ਕਪੂਰਥਲਾ : – ਪੰਜਾਬ ਦੇ ਕਪੂਰਥਲਾ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਮੰਜੂ ਰਾਣਾ ਦਾ ਹਾਰ ਤੋਂ ਬਾਅਦ ਗੁੱਸਾ ਸੱਤਵੇਂ ਅਸਮਾਨ ‘ਤੇ ਪਹੁੰਚ ਗਿਆ ਹੈ। ਉਹ ਗੁੱਸੇ ‘ਚ ਅਫਸਰਾਂ ਨੂੰ ਖੁੱਲ੍ਹੇਆਮ ਧਮਕੀਆਂ ਦੇ ਰਹੀ ਹੈ। ਕਪੂਰਥਲਾ ਵਿਧਾਨ ਸਭਾ ਦੀਆਂ ਵੋਟਾਂ ਦੀ ਗਿਣਤੀ ਤੋਂ ਬਾਅਦ ਵੋਟਿੰਗ ‘ਚ ਧਾਂਦਲੀ ਦੇ ਦੋਸ਼ ਲਾਉਣ ਵਾਲੀ ‘ਆਪ’ ਦੀ ਉਮੀਦਵਾਰ ਮੰਜੂ ਰਾਣਾ ਪਿਛਲੇ 5 ਦਿਨਾਂ ਤੋਂ ਪੋਲਿੰਗ ਸਟੇਸ਼ਨ ਦੇ ਬਾਹਰ ਧਰਨੇ ‘ਤੇ ਬੈਠੀ ਹੈ। ਉਸੇ ਥਾਂ ਤੋਂ ਇੱਕ ਵੀਡੀਓ ਵਾਇਰਲ ਹੋਇਆ ਹੈ, ਜਿਸ ਵਿੱਚ ਸੇਵਾਮੁਕਤ ਜੱਜ ਮੰਜੂ ਰਾਣਾ ਪੁਲਿਸ ਅਧਿਕਾਰੀਆਂ ਨੂੰ ਧਮਕੀਆਂ ਦੇ ਰਹੇ ਹਨ।
ਵਾਇਰਲ ਵੀਡੀਓ ਵਿੱਚ ਮੰਜੂ ਰਾਣਾ ਸੁਰੱਖਿਆ ਲਈ ਧਰਨੇ ਵਾਲੀ ਥਾਂ ਦੇ ਬਾਹਰ ਬੈਠੀ ਡੀਐਸਪੀ ਨੂੰ ਧਮਕੀਆਂ ਦੇ ਰਹੀ ਹੈ। ਉਨ੍ਹਾਂ ਨੂੰ ਅਪਸ਼ਬਦ ਕਹੇ। ਜਦੋਂ ਡੀਐਸਪੀ ਕੁਝ ਕਹਿਣ ਲੱਗਦਾ ਹੈ ਤਾਂ ਉਹ ਧਮਕੀ ਦਿੰਦੀ ਹੈ ਕਿ ਹੁਣ ਸੂਬੇ ਵਿੱਚ ਸਰਕਾਰ ਸਾਡੀ ਹੈ। ਮੈਂ ਤੇਰੀ ਜੀਭ ਕੱਟ ਦਿਆਂਗੀ ਆਪਣਾ ਮੂੰਹ ਬੰਦ ਰੱਖੋ|
ਜਦੋਂ ਡੀ.ਐਸ.ਪੀ ਨੇ ਚੁੱਪ ਰਹਿਣ ਦੀ ਗੱਲ ਕਹੀ ਤਾਂ ਮੰਜੂ ਰਾਣਾ ਗੁੱਸੇ ਵਿੱਚ ਆ ਕੇ ਕਹਿੰਦੀ ਹੈ ਕਿ ਜੇ ਤੁਸੀਂ ਜ਼ਿਆਦਾ ਬਹਿਸ ਕਰੋਗੇ ਤਾਂ ਮੈਂ ਦੋ ਥੱਪੜ ਮਾਰਾਂਗੀ। ਮੰਜੂ ਰਾਣਾ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਉਹ ਸਾਰਿਆਂ ‘ਤੇ ਪਰਚੇ ਦਰਜ ਕਰਵਾਏਗੀ। ਵੀਡੀਓ ‘ਚ ਜਿਸ ਤਰ੍ਹਾਂ ਉਹ ਨਜ਼ਰ ਆ ਰਹੀ ਹੈ, ਉਸ ਤੋਂ ਲੱਗਦਾ ਹੈ ਕਿ ਜੇਕਰ ਵਿਚਕਾਰਲੇ ਕੁਝ ਲੋਕਾਂ ਨੇ ਉਸ ਨੂੰ ਨਾ ਰੋਕਿਆ ਹੁੰਦਾ ਤਾਂ ਸ਼ਾਇਦ ਉਸ ਨੇ ਅਫਸਰਾਂ ਨੂੰ ਥੱਪੜ ਮਾਰ ਦਿੱਤਾ ਹੁੰਦਾ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਮੰਜੂ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ ਜਿਸ ਵਿੱਚ ਉਹ ਕਾਂਗਰਸ ਦੇ ਨਵੇਂ ਚੁਣੇ ਵਿਧਾਇਕ ਰਾਣਾ ਗੁਰਜੀਤ ਸਿੰਘ ਦੇ ਸਾਹਮਣੇ ਗਾਲ੍ਹਾਂ ਕੱਢਦੀ ਨਜ਼ਰ ਆ ਰਹੀ ਸੀ।
----------- Advertisement -----------
ਕਪੂਰਥਲਾ ਤੋਂ ਹਾਰੀ ‘ਆਪ’ ਉਮੀਦਵਾਰ ਮੰਜੂ ਰਾਣਾ ਨੇ DSP ਨੂੰ ਦਿੱਤੀ ਧਮਕੀ
Published on
----------- Advertisement -----------
----------- Advertisement -----------












