ਆਮ ਆਦਮੀ ਪਾਰਟੀ ਦੇ ਆਗੂ ਭਗਵੰਤ ਮਾਨ ਨੇ ਅੱਜ ਪੰਜਾਬ ਵਿੱਚ ਨਵੀਂ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ ਹੈ। ਕੱਲ੍ਹ ਅੰਮ੍ਰਿਤਸਰ ‘ਚ ‘ਆਪ’ ਦਾ ਜੇਤੂ ਰੋਡ ਸ਼ੋਅ ਹੋਵੇਗਾ, ਜਿਸ ‘ਚ ਪਾਰਟੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਸ਼ਿਰਕਤ ਕਰਨਗੇ। ਰੋਡ ਸ਼ੋਅ ਤੋਂ ਪਹਿਲਾਂ ਉਹ ਅੰਮ੍ਰਿਤਸਰ ਸਥਿਤ ਦਰਬਾਰ ਸਾਹਿਬ ਵਿਖੇ ਮੱਥਾ ਟੇਕਣਗੇ। 16 ਮਾਰਚ ਨੂੰ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿੱਚ 12.30 ਵਜੇ ਭਗਵੰਤ ਮਾਨ ਪੰਜਾਬ ਦੇ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ।
ਜੇਕਰ ਆਮ ਆਦਮੀ ਪਾਰਟੀ ਦੀ ਕੈਬਨਿਟ ’ਚ ਲੁਧਿਆਣਾ ਤੋਂ ਵਿਧਾਇਕਾਂ ਦੀ ਰੇਸ ਦੀ ਗੱਲ ਕੀਤੀ ਜਾਵੇ ਤਾਂ ਸਭ ਤੋਂ ਮੋਹਰੀ ਵਿਰੋਧੀ ਧਿਰ ਦੇ ਵਿੱਚ ਡਿਪਟੀ ਲੀਡਰ ਰਹੀ ਸਰਬਜੀਤ ਕੌਰ ਮਾਣੂਕੇ ਹੈ ਜੋ ਜਗਰਾਉਂ ਵਿਧਾਨ ਸਭਾ ਹਲਕੇ ਤੋਂ ਦੂਜੀ ਵਾਰ ਪਾਰਟੀ ਦੀ ਵਿਧਾਇਕਾ ਬਣੀ ਹੈ। ਸਰਬਜੀਤ ਕੌਰ ਆਮ ਆਦਮੀ ਪਾਰਟੀ ਦੀ ਪੁਰਾਣੀ ਲੀਡਰ ਹੈ।
ਇਸ ਦੇ ਨਾਲ ਹੀ ਆਦਮੀ ਪਾਰਟੀ ਲੁਧਿਆਣਾ ਦੇ ਵਿਧਾਇਕਾਂ ਦਾ ਕਹਿਣਾ ਹੈ ਕਿ ਪਾਰਟੀ ਉਨ੍ਹਾਂ ਨੂੰ ਜੋ ਵੀ ਜ਼ਿੰਮੇਵਾਰੀ ਸੌਂਪੇਗੀ ਉਹ ਉਸ ’ਤੇ ਖਰਾ ਉਤਰਨ ਦੀ ਪੂਰੀ ਕੋਸ਼ਿਸ਼ ਕਰਨਗੇ। ਲੁਧਿਆਣਾ ਤੋਂ ਮਦਨ ਲਾਲ ਬੱਗਾ ਆਮ ਆਦਮੀ ਪਾਰਟੀ ਲੁਧਿਆਣਾ ਉੱਤਰੀ ਤੋਂ ਕਾਂਗਰਸ ਦੇ ਪੰਜ ਵਾਰ ਵਿਧਾਇਕ ਰਹੇ ਰਾਕੇਸ਼ ਪਾਂਡੇ ਨੂੰ ਹਰਾ ਕੇ ਵਿਧਾਨ ਸਭਾ ਪਹੁੰਚੇ ਹਨ। ਉਨ੍ਹਾਂ ਨੂੰ ਜਦੋਂ ਕੈਬਨਿਟ ਚ ਸ਼ਾਮਲ ਹੋਣ ਸਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਸ ਦਾ ਫੈਸਲਾ ਹਾਈਕਮਾਨ ਕਰੇਗੀ
ਦੂਜੇ ਪਾਸੇ ਪੰਜਾਬ ਦੇ ਅੰਦਰ ਸਭ ਤੋਂ ਵੱਧ ਵੋਟਾਂ ਹਾਸਲ ਕਰਨ ਵਾਲੇ ਗਿੱਲ ਹਲਕੇ ਤੋਂ ਬਣੇ ਵਿਧਾਇਕ ਜੀਵਨ ਸਿੰਘ ਸੰਗੋਵਾਲ ਨੇ ਕਿਹਾ ਕਿ ਪਾਰਟੀ ਨੇ ਉਨ੍ਹਾਂ ਨੂੰ ਵਿਧਾਇਕ ਬਣਾ ਦਿੱਤਾ ਇਹ ਵੀ ਵੱਡੀ ਗੱਲ ਹੈ। ਸੈਂਟਰ ਹਲਕੇ ਤੋਂ ਪੰਜ ਵਾਰ ਵਿਧਾਇਕ ਰਹਿ ਚੁੱਕੇ ਸੁਰਿੰਦਰ ਡਾਵਰ ਨੂੰ ਹਰਾਉਣ ਵਾਲੇ ਅਸ਼ੋਕ ਪਰਾਸ਼ਰ ਪੱਪੀ ਨੇ ਕਿਹਾ ਕਿ ਇਹ ਫੈਸਲਾ ਹਾਈਕਮਾਨ ਦੇ ਹੱਥ ਹੈ ਉਨ੍ਹਾਂ ਨੇ ਅਹੁਦਿਆਂ ਲਈ ਚੋਣ ਨਹੀਂ ਲੜੀ ਸਗੋਂ ਲੋਕਾਂ ਦੀ ਸੇਵਾ ਲਈ ਚੋਣ ਲੜੀ ਹੈ।
----------- Advertisement -----------
ਲੁਧਿਆਣਾ ਤੋਂ ਕੌਣ ਕੌਣ ਹੈ ‘ਆਪ’ ਦੇ ਮੰਤਰੀ ਮੰਡਲ ਦੀ ਰੇਸ ‘ਚ ਸ਼ਾਮਿਲ, ਪੜ੍ਹੋ ਵੇਰਵਾ
Published on
----------- Advertisement -----------
----------- Advertisement -----------












