ਪੋਲੀਵੁਡ ਇੰਡਸਟਰੀ ਦੇ ਮਸ਼ਹੂਰ ਗਾਇਕ ਤਰਸੇਮ ਜੱਸੜ ਦਾ ਨਵਾਂ ਗੀਤ ‘Bulls Eye’ ਰਿਲੀਜ਼ ਹੋ ਚੁੱਕਾ ਹੈ। ਜਿਸ ਨੂੰ ਤਰਸੇਮ ਜੱਸੜ ਨੇ ਹੀ ਲਿਖਿਆ ਹੈ ਅਤੇ ਗਾਇਆ ਹੈ। Wazir Patar ਵੱਲੋਂ ਗੀਤ ਨੂੰ ਮਿਊਜ਼ਿਕ ਦਿੱਤਾ ਗਿਆ ਹੈ। ਪਿੰਡਾਂ ਤੇ ਖੇਤਾਂ ਦੀ ਮਿੱਟੀ ਦੀਆਂ ਬਾਤਾਂ ਪਾਉਂਦਾ ਇਹ ਗੀਤ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਗਾਣੇ ਦੇ ਵੀਡੀਓ ‘ਚ ਤਰਸੇਮ ਜੱਸੜ ਦੀ ਘੈਂਟ ਸਰਦਾਰੀ ਲੁੱਕ ਦੇਖਣ ਨੂੰ ਮਿਲ ਰਹੀ ਹੈ।
ਵੀਡੀਓ ਚ ਪਿੰਡਾਂ ਦੀਆਂ ਗਲੀਆਂ ਅਤੇ ਖੇਤਾਂ ਤੋਂ ਇਲਾਵਾ ਮਹਿੰਗੀਆਂ ਮੋਟਰ ਬਾਈਕਾਂ ਤੇ ਲਗਜ਼ਰੀ ਗੱਡੀਆਂ ਵੀ ਦੇਖਣ ਨੂੰ ਮਿਲ ਰਹੀਆਂ ਹਨ। ਜੋ ਕਿ ਪੰਜਾਬੀਆਂ ਦੇ ਮਹਿੰਗੇ ਸ਼ੌਕਾਂ ਨੂੰ ਬਿਆਨ ਕਰ ਰਹੀਆਂ ਨੇ ਅਤੇ ਨਾਲ ਹੀ ਇਹ ਗੀਤ ਸੁਨੇਹਾ ਦੇ ਰਿਹਾ ਹੈ ਹਰ ਪੰਜਾਬੀ ਆਪਣੀ ਮਿੱਟੀ ਦੇ ਨਾਲ ਪਿਆਰ ਕਰਦਾ ਹੈ। ਇਸ ਗੀਤ ਨੂੰ ਵੇਹਲੀ ਜਨਤਾ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗਾਣੇ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ, ਜਿਸ ਕਰਕੇ ਗੀਤ ਦੇ ਵਿਊਜ਼ ਲਗਾਤਾਰ ਵੱਧ ਰਹੇ ਹਨ।













