ਮੋਹਾਲੀ : – ਅੱਜ ਤੜਕੇ 12:30 ਵਜੇ ਪਿੰਡ ਸਹੋੜਾ ਖਰੜ ਕੋਲ ਸੜਕ ਹਾਦਸਾ ਹੋਇਆ ਸੀ ਜਿਸ ਵਿੱਚ ਸਬ ਇੰਸਪੈਕਟਰ ਪਵਨ ਕੁਮਾਰ ਦੀ ਮੌਤ ਹੋ ਗਈ ਅਤੇ ਉਹਨਾਂ ਦੇ ਨਾਲ ਸਾਥੀ ਲੱਕੀ ਉਮਰ 51 ਸਾਲ ਨਾਮ ਦਾ ਮੁਲਾਜ਼ਮ ਸੜਕ ਹਾਦਸੇ ਵਿੱਚ ਜ਼ਖ਼ਮੀ ਹੋ ਗਿਆ ਸੀ, ਜੋ ਮੋਹਾਲੀ ਮੈਕਸ ਹਸਪਤਾਲ ਵਿੱਚ ਦਾਖ਼ਲ ਹੈ। ਸਬ ਇੰਸਪੈਕਟਰ ਪਵਨ ਕੁਮਾਰ ਦਾ ਬਾਦ ਦੁਪਹਿਰ ਉਨ੍ਹਾਂ ਦੇ ਜੱਦੀ ਪਿੰਡ ਸਨੇਟਾ ਵਿਖੇ ਸਰਕਾਰੀ ਸਨਮਾਨਾਂ ਨਾਲ ਸਸਕਾਰ ਕੀਤਾ ਗਿਆ। ਉਨ੍ਹਾਂ ਨੂੰ ਪੁਲੀਸ ਦੀ ਟੁਕੜੀ ਨੇ ਸਲਾਮੀ ਦਿੱਤੀ। ਇਸ ਮੌਕੇ ਗੁਰਚਰਨ ਸਿੰਘ, ਅਨਿਲ ਕੁਮਾਰ, ਮਨਵੀਰ ਬਾਜਵਾ (ਤਿੰਨੋਂ ਡੀਐਸਪੀ) ਇੰਸਪੈਕਟਰ ਅਸ਼ੋਕ ਕੁਮਾਰ, ਇੰਸਪੈਕਟਰ ਗੱਬਰ ਸਿੰਘ , ਇੰਸਪੈਕਟਰ ਵਿਜੇ ਕੁਮਾਰ , ਇੰਸਪੈਕਟਰ ਆਰ ਡੀ ਸ਼ਰਮਾ , ਐਸਐਸਪੀ ਮੁਹਾਲੀ ਦਾ ਰੀਡਰ ਜਸਵੀਰ ਸਿੰਘ , ਜਗਤਾਰ ਸਿੰਘ ਤੋਂ ਇਲਾਵਾ ਬਹੁਤ ਵੱਡੀ ਗਿਣਤੀ ਵਿੱਚ ਪੁਲੀਸ ਕਰਮਚਾਰੀ ਤੇ ਇਲਾਕਾ ਵਾਸੀ ਮੌਜੂਦ ਸਨ| ਮਿ੍ਰਤਕ ਆਪਣੇ ਪਿੱਛੇ ਬਜੁਰਗ ਮਾਪਿਆਂ ਤੋਂ ਇਲਾਵਾ ਪਤਨੀ ਅਤੇ ਦੋ ਪੁੱਤਰ ਛੱਡ ਗਿਆ ਹੈ ਉਨ੍ਹਾਂ ਦੇ ਬੇਟੇ ਨੇ ਚਿਤਾ ਨੂੰ ਅਗਨੀ ਵਿਖਾਈ| ਸੇਵਾਮੁਕਤ ਪੁਲੀਸ ਅਧਿਕਾਰੀਆਂ ਵੱਲੋੰ ਇੰਸਪੈਕਟਰ ਰਿਟਾਇਰਡ ਮਹਿੰਦਰ ਸਿੰਘ ਨੇ ਸ਼ਿਰਕਤ ਕੀਤੀ| ਸਬ ਇੰਸਪੈਕਟਰ ਪਵਨ ਕੁਮਾਰ ਅੱਜ ਕੱਲ ਫਤਹਿਗੜ੍ਹ ਸਾਹਿਬ ਪੁਲੀਸ ਵਿਖੇ ਤਾਇਨਾਤ ਸਨ। ਉਹਨਾਂ ਨੂੰ ਪੁਲੀਸ ਵਿਭਾਗ ਵਿੱਚ ਸ਼ਾਨਦਾਰ ਕਾਰਗੁਜਾਰੀ ਲਈ ਰਾਸ਼ਟਰਪਤੀ ਐਵਾਰਡ ਵੀ ਮਿਲਿਆ ਹੋਇਆ ਸੀ|













