ਅਨਮੋਲ ਰਤਨ ਨੂੰ ਭਗਵੰਤ ਮਾਨ ਸਰਕਾਰ ਵੱਲੋਂ ਪੰਜਾਬ ਦਾ ਨਵਾਂ ਏ.ਜੀ ਲਾਇਆ ਗਿਆ ਹੈ। ਪੰਜਾਬ ਦਾ ਨਵਾਂ ਏ ਜੀ ਨਿਯੁਕਤ ਹੁੰਦਿਆਂ ਹੀ ਅਨਮੋਲ ਰਤਨ ਵੱਲੋਂ ਵੱਡਾ ਐਲਾਨ ਕੀਤਾ ਗਿਆ ਹੈ। ਉਹਨਾਂ ਵੱਲੋਂ ਨਸ਼ੇ ਦੇ ਆਦੀ ਲੋਕਾਂ ਦੇ ਇਲਾਜ ਲਈ ਆਪਣੀ ਤਨਖਾਹ ਦਾਨ ਕਰਨ ਦਾ ਫੈਸਲਾ ਕੀਤਾ ਗਿਆ ਹੈ।

ਪੰਜਾਬ ਦੇ ਏ.ਜੀ ਅਨਮੋਲ ਰਤਨ ਵੱਲੋਂ ਟਵੀਟ ਕਰ ਕੇ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਹੈ ਉਨ੍ਹਾਂ ਨੇ ਟਵੀਟ ਕਰਦਿਆਂ ਲਿਖਿਆ ਕਿ ਨਸ਼ਾਖੋਰੀ ‘ਤੇ ਠੱਲ ਪਾਉਣ ਲਈ ਪਿੰਡਾਂ ਤੱਕ ਪਹੁੰਚ ਕਰਾਂਗਾ ਅਤੇ ਨਸ਼ੇ ਦੇ ਆਦੀ ਲੋਕਾਂ ਦੇ ਇਲਾਜ ਅਤੇ ਉਨ੍ਹਾਂ ਦੇ ਮੁੜ ਵਸੇਬੇ ਲਈ ਏਜੀ ਵਜੋਂ ਆਪਣੀ ਤਨਖਾਹ ਦਾਨ ਕਰਾਂਗਾ। ਮੈਂ ਪਿੰਡ ਮਕਬੂਲ ਪੁਰਾ ਤੋਂ ਸ਼ੁਰੂ ਕਰਾਂਗਾ।












