ਮੋਹਾਲੀ : – ਸਾਬਕਾ MC ਗੁਰਮੁੱਖ ਸਿੰਘ ਸੋਹਲ ਦੀ ਕਾਰ ਦੀ ਕੁਝ ਸ਼ਰਾਰਤੀ ਅਨਸਰਾਂ ਵਲੋਂ ਭੰਨ ਤੋੜ ਕੀਤੀ ਗਈ ਹੈ | ਗੁਰਮੁੱਖ ਸਿੰਘ ਸੋਹਲ ਥੋੜਾ ਸਮਾਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਸਨ | ਗੁਰਮੁੱਖ ਸਿੰਘ ਸੋਹਲ ਜੋ ਪਹਿਲਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਕੌਂਸਲਰ ਮੋਹਾਲੀ ਅਤੇ ਬੀ.ਸੀ. ਵਿੰਗ ਦੇ ਲੰਮਾ ਸਮਾਂ ਪ੍ਰਧਾਨ ਰਹਿ ਚੁੱਕੇ ਹਨ |















