੋਰ ਪੋਸਟ ਸ਼ੇਅਰ ਕੀਤੀ, ਜਿਸ ਵਿੱਚ ਲਿਖਿਆ ਸੀ, “ਮੰਕ ਵੌਨ ਉੱਤਰ ਪ੍ਰਦੇਸ਼, ਓਲਡ ਮੰਕ ਪੰਜਾਬ”। ਦੂਜੀ ਸਟੋਰੀ ਵਿੱਚ ਇੱਕ ਪਾਸੇ ਕੰਗਨਾ ਯੋਗੀ ਦੀ ਜਿੱਤ ;ਤੇ ਖ਼ੁਸ਼ ਹੁੰਦੀ ਨਜ਼ਰ ਆ ਰਹੀ ਹੈ, ਦੂਜੇ ਪਾਸੇ ਆਪ ਦੀ ਜਿੱਤ `ਤੇ ਤੰਜ ਵੀ ਕਸ ਰਹੀ ਹੈ।












